22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਮੁੰਡੀ ਖਰੜ ਦਾ ਦੌਰਾ

ਖਰੜ, 21 ਅਕਤੂਬਰ (ਜੰਡਪੁਰੀ)-ਸਥਾਨਕ ਵਾ. ਨੰ.

Ad Position 21
No active advertisement
ਅਜੀਤ ਡੈਸਕ 22-10-2026
ਖਰੜ, 21 ਅਕਤੂਬਰ (ਜੰਡਪੁਰੀ)-ਸਥਾਨਕ ਵਾ. ਨੰ. 7 ਮੁੰਡੀ ਖਰੜ ਦਾ ਕਾਂਗਰਸੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਦੌਰਾ ਕੀਤਾ ਗਿਆ। ਇਸ ਮੌਕੇ ਸਥਾਨਕ ਵਸਨੀਕਾਂ ਨੇ ਕੰਗ ਨੂੰ ਦੱਸਿਆ ਕਿ ਇਥੇ ਧੱਕੇ ਨਾਲ ਹੀ ਨਾਜਾਇਜ਼ ਡੰਪਿੰਗ ਗਰਾਊਂਡ ਬਣਾਇਆ ਜਾ ਰਿਹਾ ਅਤੇ ਐਮ. ਸੀ. ਪਾਰਕ ਦੀ ਵੀ ਬਹੁਤ ਮਾੜੀ ਹਾਲਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਵਾਲੀ ਚੋਈ ਦੇ ਨਾਲ ਪੈਂਦੇ ਇਕ ਪਲਾਟ ‘ਚ ਲੋਕਾਂ ਵਲੋਂ ਜਬਰਨ ਕੂੜਾ-ਕਰਕਟ ਸੁੱਟਿਆ ਜਾ ਰਿਹਾ ਅਤੇ ਕਈ ਰੇਹੜੀਆਂ ਵਾਲੇ ਵੱਖ-ਵੱਖ ਕਾਲੋਨੀਆਂ ਤੋਂ ਕੂੜਾ ਇਕੱਠਾ ਕਰਕੇ ਇਥੇ ਸੁੱਟ ਰਹੇ ਹਨ, ਜਿਸ ਕਾਰਨ ਆਲੇ-ਦੁਆਲੇ ਬਦਬੂ ਫੈਲ ਰਹੀ ਹੈ, ਜੋ ਕਿ ਕਿਸੇ ਸਮੇਂ ਵੀ ਕਿਸੇ ਭਿਆਨਕ ਬਿਮਾਰੀ ਪਸਾਰੇ ਦਾ ਸ੍ਰੋਤ ਬਣ ਸਕਦੀ ਹੈ। ਇਸ ਮੌਕੇ ਸਥਾਨਕ ਵਸਨੀਕਾਂ ਨੇ ਮੰਗ ਕੀਤੀ ਕਿ ਇਥੇ ਕੂੜਾ ਸੁੱਟਣ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ। ਇਸ ਦੇ ਚਲਦਿਆਂ ਸਾਬਕਾ ਮੰਤਰੀ ਕੰਗ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਸਥਾਨਕ ਪ੍ਰਸ਼ਾਸਨ ਅਤੇ ਕੌਂਸਲ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਲਈ ਹਰ ਸੰਭਵ ਉਪਰਾਲਾ ਕਰਨਗੇ। ਇਸ ਮੌਕੇ ਅਮਰਿੰਦਰ ਸਿੰਘ ਰੋਮੀ ਕੰਗ, ਗਿਆਨ ਸਿੰਘ ਥਿੰਦ, ਹਰਬੰਸ ਸਿੰਘ, ਕੁਲਵੰਤ ਸਿੰਘ ਸ਼ੇਰਗਿੱਲ, ਮਾਸਟਰ ਸ਼ਿੰਗਾਰਾ ਸਿੰਘ, ਰਸ਼ਪਾਲ ਸਿੰਘ, ਦਵਿੰਦਰ ਸਿੰਘ, ਰਿਹਾਨ ਮੁਹੰਮਦ, ਗੁਰਿੰਦਰ ਸਿੰਘ ਤੇ ਗੁਰੀਆ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ ਮੌਕੇ ਦੇਸ਼ ਭਰ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਵਲੋਂ ਪਿੰਡ ਸਿਸਵਾਂ ਵਿਖੇ ਵਸਨੀਕਾਂ ਦੀ ਸਹੂਲਤ ਲਈ ਵਾਟਰ ਟੈਂਕਰ ਮੁਹੱਈਆ ਕਰਵਾਇਆ
Ad Position 24