ਵਿਆਹ ਦੇ 11 ਸਾਲਾਂ ਬਾਅਦ ਸ਼ਿਕਾਇਤਕਰਤਾ ਦੇ ਪਤੀ ਖ਼ਿਲਾਫ਼ ਦਾਜ ਦੀ ਮੰਗ ਹੇਠ ਮਾਮਲਾ ਦਰਜ
ਚੰਡੀਗੜ੍ਹ, 14 ਅਕਤੂਬਰ (ਕਪਿਲ ਵਧਵਾ)- ਵਿਆਹ ਦੇ 11 ਸਾਲਾਂ ਬਾਅਦ ਚੰਡੀਗੜ੍ਹ ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ’ਤੇ ਉਸਦੇ ਪਤੀ ਖ਼ਿਲਾਫ਼ ਅਮਾਨਤ ਵਿਚ ਖਿਆਨਤ ਅਤੇ ਦਾਜ ਦੀ ਮੰਗ ਕਰਦਿਆਂ ਦੁਰਵਿਵਹਾਰ ਕਰਨ ਦੇ ਦੋਸ਼ਾਂ ਹੇਠ ਐੱਫ. ਆਈ.
ਚੰਡੀਗੜ੍ਹ, 14 ਅਕਤੂਬਰ (ਕਪਿਲ ਵਧਵਾ)- ਵਿਆਹ ਦੇ 11 ਸਾਲਾਂ ਬਾਅਦ ਚੰਡੀਗੜ੍ਹ ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ’ਤੇ ਉਸਦੇ ਪਤੀ ਖ਼ਿਲਾਫ਼ ਅਮਾਨਤ ਵਿਚ ਖਿਆਨਤ ਅਤੇ ਦਾਜ ਦੀ ਮੰਗ ਕਰਦਿਆਂ ਦੁਰਵਿਵਹਾਰ ਕਰਨ ਦੇ ਦੋਸ਼ਾਂ ਹੇਠ ਐੱਫ. ਆਈ. ਆਰ. ਦਰਜ ਕੀਤੀ ਹੈ। ਸੈਕਟਰ-44 ਵਾਸੀ ਸ਼ਿਕਾਇਤਕਰਤਾ ਅਨੁਸਾਰ ਉਸ ਦਾ ਵਿਆਹ ਚੰਡੀਗੜ੍ਹ ਦੇ ਹੀ ਵਸਨੀਕ ਦੀਪਕ ਕੁਮਾਰ ਨਾਲ ਦੋਨਾਂ ਪਰਿਵਾਰਾਂ ਦੀ ਸਹਿਮਤੀ ’ਤੇ ਅਪ੍ਰੈਲ 2015 ਵਿਚ ਰੀਤੀ–ਰਿਵਾਜ਼ਾ ਨਾਲ ਹੋਇਆ ਸੀ। ਮਹਿਲਾ ਅਨੁਸਾਰ ਵਿਆਹ ਤੋਂ ਬਾਅਦ ਉਸਦੇ ਘਰਵਾਲੇ ਅਤੇ ਸਹੁਰੇ ਪਰਿਵਾਰ ਦਾ ਵਤੀਰਾ ਉਸ ਪ੍ਰਤੀ ਬਦਲ ਗਿਆ ਅਤੇ ਨਿੱਕੀ-ਨਿੱਕੀ ਗੱਲ ਨੂੰ ਜਾਣਬੁੱਝ ਕੇ ਮੁੱਦਾ ਬਣਾ ਉਸਨੂੰ ਕੋਸਿਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਕੁੱਝ ਮਾਮਲਿਆਂ ਵਿਚ ਉਸ ਨਾਲ ਪਤੀ ਅਤੇ ਉਸਦੇ ਪਰਿਵਾਰ ਵਲੋਂ ਉਸ ਨਾਲ ਕੁੱਟਮਾਰ ਵੀ ਕੀਤੀ ਗਈ। ਜਿਸ ਤੋਂ ਬਾਅਦ ਉਸ ਨੂੰ ਉਸਦੇ ਪੇਕੇ ਘਰ ਛੱਡ ਦਿੱਤਾ ਗਿਆ। ਹਾਲਾਕਿ ਉਸ ਸਮੇਂ ਲੜਕੀ ਦੇ ਪਰਿਵਾਰ ਨੇ ਸਮਝਾ-ਬੁਝਾ ਕੇ ਲੜਕੀ ਨੂੰ ਦੁਬਾਰਾ ਵਸਾਉਣ ਦੀ ਵੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਵਿਆਹ ਤੋਂ 6 ਸਾਲਾਂ ਬਾਅਦ ਪੀੜਤਾ ਨੇ ਇਕ ਲੜਕੇ ਨੂੰ ਜਨਮ ਦਿੱਤਾ, ਪਰ ਉੇਸਦੇ ਘਰੁੇਲੂ ਹਾਲਾਤਾਂ ਵਿਚ ਕੋਈ ਸੁਧਾਰ ਨਾ ਹੋਇਆ। ਸ਼ਿਕਾਇਤਕਰਤਾ ਨੇ ਬਿਆਨਾਂ ਵਿਚ ਆਪਣੇ ਵਿਆਹ ਮੌਕੇ ਦਿੱਤੇ ਗਏ ਸਮਾਨ ਅਤੇ ਗਹਿਣਿਆਂ ਦਾ ਕਬਜ਼ਾ ਸਹੁਰਿਆਂ ਕੋਲ ਹੋਣ ਦਾ ਦਾਅਵਾ ਕੀਤਾ। ਇਸ ਦੇ ਨਾਲ ਹੀ ਮਹਿਲਾ ਅਨੁਸਾਰ ਵਿਆਹ ਤੋਂ ਬਾਅਦ ਉਸਦੇ ਸਹੁਰਿਆਂ ਵਲੋਂ ਕੁੱਝ ਨਕਦੀ ਉਸ ਦੇ ਪੇਕੇ ਪਰਿਵਾਰ ਤੋਂ ਲਈ ਗਈ ਸੀ। ਸਾਲ 2024 ਤੱਕ ਸਥਿਤੀ ਇੰਨੀ ਵਿਗੜ ਗਈ ਕਿ ਉਕਤ ਮਹਿਲਾ ਨੂੰ ਉਸ ਦੇ ਸਹੁਰੇ ਘਰ ਤੋਂ ਪੂਰੀ ਤਰਾਂ ਵੱਖ ਕਰ ਦਿੱਤਾ ਗਿਆ। ਜਦਕਿ ਉਸਦੇ ਨਾਬਾਲਗ਼ ਪੁੱਤਰ ਨੂੰ ਉਸਦੇ ਸਹੁਰਿਆਂ ਨੇ ਆਪਣੇ ਕੋਲ ਰੱਖ ਲਿਆ ਅਤੇ ਮਹਿਲਾ ਨੂੰ ਆਪਣੇ ਪੁੱਤਰ ਨਾਲ ਚੰਗੀ ਤਰਾਂ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਜਾ ਰਹੀ। ਇਸ ਸਭ ਤੋਂ ਤੰਗ ਆ ਕੇ ਮਹਿਲਾ ਨੇ ਐੱਸ. ਐੱਸ. ਪੀ. ਚੰਡੀਗੜ੍ਹ ਨੂੰ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਖ਼ਿਲਾਫ਼ ਸ਼ਿਕਾਇਤ ਦਿੱਤੀ। ਸ਼ੁਰੂਆਤੀ ਪੜਤਾਲ ਉਪਰੰਤ ਥਾਣਾ ਮਹਿਲਾ ਦੀ ਪੁਲਿਸ ਨੇ ਆਈ. ਪੀ. ਸੀ. ਦੀ ਧਾਰਾ 406 ਅਤੇ 498 (ਏ) ਤਹਿਤ ਮਹਿਲਾ ਦੇ ਪਤੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਹੈ।