1 ਕਿੱਲੋ 75 ਗ੍ਰਾਮ ਗਾਂਜੇ ਸਮੇਤ ਇੱਕ ਗ੍ਰਿਫ਼ਤਾਰ
ਚੰਡੀਗੜ੍ਹ, 13 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਬਹਿਲਾਣਾ ਸਥਿਤ ਪੁਰਾਣੇ ਹਵਾਈ ਅੱਡੇ ਵਾਲੀ ਸੜਕ ਨੇੜੇ ਜੰਗਲੀ ਇਲਾਕੇ ’ਚੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ’ਚੋਂ 1 ਕਿਲੋ 75 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ। ਮੁਲਜ਼ਮ ਦੀ ਪਛਾਣ ਛੋਟੂ ਕੁਮਾਰ ਵਾਸੀ ਬਹਿਲਾਣਾ, ਚੰਡੀਗੜ੍ਹ ਵਜੋਂ ਹੋਈ ਹੈ।
ਚੰਡੀਗੜ੍ਹ, 13 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਬਹਿਲਾਣਾ ਸਥਿਤ ਪੁਰਾਣੇ ਹਵਾਈ ਅੱਡੇ ਵਾਲੀ ਸੜਕ ਨੇੜੇ ਜੰਗਲੀ ਇਲਾਕੇ ’ਚੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ’ਚੋਂ 1 ਕਿਲੋ 75 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ। ਮੁਲਜ਼ਮ ਦੀ ਪਛਾਣ ਛੋਟੂ ਕੁਮਾਰ ਵਾਸੀ ਬਹਿਲਾਣਾ, ਚੰਡੀਗੜ੍ਹ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ 12 ਅਕਤੂਬਰ ਨੂੰ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਬਰਾਮਦ ਹੋਣ ਤੇ ਕਾਬੂ ਕੀਤਾ। ਇਸ ਸਬੰਧੀ ਥਾਣਾ ਸੈਕਟਰ-31, ਚੰਡੀਗੜ੍ਹ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।