10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

46 ਵੀਂ ਵਿਸ਼ਾਲ ਰਾਮ ਲੀਲ੍ਹਾ ਦੀਆਂ ਤਿਆਰੀਆਂ ਮੁਕੰਮਲ

ਪੰਚਕੂਲਾ, 9 ਅਕਤੂਬਰ (ਕਪਿਲ)- ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ, ਸੰਸਕਾਰਾਂ ਅਤੇ ਉਨ੍ਹਾਂ ਵਲੋਂ ਦਿਖਾਏ ਮਾਰਗ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਟ੍ਰਾਈਸਿਟੀ ਦੀਆਂ ਪ੍ਰਮੁੱਖ ਤੇ ਪੁਰਾਤਨ ਸੰਸਥਾਵਾਂ ’ਚ ਸ਼ੁਮਾਰ ਆਦਰਸ਼ ਰਾਮ ਲੀਲ੍ਹਾ ਡਰਾਮੈਟਿਕ ਕਲੱਬ ਸੈਕਟਰ-5 ਵਲੋਂ ਇਸ ਵਾਰ 9 ਤੋਂ 20 ਅਕਤੂਬਰ ਤੱਕ 46ਵੀਂ ਵਿਸ਼ਾਲ ਰਾਮ ਲੀਲ੍ਹਾ ਦਾ ਮੰਚਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਕਲੱਬ ਵਲੋਂ ਸੈਕਟਰ-5 ਸਥਿਤ ਕੋਵ ਹੋਟਲ ਵਿਖੇ ਪ੍ਰੈੱਸ ਕਾਨਫਰੰਸ ਕਰਵਾਈ ਗਈ।

Ad Position 21
No active advertisement
ਅਜੀਤ ਡੈਸਕ 10-10-2026
ਪੰਚਕੂਲਾ, 9 ਅਕਤੂਬਰ (ਕਪਿਲ)- ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ, ਸੰਸਕਾਰਾਂ ਅਤੇ ਉਨ੍ਹਾਂ ਵਲੋਂ ਦਿਖਾਏ ਮਾਰਗ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਟ੍ਰਾਈਸਿਟੀ ਦੀਆਂ ਪ੍ਰਮੁੱਖ ਤੇ ਪੁਰਾਤਨ ਸੰਸਥਾਵਾਂ ’ਚ ਸ਼ੁਮਾਰ ਆਦਰਸ਼ ਰਾਮ ਲੀਲ੍ਹਾ ਡਰਾਮੈਟਿਕ ਕਲੱਬ ਸੈਕਟਰ-5 ਵਲੋਂ ਇਸ ਵਾਰ 9 ਤੋਂ 20 ਅਕਤੂਬਰ ਤੱਕ 46ਵੀਂ ਵਿਸ਼ਾਲ ਰਾਮ ਲੀਲ੍ਹਾ ਦਾ ਮੰਚਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਕਲੱਬ ਵਲੋਂ ਸੈਕਟਰ-5 ਸਥਿਤ ਕੋਵ ਹੋਟਲ ਵਿਖੇ ਪ੍ਰੈੱਸ ਕਾਨਫਰੰਸ ਕਰਵਾਈ ਗਈ। ਕਲੱਬ ਦੇ ਪ੍ਰਧਾਨ ਰਮੇਸ਼ ਚੱਢਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਟ੍ਰਾਈਸਿਟੀ ਵਾਸੀਆਂ ਲਈ ਰਾਮ ਲੀਲ੍ਹਾ ਦੀ ਅਜਿਹੀ ਸ਼ਾਨਦਾਰ ਪੇਸ਼ਕਾਰੀ ਕੀਤੀ ਜਾਵੇਗੀ, ਜੋ ਦਰਸ਼ਕਾਂ ਨੇ ਪਹਿਲਾਂ ਨਾ ਦੇਖੀ ਹੋਵੇਗੀ ਤੇ ਨਾ ਹੀ ਸੁਣੀ ਹੋਵੇਗੀ। ਇਸ ਵਾਰ ਰਾਮ ਲੀਲ੍ਹਾ ਵਿਚ ਆਧੁਨਿਕ ਤਕਨੀਕ, ਸ਼ਾਨਦਾਰ ਸੈੱਟ, ਆਕਰਸ਼ਕ ਲਾਈਟ ਇਫੈਕਟਸ ਅਤੇ ਨਵੇਂ ਦ੍ਰਿਸ਼ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ। ਉਨ੍ਹਾਂ ਕਿਹਾ ਕਿ ਕਲੱਬ ਦਾ ਮੁੱਖ ਉਦੇਸ਼ ਰਾਮ ਲੀਲ੍ਹਾ ਰਾਹੀਂ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਤੇ ਸੰਸਕਾਰਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਹੈ। ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਕਾਂਸਲ ਨੇ ਦੱਸਿਆ ਕਿ ਰਾਮ ਲੀਲ੍ਹਾ ਦੇ ਮੰਚਨ ਦੇ ਨਾਲ-ਨਾਲ ਸੰਸਥਾ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਵੀ ਆਪਣੀ ਜ਼ਿੰਮੇਵਾਰੀ ਨਿਭਾਈ ਜਾਵੇਗੀ। ਇਸੇ ਲੜੀ ਤਹਿਤ 12 ਅਕਤੂਬਰ ਨੂੰ ਪੰਜ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਤੋਂ ਪ੍ਰੇਰਣਾ ਲੈਂਦਿਆਂ ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਸੰਸਥਾ ਦੀਆਂ ਮੁੱਖ ਤਰਜੀਹਾਂ ਵਿਚ ਸ਼ਾਮਿਲ ਹੈ। ਰਾਮਲੀਲਾ ਦੇ ਨਿਰਦੇਸ਼ਕ ਪਵਨ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਮੰਚ ’ਤੇ ਅਜਿਹੇ ਸ਼ਾਨਦਾਰ ਤੇ ਆਧੁਨਿਕ ਦ੍ਰਿਸ਼ ਪੇਸ਼ ਕੀਤੇ ਜਾਣਗੇ, ਜੋ ਦਰਸ਼ਕਾਂ ਨੂੰ ਸਿਨੇਮਾ ਹਾਲ ਵਿਚ ਫ਼ਿਲਮ ਦੇਖਣ ਵਰਗਾ ਅਨੁਭਵ ਦੇਣਗੇ। ਇਸ ਵਾਰ ਤਿੰਨ ਮੰਚਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਇਕ ਦ੍ਰਿਸ਼ ਤੋਂ ਦੂਜੇ ਦ੍ਰਿਸ਼ ਦਰਮਿਆਨ ਦਾ ਵਕਫ਼ਾ ਘੱਟ ਹੋਵੇਗਾ ਅਤੇ ਮੰਚਨ ਲਗਾਤਾਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਚੱਲੇਗਾ। ਸ਼ਾਨਦਾਰ ਸੈੱਟ, ਵਿਸ਼ੇਸ਼ ਲਾਈਟ ਇਫੈਕਟਸ ਅਤੇ ਆਕਰਸ਼ਕ ਦ੍ਰਿਸ਼ ਸਜਾਵਟ ਰਾਮ ਲੀਲ੍ਹਾ ਦੀ ਖੂਬਸੂਰਤੀ ਨੂੰ ਹੋਰ ਨਿਖਾਰਨਗੇ। ਕਲੱਬ ਦੇ ਜਨਰਲ ਸਕੱਤਰ ਅਮਿਤ ਗੋਇਲ ਨੇ ਦੱਸਿਆ ਕਿ ਦੁਸਹਿਰੇ ਮੌਕੇ 20 ਅਕਤੂਬਰ ਨੂੰ ਸੈਕਟਰ-5 ਦੇ ਸ਼ਾਲੀਮਾਰ ਗਰਾਊਂਡ ਵਿਚ 221 ਫੁੱਟ ਉੱਚੇ ਰਾਵਣ ਦੇ ਪੁਤਲੇ ਦਾ ਦਹਿਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੁਸਹਿਰੇ ਵਾਲੇ ਦਿਨ ਹੋਣ ਵਾਲਾ ਇਹ ਵਿਸ਼ਾਲ ਸਮਾਗਮ ਰਾਮ ਲੀਲ੍ਹਾ ਦਾ ਵਿਸ਼ੇਸ਼ ਆਕਰਸ਼ਣ ਹੋਵੇਗਾ ਅਤੇ ਟ੍ਰਾਈਸਿਟੀ ਤੋਂ ਵੱਡੀ ਗਿਣਤੀ ਵਿਚ ਲੋਕ ਇਸ ਦੇ ਗਵਾਹ ਬਣਨਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਪਰਿਵਾਰ ਸਮੇਤ ਸਮਾਗਮ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੰਮਤੀ ਮੈਂਬਰ ਅਮਿਤ ਕੁਮਾਰ ਆਪਣੇ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਕੇ ਭਾਜਪਾ ’ਚ ਹੋਏ ਸ਼ਾਮਿਲ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹੰਡੇਸਰਾ ਤੋਂ ਤਿੰਨ ਬੱਸਾਂ ਰਵਾਨਾ
Ad Position 24