10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਚੰਡੀਗੜ੍ਹ ’ ਚ ਜਨਸਭਾ ਦੌਰਾਨ ਅਜੀਤ ਸਿੰਘ ਜੀਂਦ ਨੂੰ ਵਾਰਡ ਨੰ 27 ਚੰਡੀਗੜ੍ਹ ਤੋਂ ‘ ਆਪ ’ ਦਾ ਉਮੀਦਵਾਰ ਬਣਾਉਣ ਦਾ ਐਲਾਨ ‘ਆਪ’ ਮਹਿਲਾ ਵਿੰਗ ਚੰਡੀਗੜ੍ਹ ਦੀ ਜਨਰਲ ਸਕੱਤਰ ਰਿੰਕੂ ਭਾਦੁੜੀ ਆਬਜ਼ਰਵਰ ਦੀ ਜ਼ਿੰਮੇਵਾਰੀ ਸੰਭਾਲਣਗੇ

ਚੰਡੀਗੜ੍ਹ, 9 ਅਕਤੂਬਰ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ ਚੰਡੀਗੜ੍ਹ ਦੀ ਇੱਥੇ ਇਕ ਜਨ ਸਭਾ ਦੌਰਾਨ ਅਜੀਤ ਸਿੰਘ ਜੀਂਦ ਨੂੰ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾਂ ’ਚ ਵਾਰਡ ਨੰ: 27 ਲਈ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਉਮੀਦਵਾਰ ਵਜੋਂ ਬਨਾਉਣ ਦਾ ਐਲਾਨ ਕੀਤਾ ਹੈ। ਇਸ ਮੌਕੇ ’ਤੇ ਡੇਰਾਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਚੰਡੀਗੜ੍ਹ ਆਪ ਪਾਰਟੀ ਪ੍ਰਧਾਨ ਵਿਜੈ ਪਾਲ ਸਿੰਘ, ਜੇ.

Ad Position 21
No active advertisement
ਚੰਡੀਗੜ੍ਹ ਵਿਖੇ ‘ਆਪ’ ਚੰਡੀਗੜ੍ਹ ਦੇ ਆਗੂ ਅਜੀਤ ਸਿੰਘ ਜੀਂਦ ਅਤੇ ਐਡਵੋਕੇਟ ਰਿੰਕੂ ਭਾਦੁੜੀ ਗੱਲਬਾਤ ਦੌਰਾਨ। ਤਸਵੀਰ : ਗੁਰਿੰਦਰ ਸਿੰਘ 10-10-2026
ਚੰਡੀਗੜ੍ਹ, 9 ਅਕਤੂਬਰ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ ਚੰਡੀਗੜ੍ਹ ਦੀ ਇੱਥੇ ਇਕ ਜਨ ਸਭਾ ਦੌਰਾਨ ਅਜੀਤ ਸਿੰਘ ਜੀਂਦ ਨੂੰ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾਂ ’ਚ ਵਾਰਡ ਨੰ: 27 ਲਈ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਉਮੀਦਵਾਰ ਵਜੋਂ ਬਨਾਉਣ ਦਾ ਐਲਾਨ ਕੀਤਾ ਹੈ। ਇਸ ਮੌਕੇ ’ਤੇ ਡੇਰਾਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਚੰਡੀਗੜ੍ਹ ਆਪ ਪਾਰਟੀ ਪ੍ਰਧਾਨ ਵਿਜੈ ਪਾਲ ਸਿੰਘ, ਜੇ.ਡੀ ਘਈ, ਕੌਂਸਲਰ ਤੇ ਵਿਰੋਧੀ ਧਿਰ ਦੇ ਨੇਤਾ ਹਰਦੀਪ ਸਿੰਘ, ਐਡਵੋਕੇਟ ਰਿੰਕੂ ਭਾਦੁੜੀ ਆਦਿ ਨੇ ਵੀ ਸ਼ਿਰਕਤ ਕੀਤੀ। ਇਸ ਸਬੰਧੀ ਚੰਡੀਗੜ੍ਹ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਜਨਰਲ ਸਕੱਤਰ ਐਡਵੋਕੇਟ ਰਿੰਕੂ ਭਾਦੁੜੀ ਨੇ ਕਿਹਾ ਕਿ ਅਜੀਤ ਸਿੰਘ ਲੰਬੇ ਸਮੇਂ ਤੋਂ ਸਮਾਜਿਕ ਅਤੇ ਲੋਕ ਭਲਾਈ ਗਤੀਵਿਧੀਆਂ ਵਿਚ ਸ਼ਾਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਮਹਿਲਾ ਵਿੰਗ, ਚੰਡੀਗੜ੍ਹ ਦੀਆਂ ਸਮੂਹ ਮੈਂਬਰਾਂ ਦੇ ਨਾਲ ਚੋਣ ਮੁਹਿੰਮ ਵਿਚ ਸਰਗਰਮੀਆਂ ਨਾਲ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜੀਤ ਸਿੰਘ ਲੰਬੇ ਸਮੇਂ ਤੋਂ ਚੰਡੀਗੜ੍ਹ ਹਾਊਸਿੰਗ ਬੋਰਡ ਫੈਡਰੇਸ਼ਨ ਨਾਲ ਜੁੜੇ ਹੋਏ ਹਨ ਅਤੇ ਸੇਵ ਹਾਊਸ ਸਟਰਗਲ ਕਮੇਟੀ, ਚੰਡੀਗੜ੍ਹ ਵਿਚ ਵੀ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ। ਉਨ੍ਹਾਂ ਨੇ ਸੈਕਟਰ 40 ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ 13 ਸਾਲਾਂ ਤੱਕ ਪੀ.ਟੀ.ਏ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ ਅਤੇ ਬੱਚਿਆਂ ਲਈ ਵੱਖ-ਵੱਖ ਵਿੱਦਿਅਕ ਅਤੇ ਸਮਾਜਿਕ ਪ੍ਰੋਗਰਾਮ ਵੀ ਕਰਵਾਏ ਉੱਥੇ ਭਾਰਤੀ ਮਜ਼ਦੂਰ ਸੰਘ ਦੇ ਰਾਸ਼ਟਰੀ ਸਕੱਤਰ ਅਤੇ ਚੰਡੀਗੜ੍ਹ ਰਾਜ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ ਹੈ ਅਤੇ ਕਰਮਚਾਰੀ ਸੰਗਠਨ ਗਤੀਵਿਧੀਆਂ ਵਿਚ ਸਰਗਰਮੀ ਨਾਲ ਸ਼ਾਮਲ ਰਹੇ ਹਨ। ਸਮਾਜਿਕ ਖੇਤਰ ਵਿਚ, ਉਨ੍ਹਾਂ ਨੇ ਖ਼ੂਨਦਾਨ ਕੈਂਪ, ਰੁਜ਼ਗਾਰ ਪ੍ਰੋਗਰਾਮ ਅਤੇ ਹੋਰ ਲੋਕ ਭਲਾਈ ਕਾਰਜਾਂ ਵਿਚ ਵੀ ਸਰਗਰਮ ਰਹੇ ਹਨ। ਰਿੰਕੂ ਭਾਦੁੜੀ ਨੇ ਕਿਹਾ ਕਿ ਉਹ ਵਾਰਡ 27 ਵਿਚ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਲੋਕਾਂ ਨਾਲ ਜੁੜਨਾ, ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਵਾਰਡ ਦੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਇਸ ਦੌਰਾਨ ਅਜੀਤ ਸਿੰਘ ਜੀਂਦ ਨੇ ਕਿਹਾ ਕਿ ਵਾਰਡ ਦੇ ਵਿਕਾਸ, ਬਿਹਤਰ ਬੁਨਿਆਦੀ ਸਹੂਲਤਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਨੌਜਵਾਨਾਂ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਨ ’ਤੇ ਇੰਸਪੈਕਟਰੀ ਰਾਜ ਨੂੰ ਖ਼ਤਮ ਕਰਕੇ ਵਪਾਰੀਆਂ ਲਈ ਰਾਹਤ ਵਾਲੀਆਂ ਸਕੀਮਾਂ ਲਿਆਂਦ... ਅਗਲੀ ਖ਼ਬਰ ਨਸ਼ਾ ਮੁਕਤ ਹਰਿਆਣਾ ਮੁਹਿੰਮ ਨੂੰ ਮਿਲਿਆ ਇੱਕ ਨਵਾਂ ਪਹਿਲੂ, ਜਿਸ ਵਿੱਚ ਸਰਕਾਰ ਨੌਜਵਾਨਾਂ ਦੀ ਸਿਹਤ ’ਤੇ ਨੇੜਿਓਂ ਰੱਖ ਰਹੀ...
Ad Position 24