10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਚੰਡੀਗੜ੍ਹ ਦੇ ਸਰਕਾਰੀ ਲੜਕੀਆਂ ਦੇ ਕਾਲਜ ਸੈਕਟਰ -11 ’ ਚ ਖ਼ੂਨਦਾਨ ਕੈਂਪ ਲਗਾਇਆ

ਚੰਡੀਗੜ੍ਹ, 9 ਅਕਤੂਬਰ (ਮਾਰਕੰਡਾ)- ਪੋਸਟ ਗ੍ਰੈਜੂਏਟ ਸਰਕਾਰੀ ਸੈਕਟਰ ਦੇ ਕਾਲਜ ਸੈਕਟਰ-11 ਚੰਡੀਗੜ੍ਹ ਵਿਖੇ ਕਾਲਜ ਦੀ ਖ਼ੂਨਦਾਨ ਸੁਸਾਇਟੀ ਅਤੇ ਐਨ. ਐਸ.

Ad Position 21
No active advertisement
ਅਜੀਤ ਡੈਸਕ 10-10-2026
ਚੰਡੀਗੜ੍ਹ, 9 ਅਕਤੂਬਰ (ਮਾਰਕੰਡਾ)- ਪੋਸਟ ਗ੍ਰੈਜੂਏਟ ਸਰਕਾਰੀ ਸੈਕਟਰ ਦੇ ਕਾਲਜ ਸੈਕਟਰ-11 ਚੰਡੀਗੜ੍ਹ ਵਿਖੇ ਕਾਲਜ ਦੀ ਖ਼ੂਨਦਾਨ ਸੁਸਾਇਟੀ ਅਤੇ ਐਨ.ਐਸ.ਐਸ ਯੂਨਿਟਾਂ ਵਲੋਂ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੇ ਸਹਿਯੋਗ ਨਾਲ ਇਕ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਡਾ. ਪਾਲਿਕਾ ਅਰੋੜਾ ਪੀ.ਸੀ.ਐਸ ਡਾਇਰੈਕਟਰ ਉੱਚ ਸਿੱਖਿਆ ਚੰਡੀਗੜ੍ਹ ਪ੍ਰਸ਼ਾਸਨ ਯੂ.ਟੀ ਚੰਡੀਗੜ੍ਹ ਦੁਆਰਾ ਕੀਤਾ ਗਿਆ। ਪੀ.ਜੀ.ਆਈ ਦੀ ਇਕ ਮਾਹਿਰ ਮੈਡੀਕਲ ਟੀਮ ਨੇ ਖ਼ੂਨ ਦੀਆਂ ਯੂਨਿਟਾਂ ਨੂੰ ਸੁਰੱਖਿਅਤ, ਸਾਫ਼-ਸੁਥਰੇ ਅਤੇ ਨਿਰਧਾਰਿਤ ਪ੍ਰੋਟੋਕੋਲ ਅਨੁਸਾਰ ਇਕੱਤਰ ਕਰਨ ਨੂੰ ਯਕੀਨੀ ਬਣਾਇਆ। ਇਸ ਕੈਂਪ ਨੂੰ ‘ਸ਼੍ਰੀ ਸ਼ਿਵ ਕਾਵੜ ਮਹਾਸੰਘ ਚੈਰੀਟੇਬਲ ਟਰੱਸਟ’ ਦਾ ਸਹਿਯੋਗ ਪ੍ਰਾਪਤ ਹੋਇਆ। ਪੀ.ਜੀ.ਆਈ ਨੂੰ ਖ਼ੂਨ ਦੀਆਂ 70 ਯੂਨਿਟਾਂ ਦਾਨ ਕੀਤੀਆਂ ਗਈਆਂ। ਡਾ. ਪਾਲਿਕਾ ਅਰੋੜਾ ਨੇ ਕਾਲਜ ਦੇ ਵੱਖ-ਵੱਖ ਵਿਭਾਗਾਂ, ਜਿਨ੍ਹਾਂ ਵਿਚ ਮਲਟੀਮੀਡੀਆ ਸੈਂਟਰ, ਸਕਿੱਲ ਡਿਵੈਲਪਮੈਂਟ ਲੈਬ ਅਤੇ ਡਾਟਾ ਰਿਸੋਰਸ ਸੈਂਟਰ ਸ਼ਾਮਲ ਹਨ, ਦਾ ਦੌਰਾ ਵੀ ਕੀਤਾ ਅਤੇ ਫੈਕਲਟੀ ਮੈਂਬਰਾਂ ਨਾਲ ਗੱਲਬਾਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤ ਹਰਿਆਣਾ ਮੁਹਿੰਮ ਨੂੰ ਮਿਲਿਆ ਇੱਕ ਨਵਾਂ ਪਹਿਲੂ, ਜਿਸ ਵਿੱਚ ਸਰਕਾਰ ਨੌਜਵਾਨਾਂ ਦੀ ਸਿਹਤ ’ਤੇ ਨੇੜਿਓਂ ਰੱਖ ਰਹੀ... ਅਗਲੀ ਖ਼ਬਰ ਸਰਕਾਰੀ ਕਾਲਜ-11 ’ਚ ਪੋਕਸੋ ਐਕਟ ਸੰਬੰਧੀ ਜਾਗਰੂਕਤਾ ਸੈਸ਼ਨ ਕਰਵਾਇਆ
Ad Position 24