10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪਲਾਟਾਂ ਦੀਆਂ ਰਜਿਸਟਰੀਆਂ ਕਰਨ ਬਦਲੇ 70 ਹਜ਼ਾਰ ਰੁ. ਰਿਸ਼ਵਤ ਲੈਂਦਾ ਤਹਿਸੀਲ ਦਾ ਕਲਰਕ ਗ੍ਰਿਫ਼ਤਾਰ

ਪੰਚਕੂਲਾ, 9 ਅਕਤੂਬਰ (ਕਪਿਲ)- ਹਰਿਆਣਾ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ. ਸੀ.

Ad Position 21
No active advertisement
ਪੰਚਕੂਲਾ ਦੇ ਰਾਏਪੁਰ ਰਾਣੀ ਸਥਿਤ ਤਹਿਸੀਲ ਦੇ ਰਜਿਸਟਰੀ ਕਲਰਕ ਤੋਂ ਬਰਾਮਦ ਕੀਤੀ ਰਕਮ ਨੂੰ ਗਿਣਦੇ ਏ. ਸੀ. ਬੀ. ਦੇ ਅਧਿਕਾਰੀ ਅਤੇ ਗ੍ਰਿਫ਼ਤਾਰ ਰਜਿਸਟਰੀ ਕਲਰਕ। ਤਸਵੀਰ : ਕਪਿਲ 10-10-2026
ਪੰਚਕੂਲਾ, 9 ਅਕਤੂਬਰ (ਕਪਿਲ)- ਹਰਿਆਣਾ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ.ਸੀ.ਬੀ.) ਨੇ ਪੰਚਕੂਲਾ ਜ਼ਿਲ੍ਹੇ ਦੀ ਰਾਏਪੁਰ ਰਾਣੀ ਤਹਿਸੀਲ ਵਿਚ ਤਾਇਨਾਤ ਰਜਿਸਟਰੀ ਕਲਰਕ ਅਮਿਤ ਕੁਮਾਰ ਨੂੰ 70 ਹਜ਼ਾਰ ਰੁ. ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਪਲਾਟਾਂ ਦੀ ਖ਼ਰੀਦ-ਵੇਚ ਸੰਬੰਧੀ ਰਜਿਸਟਰੀਆਂ ਕਰਵਾਉਣ ਦੇ ਬਦਲੇ ਸ਼ਿਕਾਇਤਕਰਤਾ ਤੋਂ ਇਕ ਲੱਖ ਰੁ. ਰਿਸ਼ਵਤ ਦੀ ਮੰਗ ਕੀਤੀ ਸੀ, ਪਰ ਬਾਅਦ ਵਿਚ ਗੱਲਬਾਤ ਮਗਰੋਂ ਇਹ ਸੌਦਾ 70 ਹਜ਼ਾਰ ਰੁ. ਵਿਚ ਤੈਅ ਹੋ ਗਿਆ। ਆਪਣੀ ਗੱਡੀ ਵਿਚ ਰਕਮ ਰੱਖਣ ਲਈ ਕਿਹਾ ਸ਼ਿਕਾਇਤਕਰਤਾ ਪੰਚਕੂਲਾ ਜ਼ਿਲ੍ਹੇ ਵਿਚ ਪ੍ਰਾਪਰਟੀ ਡੀਲਰ ਹੈ। ਸ਼ਿਕਾਇਤ ਅਨੁਸਾਰ ਰਾਏਪੁਰ ਰਾਣੀ ਤਹਿਸੀਲ ਵਿਚ ਰਜਿਸਟਰੀ ਕਲਰਕ ਵਜੋਂ ਤਾਇਨਾਤ ਅਮਿਤ ਕੁਮਾਰ ਨੇ ਪਲਾਟਾਂ ਦੀਆਂ ਰਜਿਸਟਰੀਆਂ ਕਰਵਾਉਣ ਦੇ ਬਦਲੇ ਉਸ ਤੋਂ ਰਿਸ਼ਵਤ ਮੰਗੀ ਸੀ। ਮੁਲਜ਼ਮ ਨੇ ਰਿਸ਼ਵਤ ਦੀ ਰਕਮ ਤਹਿਸੀਲ ਕੰਪਲੈਕਸ ਵਿਚ ਖੜ੍ਹੀ ਆਪਣੀ ਗੱਡੀ ਵਿਚ ਰੱਖਣ ਲਈ ਕਿਹਾ। ਇਸ ਮਗਰੋਂ ਉਸ ਨੇ ਰਿਮੋਟ ਚਾਬੀ ਨਾਲ ਗੱਡੀ ਖੋਲ੍ਹੀ ਅਤੇ ਸ਼ਿਕਾਇਤਕਰਤਾ ਨੇ ਤੈਅ ਕੀਤੀ ਗਈ 70 ਹਜ਼ਾਰ ਰੁ. ਦੀ ਰਕਮ ਗੱਡੀ ਵਿਚ ਰੱਖ ਦਿੱਤੀ। ਸ਼ਿਕਾਇਤ ਦੇ ਆਧਾਰ ’ਤੇ ਏ. ਸੀ. ਬੀ. ਪੰਚਕੂਲਾ ਦੀ ਟੀਮ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ। ਮੁਲਜ਼ਮ ਤੋਂ ਗੱਡੀ ਖੁਲ੍ਹਵਾਉਣ ਮਗਰੋਂ ਉਸ ਵਿਚ ਰੱਖੀ 70 ਹਜ਼ਾਰ ਰੁ. ਦੀ ਰਿਸ਼ਵਤ ਦੀ ਰਕਮ ਬਰਾਮਦ ਕਰ ਲਈ ਗਈ। ਸਾਰੀ ਕਾਰਵਾਈ ਦੀ ਵੀਡੀਓਗ੍ਰਾਫ਼ੀ ਈ-ਸਬੂਤ ਪ੍ਰਣਾਲੀ ਰਾਹੀਂ ਕੀਤੀ ਗਈ। ਗਜ਼ਟਿਡ ਅਧਿਕਾਰੀ ਦੀ ਮੌਜੂਦਗੀ ਵਿਚ ਹੋਈ ਕਾਰਵਾਈ ਇਹ ਕਾਰਵਾਈ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਪੰਚਕੂਲਾ ਦੀ ਟੀਮ ਵਲੋਂ ਕੀਤੀ ਗਈ। ਇਸ ਦੌਰਾਨ ਸੁਤੰਤਰ ਗਵਾਹ ਵਜੋਂ ਜਨ ਸਿਹਤ ਵਿਭਾਗ ਪੰਚਕੂਲਾ ਦੇ ਉਪਮੰਡਲ ਅਧਿਕਾਰੀ ਧਰਮਿੰਦਰ ਵੀ ਮੌਜੂਦ ਸਨ। ਮੁਲਜ਼ਮ ਵਿਰੁੱਧ 9 ਅਕਤੂਬਰ 2026 ਨੂੰ ਐੱਫ. ਆਈ. ਆਰ. ਨੰ. 14 ਦਰਜ ਕੀਤੀ ਗਈ ਹੈ। ਉਸ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਪੰਚਕੂਲਾ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਏ. ਸੀ. ਬੀ. ਅਨੁਸਾਰ ਕਾਰਵਾਈ ਦੌਰਾਨ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 105 ਤਹਿਤ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ ਹੈ। ਮਾਮਲੇ ਵਿਚ ਅਗਲੀ ਤਲਾਸ਼ੀ ਅਤੇ ਜਾਂਚ ਜਾਰੀ ਹੈ। ਰਿਸ਼ਵਤ ਮੰਗਣ ’ਤੇ ਏ.ਸੀ.ਬੀ. ਨੂੰ ਸੂਚਨਾ ਦੇਣ ਦੀ ਅਪੀਲ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਸਰਕਾਰੀ ਕੰਮ ਕਰਨ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਰੰਤ ਬਿਊਰੋ ਨੂੰ ਸੂਚਿਤ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪੈਸਕੋ ਨੇ ਪਿਛਲੇ ਇਕ ਸਾਲ ਵਿਚ 5,000 ਤੋਂ ਵੱਧ ਨੌਕਰੀਆਂ ਦਿੱਤੀਆਂ : ਮੋਹਿੰਦਰ ਭਗਤ ਅਗਲੀ ਖ਼ਬਰ ਮਹਿਲਾ ਸਣੇ 3 ਮੁਲਜ਼ਮ ਹੈਰੋਇਨ ਸਮੇਤ ਗ੍ਰਿਫ਼ਤਾਰ, ਇਕ ਨੂੰ ਨਸ਼ਾ ਕਰਦੇ ਫੜ੍ਹਿਆ
Ad Position 24