02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਕੌਮੀ ਪ੍ਰਧਾਨ ਚੌਧਰੀ ਸ਼ਿਆਮ ਲਾਲ ਦੀ ਕੋਆਰਡੀਨੇਟਰ ਵਜੋਂ ਨਿਯੁਕਤੀ

ਮੁੱਲਾਂਪੁਰ ਗਰੀਬਦਾਸ, 2 ਅਕਤੂਬਰ (ਦਿਲਬਰ ਸਿੰਘ ਖੈਰਪੁਰ)- ਆਲ ਇੰਡੀਆ ਗੁੱਜਰ ਮਹਾਂਸਭਾ ਪੰਜਾਬ ਇਕਾਈ ਦੇ ਸੰਗਠਨ ਦੌਰਾਨ ਅੱਜ ਸੀਨੀਅਰ ਅਕਾਲੀ ਆਗੂ ਚੌਧਰੀ ਸਿਆਮ ਲਾਲ ਨੂੰ ਗੁੱਜਰ ਮਹਾਂਸਭਾ ਦੇ ਸੂਬਾਈ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਮਹਾਂਸਭਾ ਦੇ ਕੌਮੀ ਜਨਰਲ ਸਕੱਤਰ ਬੱਚੂ ਸਿੰਘ ਬੈਂਸਲਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿਚ ਜੋ ਵੀ ਰਾਜਨੀਤਿਕ ਪਾਰਟੀ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਗੁੱਜਰ ਭਾਈਚਾਰੇ ਨੂੰ ਢੁਕਵੀਂ ਪ੍ਰਤੀਨਿਧਤਾ ਦੇਵੇਗੀ।

Ad Position 21
No active advertisement
ਅਜੀਤ ਡੈਸਕ 03-10-2026
ਮੁੱਲਾਂਪੁਰ ਗਰੀਬਦਾਸ, 2 ਅਕਤੂਬਰ (ਦਿਲਬਰ ਸਿੰਘ ਖੈਰਪੁਰ)- ਆਲ ਇੰਡੀਆ ਗੁੱਜਰ ਮਹਾਂਸਭਾ ਪੰਜਾਬ ਇਕਾਈ ਦੇ ਸੰਗਠਨ ਦੌਰਾਨ ਅੱਜ ਸੀਨੀਅਰ ਅਕਾਲੀ ਆਗੂ ਚੌਧਰੀ ਸਿਆਮ ਲਾਲ ਨੂੰ ਗੁੱਜਰ ਮਹਾਂਸਭਾ ਦੇ ਸੂਬਾਈ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਮਹਾਂਸਭਾ ਦੇ ਕੌਮੀ ਜਨਰਲ ਸਕੱਤਰ ਬੱਚੂ ਸਿੰਘ ਬੈਂਸਲਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿਚ ਜੋ ਵੀ ਰਾਜਨੀਤਿਕ ਪਾਰਟੀ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਗੁੱਜਰ ਭਾਈਚਾਰੇ ਨੂੰ ਢੁਕਵੀਂ ਪ੍ਰਤੀਨਿਧਤਾ ਦੇਵੇਗੀ। ਉਸ ਆਧਾਰ ‘ਤੇ ਗੁੱਜਰ ਮਹਾਂਸਭਾ ਪੰਜਾਬ ਇਕਾਈ ਵਲੋਂ ਸਕਾਰਾਤਮਕ ਅਤੇ ਜਮਹੂਰੀ ਸਹਿਯੋਗ ਦੇ ਮੁੱਦੇ ‘ਤੇ ਵਿਚਾਰ ਕੀਤਾ ਜਾਵੇਗਾ। ਇਸੇ ਦੌਰਾਨ ਉਨ੍ਹਾਂ ਆਖਿਆ ਕਿ ਹੁਣ ਤੱਕ ਦੇਸ਼ ਭਰ ਵਿਚ ਗੁੱਜਰ ਸਮਾਜ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਨੇ ਅਣਗੌਲਿਆ ਕਰ ਰੱਖਿਆ ਹੈ, ਜਦਕਿ ਗੁੱਜਰ ਸਮਾਜ ਨੇ ਆਜਾ਼ਦੀ ਸੰਗਰਾਮ ਵਿਚ ਜਿਥੇ ਵਿਸੇ਼ਸ਼ ਯੋਗਦਾਨ ਪਾਇਆ ਹੈ, ਉਥੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਚੋਣਾਂ ਜਿੱਤਾ ਕੇ ਫਰਸ਼ ਤੋਂ ਅਰਸ਼ ਤੱਕ ਪਹੁੰਚਾਉਣ ਲਈ ਵੀ ਅਹਿਮ ਭੂਮਿਕਾ ਹੁੰਦੀ ਹੈ, ਪਰ ਦੁੱਖ ਦੀ ਗੱਲ ਹੈ ਕਿ ਸਿਆਸੀ ਦਲਾਂ ਨੇ ਚੋਣਾਂ ਉਪਰੰਤ ਕਦੇ ਗੁੱਜਰ ਸਮਾਜ ਦੀ ਬਾਤ ਤੱਕ ਨਹੀਂ ਪੁੱਛੀ। ਕੌਮੀ ਜਨਰਲ ਸਕੱਤਰ ਬੱਚੂ ਸਿੰਘ ਬੈਂਸਲਾ ਅਨੁਸਾਰ ਹੁਣ ਗੁੱਜਰ ਸਮਾਜ ਜਾਗ ਪਿਆ ਹੈ ਆਪਣੇ ਹੱਕਾਂ ਹਿੱਤਾਂ ਲਈ ਜਿਸ ਪਾਰਟੀ ਨੇ ਬਣਦਾ ਮਾਣ ਸਤਿਕਾਰ ਦਿੱਤਾ ਉਸ ਦੀ ਪਿੱਠ ਥਾਪੜੀ ਜਾਵੇਗੀ ਤੇ ਜਿੰਨਾ ਨੇ ਗੁੱਜਰ ਸਮਾਜ ਨੂੰ ਬਣਦੀ ਪ੍ਰਤੀਨਿਧਤਾ ਨਹੀਂ ਦਿੱਤੀ ਉਸ ਸਿਆਸੀ ਦਲ ਦੇ ਉਮੀਦਵਾਰਾਂ ਨੂੰ ਚੌਣਾਂ ਮੌਕੇ ਅੰਗੂਠਾ ਵਿਖਾਉਣ ਲਈ ਗੁੱਜਰ ਸਮਾਜ ਤਿਆਰ ਬਰ ਤਿਆਰ ਹੈ। ਉਨ੍ਹਾਂ ਚੌਧਰੀ ਸ਼ਿਆਮ ਲਾਲ ਦੀ ਸੂਬਾਈ ਆਗੂ ਵਜੋਂ ਨਿਯੁਕਤੀ ਮੌਕੇ ਕਿਹਾ ਕਿ ਚੌਧਰੀ ਸਿਆਮ ਲਾਲ ਦੇ ਮਾਰਗ ਦਰਸ਼ਨ ਅਤੇ ਪੰਜਾਬ ਦੀ ਪੂਰੀ ਟੀਮ ਦੇ ਸਮੂਹਿਕ ਯਤਨਾਂ ਨਾਲ ਸੰਗਠਨ ਨੂੰ ਨਵੀਂ ਤਾਕਤ ਮਿਲੇਗੀ ਅਤੇ ਸਮਾਜ ਦੇ ਹਿੱਤਾਂ ਨੂੰ ਪ੍ਰਭਾਵਸਾਲੀ ਢੰਗ ਨਾਲ ਅੱਗੇ ਵਧਾਇਆ ਜਾਵੇਗਾ। ਇਸ ਮੌਕੇ ਚੌਧਰੀ ਸ਼ਿਆਮ ਲਾਲ ਨੇ ਕਿਹਾ ਕਿ ਨਵੀਂ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਜਾਵੇਗਾ। ਇਸ ਮੌਕੇ ਬੱਚੂ ਸਿੰਘ ਬੈਂਸਲਾ ਤੋਂ ਇਲਾਵਾ ਉਪ ਪ੍ਰਧਾਨ ਓਮ ਪ੍ਰਕਾਸ਼ ਉਰਫ ਪੰਮੀ, ਸੂਬਾ ਪ੍ਰਧਾਨ ਕਮਲ ਚੌਹਾਨ ਗੁੱਜਰ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬੱਚੂ ਸਿੰਘ ਬੈਸਲਾ ਚੌਧਰੀ ਸ਼ਿਆਮ ਲਾਲ ਗੂੜ੍ਹਾ ਨੂੰ ਪੰਜਾਬ ਰਾਜ ਦਾ ਸੀਨੀਅਰ ਕੋਆਰਡੀਨੇਟਰ ਥਾਪਿਆ ਅਗਲੀ ਖ਼ਬਰ ਲਾਲੜੂ ਖੇਤਰ ਦੀਆਂ ਚਾਰ ਮੰਡੀਆਂ ’ ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਿਸਾਨਾਂ ਦੀ ਫ਼ਸਲ ਦੀ ਸਮੇਂ ਸਿਰ ਖ਼ਰੀਦ ਤੇ ਅਦਾਇਗੀ ਲਈ...
Ad Position 24