28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਵਿਕਸਿਤ ਭਾਰਤ -2047 ਦੇ ਨਿਰਮਾਣ ਵਿੱਚ ਆਰਕੀਟੈਕਟਸ ਦੀ ਮਹੱਤਵਪੂਰਨ ਭੂਮਿਕਾ : ਸਤਨਾਮ ਸਿੰਘ ਸੰਧੂ

ਚੰਡੀਗੜ੍ਹ, 27 ਸਤੰਬਰ (ਅਜਾਇਬ ਸਿੰਘ ਔਜਲਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ “ਵਿਕਸਤ ਭਾਰਤ-2047” ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਆਰਕੀਟੈਕਟਸ ਦੀ ਭੂਮਿਕਾ ਮਹੱਤਵਪੂਰਨ ਹੈ। ਇਨੋਵੇਟਿਵ, ਸਸਟੇਨੇਬਲ ਅਤੇ ਭਵਿੱਖ ਦੀਆਂ ਲੋੜਾਂ ਦੇ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।

Ad Position 21
No active advertisement
ਅਜੀਤ ਡੈਸਕ 28-09-2026
ਚੰਡੀਗੜ੍ਹ, 27 ਸਤੰਬਰ (ਅਜਾਇਬ ਸਿੰਘ ਔਜਲਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ “ਵਿਕਸਤ ਭਾਰਤ-2047” ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਆਰਕੀਟੈਕਟਸ ਦੀ ਭੂਮਿਕਾ ਮਹੱਤਵਪੂਰਨ ਹੈ। ਇਨੋਵੇਟਿਵ, ਸਸਟੇਨੇਬਲ ਅਤੇ ਭਵਿੱਖ ਦੀਆਂ ਲੋੜਾਂ ਦੇ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਇਹ ਵਿਚਾਰ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੁਆਰਾ ਕਰਵਾਏ “ਆਰਕੀਟੈਕਚਰ ਐਕਸੀਲੈਂਸ ਰਿਕੋਗਨੀਸ਼ਨ 2026” ਦੇ 5ਵੇਂ ਐਡੀਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਨਿਰਮਾਣ ਵਿੱਚ ਆਰਕੀਟੈਕਟਾਂ ਅਤੇ ਹੋਰ ਪ੍ਰੋਫੈਸ਼ਨਲਜ਼ ਦੀ ਸਰਗਰਮ ਭਾਗੀਦਾਰੀ ਦੁਆਰਾ ਹੀ ਵਿਕਸਤ ਭਾਰਤ ਦਾ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ। ਸੰਧੂ ਨੇ ਆਰਕੀਟੈਕਚਰ ਦੇ ਖੇਤਰ ਵਿੱਚ ਪ੍ਰੋਫੈਸ਼ਨਲਜ਼ ਨੂੰ ਮਾਨਤਾ ਦੇਣ ਅਤੇ ਉਤਸ਼ਾਹਿਤ ਕਰਨ ਲਈ ਪੀ.ਐਚ.ਡੀ.ਸੀ.ਸੀ.ਆਈ. ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਨਾ ਸਿਰਫ਼ ਪ੍ਰੋਫੈਸ਼ਨਲਜ਼ ਨੂੰ ਬਿਹਤਰ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ ਬਲਕਿ ਉਨ੍ਹਾਂ ਦੇ ਕੰਮ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਵਿਕਸਤ ਭਾਰਤ ਦੀ ਕਲਪਨਾ ਕਰਦੇ ਹਾਂ, ਤਾਂ ਸਾਡੇ ਸਾਹਮਣੇ ਆਧੁਨਿਕ ਇਮਾਰਤਾਂ, ਪੁਲਾਂ, ਬੁਨਿਆਦੀ ਢਾਂਚੇ ਅਤੇ ਸਮੁੱਚੇ ਵਿਕਾਸ ਦੀ ਤਸਵੀਰ ਉਭਰਦੀ ਹੈ। ਜਿਊਰੀ ਵਿੱਚ ਆਰਕੀਟੈਕਟ ਹਬੀਬ ਖਾਨ (ਜਿਊਰੀ ਚੇਅਰ), ਕੌਂਸਲ ਆਫ ਆਰਕੀਟੈਕਚਰ, ਇੰਡੀਆ ਦੇ ਸਾਬਕਾ ਪ੍ਰਧਾਨ, ਆਰਕੀਟੈਕਟ ਸੁਰਿੰਦਰ ਬੱਗਾ, ਆਰਕੀਟੈਕਟ ਮਨਮੋਹਨ ਖੰਨਾ, ਆਰਕੀਟੈਕਟ ਰਿਤੂ ਸਿੰਘ, ਆਰਕੀਟੈਕਟ ਨੀਲਾਕਸ਼ੀ ਸ਼ਰਮਾ, ਆਰਕੀਟੈਕਟ ਲੋਗਨਾਥਨ ਅਤੇ ਵਿਵੇਕ ਗੁਪਤਾ ਸ਼ਾਮਿਲ ਸਨ।ਇਸ ਮੌਕੇ ’ਤੇ ਸੰਸਥਾ ਵਲੋਂ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਵੀ ਮਾਣ ਸਨਮਾਨ ਦੇ ਕੇ ਨਿਵਾਜਿਆ ਗਿਆ।ਇਸ ਮੌਕੇ ’ਤੇ ਡਾ. ਪ੍ਰਭਜੋਤ ਕੌਰ ਨੂੰ ‘ਲਾਈਫਟਾਈਮ ਅਚੀਵਮੈਂਟ - ਐਜੂਕੇਟਰ’ ਪੁਰਸਕਾਰ ਪ੍ਰਦਾਨ ਕੀਤਾ ਗਿਆ, ਜਦੋਂ ਕਿ ‘ਲਾਈਫਟਾਈਮ ਅਚੀਵਮੈਂਟ - ਪ੍ਰੈਕਟਿਸਿੰਗ ਆਰਕੀਟੈਕਟ’ ਸਨਮਾਨ ਆਰਕੀਟੈਕਟ ਜਯੇਸ਼ ਹਰਿਆਣੀ ਨੂੰ ਦਿੱਤਾ ਗਿਆ। ਐਨ. ਕੇ. ਨੇਗੀ ਨੂੰ “ਲਾਈਫਟਾਈਮ ਅਚੀਵਮੈਂਟ - ਹਿੱਲ ਆਰਕੀਟੈਕਚਰ” ਸਨਮਾਨ ਨਾਲ ਸਨਮਾਨਿਤ ਕੀਤਾ ਗਿਆ, ਜਦੋਂ ਕਿ ਸਪਨਾ ਕੁਮਾਰ ਨੂੰ “ਲਾਈਫਟਾਈਮ ਅਚੀਵਮੈਂਟ - ਵੂਮੈਨ ਆਰਕੀਟੈਕਟ, ਗੌਰਮੈਂਟ ਸਰਵਿਸ” ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਵਿਜੇ ਉੱਪਲ ਨੂੰ “ਲਾਈਫਟਾਈਮ ਅਚੀਵਮੈਂਟ - ਪਬਲਿਕ ਸਰਵਿਸ” ਸਨਮਾਨ ਮਿਲਿਆ। “ਇੰਟੀਰੀਅਰ ਡਿਜ਼ਾਈਨਰ ਆਫ਼ ਦਿ ਈਅਰ 2026” ਵਜੋਂ ਪ੍ਰੇਰਨਾ ਅਗਰਵਾਲ ਨੂੰ ਸਨਮਾਨਿਤ ਕੀਤਾ ਗਿਆ। ਮੈਰਿਲ ਸਾਵਿਤਰੀ ਮੁੱਦਮਲੇ ਨੂੰ “ਹਰਬਿੰਗਰ ਆਫ਼ ਚੇਂਜ਼ ਆਫ਼ ਦਿ ਈਅਰ 2026” ਵਜੋਂ ਸਨਮਾਨਿਤ ਕੀਤਾ ਗਿਆ, ਜਦੋਂ ਕਿ ਇਸ਼ਰਤ ਨੌਸ਼ਹਿਰੀ ਅਤੇ ਸੌਰਭ ਚੰਦਰ ਨੂੰ “ਆਰਕੀਟੈਕਟ ਆਫ ਦਿ ਈਅਰ 2026 ਦੇ “ ਵਜੋਂ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸ਼ਮਸ਼ਾਨਘਾਟ ਦੀ ਜ਼ਮੀਨ ’ ਤੇ ਖਸਤਾ ਹਾਲ ਗੱਡੀਆਂ ਖੜ੍ਹੀਆਂ ਕਰਨ ਦੇ ਦੋਸ਼ , ਪਿੰਡ ਵਾਸੀ ਪ੍ਰੇਸ਼ਾਨ ਅਗਲੀ ਖ਼ਬਰ ‘ਆਪ’ ਆਗੂਆਂ ਨੇ ਪੂਰੇ ਪੰਜਾਬ ਵਿੱਚ ਫੈਲਾਇਆ ‘ ਮਾਨ ਦੇ ਮੁਨਾਫ਼ੇ ’ ਦਾ ਹੋਕਾ ਲੋਕਾਂ ਨੂੰ ਭਗਵੰਤ ਮਾਨ ਸਰਕਾਰ ਦੇ ਲੋਕ-ਹਿਤ...
Ad Position 24