26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਹੈੱਡ ਕਾਂਸਟੇਬਲ ਨਿਤਿਨ ਹੱਤਿਆ ਮਾਮਲੇ ’ ਚ ਪੁੱਤਰ ਅਰਮਾਨ 3 ਦਿਨ ਦੇ ਪੁਲਿਸ ਰਿਮਾਂਡ ’ ਤੇ

ਚੰਡੀਗੜ੍ਹ, 26 ਸਤੰਬਰ (ਕਪਿਲ ਵਧਵਾ)- ਸੈਕਟਰ-22 ਵਿਚ ਚੰਡੀਗੜ੍ਹ ਪੁਲਿਸ ਦੇ ਹੈੱਡ ਕਾਂਸਟੇਬਲ ਨਿਤਿਨ ਦੀ ਗੋਲੀ ਮਾਰ ਕੇ ਹੱਤਿਆ ਦੇ ਮਾਮਲੇ ਵਿਚ ਗ੍ਰਿਫ਼ਤਾਰ ਉਸ ਦੇ ਪੁੱਤਰ ਅਰਮਾਨ ਨੂੰ ਸ਼ਨੀਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਨੇ ਚਾਰ ਦਿਨ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਅਰਮਾਨ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ।

Ad Position 21
No active advertisement
ਹੈੱਡ ਕਾਂਸਟੇਬਲ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਪੁੱਤਰ ਅਰਮਾਨ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਖੇ ਪੇਸ਼ ਕਰਨ ਲਈ ਲਿਜਾਂਦੀ ਹੋਈ ਪੁਲਿਸ। ਤਸਵੀਰ : ਕਮਲਜੀਤ ਸਿੰਘ 27-09-2026
ਚੰਡੀਗੜ੍ਹ, 26 ਸਤੰਬਰ (ਕਪਿਲ ਵਧਵਾ)- ਸੈਕਟਰ-22 ਵਿਚ ਚੰਡੀਗੜ੍ਹ ਪੁਲਿਸ ਦੇ ਹੈੱਡ ਕਾਂਸਟੇਬਲ ਨਿਤਿਨ ਦੀ ਗੋਲੀ ਮਾਰ ਕੇ ਹੱਤਿਆ ਦੇ ਮਾਮਲੇ ਵਿਚ ਗ੍ਰਿਫ਼ਤਾਰ ਉਸ ਦੇ ਪੁੱਤਰ ਅਰਮਾਨ ਨੂੰ ਸ਼ਨੀਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਨੇ ਚਾਰ ਦਿਨ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਅਰਮਾਨ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਪੁਲਿਸ ਵਲੋਂ ਇਸ ਦੌਰਾਨ ਹੱਤਿਆ ਦੀ ਸਾਜ਼ਿਸ਼, ਹਥਿਆਰ ਦੀ ਖ਼ਰੀਦ ਅਤੇ ਉਸ ਦੇ ਸੰਪਰਕਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅਰਮਾਨ ਨੇ ਕਥਿਤ ਤੌਰ ’ਤੇ ਵਾਰਦਾਤ ਵਿਚ ਵਰਤਿਆ ਦੇਸੀ ਕੱਟਾ ਹਰਿਦੁਆਰ ਤੋਂ ਖ਼ਰੀਦਿਆ ਸੀ। ਪੁਲਿਸ ਨੇ ਸ਼ੁੱਕਰਵਾਰ ਨੂੰ ਉਸ ਦੀ ਨਿਸ਼ਾਨਦੇਹੀ ’ਤੇ ਘਰ ਦੀ ਛੱਤ ਤੋਂ ਦੇਸੀ ਕੱਟਾ ਬਰਾਮਦ ਕੀਤਾ ਸੀ। ਹੁਣ ਪੁਲਿਸ ਉਸ ਵਿਅਕਤੀ ਤੱਕ ਪਹੁੰਚਣ ਲਈ ਅਰਮਾਨ ਨੂੰ ਹਰਿਦੁਆਰ ਲੈ ਕੇ ਜਾਣ ਦੀ ਤਿਆਰੀ ਕਰ ਰਹੀ ਹੈ, ਜਿਸ ਤੋਂ ਕਥਿਤ ਤੌਰ ’ਤੇ ਹਥਿਆਰ ਖ਼ਰੀਦਿਆ ਗਿਆ ਸੀ। ਪੁਲਿਸ ਵਲੋਂ ਉਸ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੋ ਦਿਨ ਪਹਿਲਾਂ ਬਣਾਈ ਸੀ ਕਥਿਤ ਸਾਜ਼ਿਸ਼ ਪੁੱਛਗਿੱਛ ਦੌਰਾਨ ਅਰਮਾਨ ਨੇ ਕਥਿਤ ਤੌਰ ’ਤੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣੇ ਪਿਤਾ ਨਿਤਿਨ ਦੀ ਹੱਤਿਆ ਦੀ ਸਾਜ਼ਿਸ਼ ਕਰੀਬ ਦੋ ਦਿਨ ਪਹਿਲਾਂ ਬਣਾਈ ਸੀ, ਕਿਉਂਕਿ ਉਹ ਕਿਸੇ ਕੁੜੀ ਨੂੰ ਵਿਆਹ ਕਰਾਉਣਾ ਚਾਹੁੰਦਾ ਸੀ ਅਤੇ ਉਸ ਨੇ ਆਪਣੇ ਪਿਤਾ ਤੋਂ 10 ਲੱਖ ਰੁਪਏ ਮੰਗੇ ਸਨ ਜੋ ਕਿ ਉਸ ਨੂੰ ਨਹੀਂ ਮਿਲੇ। ਦੇਸੀ ਕੱਟਾ ਮਿਲਣ ਵਿਚ ਦੇਰੀ ਹੋਣ ਕਾਰਨ ਵਾਰਦਾਤ ਪਹਿਲਾਂ ਨਹੀਂ ਹੋ ਸਕੀ। ਪੁਲਿਸ ਹੁਣ ਇਹ ਵੀ ਜਾਂਚ ਰਹੀ ਹੈ ਕਿ ਕੀ ਕਿਸੇ ਸਥਾਨਕ ਵਿਅਕਤੀ ਨੇ ਕਥਿਤ ਤੌਰ ’ਤੇ ਉਸ ਦੀ ਮਦਦ ਕੀਤੀ ਸੀ। ਉੱਧਰ, ਹੈੱਡ ਕਾਂਸਟੇਬਲ ਨਿਤਿਨ ਦੇ ਸਰੀਰ ਦਾ ਜੀ.ਐੱਮ.ਐੱਸ.ਐਚ ਸੈਕਟਰ-16 ਵਿਖੇ ਪੋਸਟਮਾਰਟਮ ਕੀਤਾ ਗਿਆ। ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਖਟੌਲੀ, ਜੋ ਹਰਿਆਣਾ ਦੇ ਬਰਵਾਲਾ ਕੋਲ ਹੈ, ਲਿਜਾਇਆ ਗਿਆ, ਜਿੱਥੇ ਅੰਤਿਮ ਸਸਕਾਰ ਕੀਤਾ ਜਾਵੇਗਾ। ਪੁਲਿਸ ਵਲੋਂ ਹੁਣ ਹੱਤਿਆ ਦੀ ਪੂਰੀ ਸਾਜ਼ਿਸ਼, ਹਥਿਆਰ ਦੀ ਖ਼ਰੀਦ, ਮੁਲਜ਼ਮ ਦੇ ਸੰਪਰਕਾਂ ਅਤੇ ਸੰਭਾਵਿਤ ਮਦਦਗਾਰਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਵਾਸਤੇ ਕਿਸਾਨ ਅੰਦੋਲਨ ਦੀ ਤਰਜ਼ ’ ਤੇ ਇਕਜੁੱਟ ਹੋ ਕੇ ਅੰਦੋਲਨ ਵਿੱਢਿਆ ਜਾਵੇ - ਹਰਸ... ਅਗਲੀ ਖ਼ਬਰ ਸੈਨੇਟ ਚੋਣਾਂ ਦੀ ਗਿਣਤੀ ’ ਚ 4 ਉਮੀਦਵਾਰਾਂ ਦੀ ਜਿੱਤ , ਬਾਕੀਆਂ ਦੀ ਕਿਸਮਤ ਦਾ ਫ਼ੈਸਲਾ ਅਜੇ ਬਾਕੀ
Ad Position 24