ਸਿੱਖਿਆ ਵਿਭਾਗ ਨੇ ਲੈਕਚਰਾਰਾਂ ਨੂੰ ਤਰੱਕੀ ਦੇ ਬਣਾਇਆ ਪ੍ਰਿੰਸੀਪਲ
ਚੰਡੀਗੜ੍ਹ, 23 ਸਤੰਬਰ, (ਸੁਖਵਿੰਦਰ ਸਿੰਘ ਸ਼ਾਨ)-ਸਕੂਲ ਸਿੱਖਿਆ ਵਿਭਾਗ ਚੰਡੀਗੜ੍ਹ ਵਲੋਂ 8 ਲੈਕਚਰਾਰਾਂ ਨੂੰ ਤਰੱਕੀ ਦੇ ਪ੍ਰਿੰਸੀਪਲ ਬਣਾਇਆ ਗਿਆ ਹੈ। ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਵਲੋਂ ਜਾਰੀ ਕੀਤੇ ਪੱਤਰ ਅਨੁਸਾਰ ਸਕੂਲ ਕਾਡਰ ਦੇ ਵੱਖ ਵੱਖ ਵਿਸ਼ਿਆਂ ਦੇ ਲੈਕਚਰਾਰਾਂ ਨੂੰ ਤਰੱਕੀ ਦਿੱਤੀ ਗਈ ਹੈ।
ਚੰਡੀਗੜ੍ਹ, 23 ਸਤੰਬਰ, (ਸੁਖਵਿੰਦਰ ਸਿੰਘ ਸ਼ਾਨ)-ਸਕੂਲ ਸਿੱਖਿਆ ਵਿਭਾਗ ਚੰਡੀਗੜ੍ਹ ਵਲੋਂ 8 ਲੈਕਚਰਾਰਾਂ ਨੂੰ ਤਰੱਕੀ ਦੇ ਪ੍ਰਿੰਸੀਪਲ ਬਣਾਇਆ ਗਿਆ ਹੈ। ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਵਲੋਂ ਜਾਰੀ ਕੀਤੇ ਪੱਤਰ ਅਨੁਸਾਰ ਸਕੂਲ ਕਾਡਰ ਦੇ ਵੱਖ ਵੱਖ ਵਿਸ਼ਿਆਂ ਦੇ ਲੈਕਚਰਾਰਾਂ ਨੂੰ ਤਰੱਕੀ ਦਿੱਤੀ ਗਈ ਹੈ। ਇਨ੍ਹਾਂ ਤਰੱਕੀ ਪ੍ਰਾਪਤ ਲੈਕਚਰਾਰਾਂ ਵਿਚੋਂ ਜੋਗਰਫ਼ੀ ਦੀ ਲੈਕਚਰਾਰ ਸੀਮਾ ਸੂਰੀ, ਅੰਗਰੇਜ਼ੀ ਦੀ ਲੈਕਚਰਾਰ ਅਨੂਪਮਾ ਭਾਰਦਵਾਜ, ਮਨੋਵਿਗਿਆਨ ਦੀ ਲੈਕਚਰਾਰ ਰੇਨੂੰ ਚੰਦਾ, ਅੰਗਰੇਜ਼ੀ ਦੀ ਲੈਕਚਰਾਰ ਸਾਧਨਾ ਮਹਿਤਾ, ਕਮਿਸਟਰੀ ਦੀ ਲੈਕਚਰਾਰ ਜਗਮੋਹਨ ਕੌਰ, ਇਤਿਹਾਸ ਦੀ ਲੈਕਚਰਾਰ ਸੁਖਬੀਰ ਕੌਰ, ਰਾਜਨੀਤੀ ਸ਼ਾਸਤਰ ਦੀ ਲੈਕਚਰਾਰ ਬਲਵਿੰਦਰ ਕੌਰ ਅਤੇ ਹਿੰਦੀ ਦੀ ਲੈਕਚਰਾਰ ਨਰੇਂਦਰ ਪਾਲ ਨੂੰ ਪ੍ਰਿੰਸੀਪਲ ਬਣਾਇਆ ਗਿਆ ਹੈ। ਜਲਦੀ ਹੀ ਇਨ੍ਹਾਂ ਤਰੱਕੀ ਪ੍ਰਾਪਤ ਪ੍ਰਿੰਸੀਪਲਾਂ ਨੂੰ ਸਕੂਲਾਂ ਵਿਚ ਨਿਯੁਕਤ ਕੀਤਾ ਜਾਵੇਗਾ।