23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਚੰਡੀਗੜ੍ਹ ਦੇ ਪ੍ਰਸ਼ਾਸਕ ਕਟਾਰੀਆ ਨੇ ਨਸ਼ਾ ਮੁਕਤ ਚੰਡੀਗੜ੍ਹ ਬਣਾਉਣ ਲਈ ਸਮੂਹਿਕ ਕਾਰਵਾਈ ਨੂੰ ਦਿੱਤਾ ਸੱਦਾ

ਚੰਡੀਗੜ੍ਹ, 22 ਸਤੰਬਰ (ਮਾਰਕੰਡਾ)- ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਕੇਂਦਰੀ ਸਾਸ਼ਤ ਪ੍ਰਦੇਸ ਸਕੱਤਰੇਤ ਵਿਖੇ ਸਿਹਤ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਸਮਾਜ ਭਲਾਈ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਨਸ਼ਾ ਮੁਕਤ ਭਾਰਤ ਅਭਿਆਨ ਪ੍ਰੋਗਰਾਮ ਦੌਰਾਨ ਨਸ਼ਾਖੋਰੀ ਨੂੰ ਰੋਕਣ ਅਤੇ ਨਸ਼ਾ ਮੁਕਤ ਚੰਡੀਗੜ੍ਹ ਬਣਾਉਣ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਸਮੂਹਿਕ ਅਤੇ ਨਿਰੰਤਰ ਯਤਨਾਂ ਦਾ ਸੱਦਾ ਦਿੱਤਾ। ਪ੍ਰਸ਼ਾਸਕ ਦੇ ਨਾਲ ਮਨਦੀਪ ਸਿੰਘ ਬਰਾੜ ਗ੍ਰਹਿ-ਕਮ-ਸਿਹਤ ਸਕੱਤਰ ਕੇਂਦਰ ੀ ਸਾਸ਼ਤ ਪ੍ਰਦੇਸ ਚੰਡੀਗੜ੍ਹ, ਪ੍ਰਦੀਪ ਕੁਮਾਰ ਆਈ.

Ad Position 21
No active advertisement
ਅਜੀਤ ਡੈਸਕ 22-09-2026
ਚੰਡੀਗੜ੍ਹ, 22 ਸਤੰਬਰ (ਮਾਰਕੰਡਾ)- ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਕੇਂਦਰੀ ਸਾਸ਼ਤ ਪ੍ਰਦੇਸ ਸਕੱਤਰੇਤ ਵਿਖੇ ਸਿਹਤ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਸਮਾਜ ਭਲਾਈ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਨਸ਼ਾ ਮੁਕਤ ਭਾਰਤ ਅਭਿਆਨ ਪ੍ਰੋਗਰਾਮ ਦੌਰਾਨ ਨਸ਼ਾਖੋਰੀ ਨੂੰ ਰੋਕਣ ਅਤੇ ਨਸ਼ਾ ਮੁਕਤ ਚੰਡੀਗੜ੍ਹ ਬਣਾਉਣ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਸਮੂਹਿਕ ਅਤੇ ਨਿਰੰਤਰ ਯਤਨਾਂ ਦਾ ਸੱਦਾ ਦਿੱਤਾ। ਪ੍ਰਸ਼ਾਸਕ ਦੇ ਨਾਲ ਮਨਦੀਪ ਸਿੰਘ ਬਰਾੜ ਗ੍ਰਹਿ-ਕਮ-ਸਿਹਤ ਸਕੱਤਰ ਕੇਂਦਰ ੀ ਸਾਸ਼ਤ ਪ੍ਰਦੇਸ ਚੰਡੀਗੜ੍ਹ, ਪ੍ਰਦੀਪ ਕੁਮਾਰ ਆਈ.ਏ.ਐੱਸ ਸਕੱਤਰ ਮੱਛੀ ਪਾਲਣ ਅਤੇ ਡਾ. ਸੁਮਨ ਸਿੰਘ ਡਾਇਰੈਕਟਰ ਸਿਹਤ ਸੇਵਾਵਾਂ ਯੂ.ਟੀ ਚੰਡੀਗੜ੍ਹ ਵੀ ਮੌਜੂਦ ਸਨ। ਪ੍ਰਸ਼ਾਸਕ ਨੇ ਭਾਗੀਦਾਰਾਂ ਨੂੰ ਨਸ਼ਾ ਮੁਕਤ ਭਾਰਤ ਦੀ ਸਹੁੰ ਚੁਕਾਈ ਅਤੇ ਉਨ੍ਹਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਐੱਨ.ਐੱਸ.ਐੱਸ ਕੈਡਿਟਾਂ ਨੂੰ ‘ਨਸ਼ਾ ਮੁਕਤ ਮਿੱਤਰ’ ਬਣਨ ਅਤੇ ਸਕੂਲਾਂ ’ਤੇ ਕਾਲਜਾਂ ਦੇ ਵਿਦਿਆਰਥੀਆਂ ਨਾਲ ਜੁੜ ਕੇ ਸਿਹਤਮੰਦ ਅਤੇ ਉਤਪਾਦਕ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਕੇ ਅਤੇ ਨੌਜਵਾਨਾਂ ਨੂੰ ਸਕਾਰਾਤਮਕ ਚੋਣਾਂ ਕਰਨ ਲਈ ਉਤਸ਼ਾਹਿਤ ਕਰਕੇ ਮੁਹਿੰਮ ਦੇ ਰਾਜਦੂਤ ਵਜੋਂ ਕੰਮ ਕਰਨ ਦੀ ਅਪੀਲ ਕੀਤੀ। ਸੰਬੋਧਨ ਕਰਦਿਆਂ ਪ੍ਰਸ਼ਾਸਕ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਲੜਾਈ ਲਈ ਸਮੁੱਚੇ ਸਮਾਜ ਦੇ ਦ੍ਰਿਸ਼ਟੀਕੋਣ ਦੀ ਲੋੜ ਹੈ ਅਤੇ ਇਹ ਦੇਸ਼ ਅਤੇ ਇਸਦੇ ਬੱਚਿਆਂ ਦੇ ਭਵਿੱਖ ਦੀ ਰੱਖਿਆ ਕਰਨ ਦੀ ਸਮੂਹਿਕ ਜ਼ਿੰਮੇਵਾਰੀ ਹੈ। ਸਿੱਖ ਗੁਰੂਆਂ ਦੀ ਧਰਤੀ ਅਤੇ ਪੰਜਾਬ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਹੋਰ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਪੀੜ੍ਹੀਆਂ ਨੇ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦਾ ਡਟ ਕੇ ਸਾਹਮਣਾ ਕੀਤਾ ਹੈ। ਇਸ ਤੋਂ ਪਹਿਲਾਂ ਮਨਦੀਪ ਸਿੰਘ ਬਰਾੜ ਨੇ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਲਈ ਪ੍ਰਸ਼ਾਸਨ ਦੇ ਯਤਨਾਂ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਪ੍ਰੈਲ 2025 ਅਤੇ ਜੁਲਾਈ 2026 ਦੇ ਵਿਚਕਾਰ ਚੰਡੀਗੜ੍ਹ ਦੇ ਨਸ਼ਾ ਛੁਡਾਊ ਇਲਾਜ ਕੇਂਦਰਾਂ ਵਿਚ 76,615 ਓ.ਪੀ.ਡੀ ਸਲਾਹ-ਮਸ਼ਵਰੇ ਦਰਜ ਕੀਤੇ ਗਏ। ਜਿਨ੍ਹਾਂ ਵਿਚ 6,774 ਨਵੀਆਂ ਰਜਿਸਟਰੇਸ਼ਨਾਂ ਅਤੇ 69,641 ਫਾਲੋ-ਅੱਪ ਮੁਲਾਕਾਤਾਂ ਸ਼ਾਮਲ ਹਨ, ਜਦੋਂ ਕਿ 1,131 ਮਰੀਜ਼ਾਂ ਨੇ ਇਨਪੇਸ਼ੈਂਟ ਇਲਾਜ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ ਸੈਕਟਰ 16 ਦੇ ਨਸ਼ਾ ਛੁਡਾਊ ਇਲਾਜ ਕੇਂਦਰ ਨੇ ਇਸੇ ਸਮੇਂ ਦੌਰਾਨ 3,066 ਓਪੀਡੀ ਸਲਾਹ-ਮਸ਼ਵਰੇ ਦਰਜ ਕੀਤੇ। ਜਿਨ੍ਹਾਂ ਵਿਚ 680 ਨਵੀਆਂ ਰਜਿਸਟਰੇਸ਼ਨਾਂ ਅਤੇ 2,386 ਫਾਲੋ-ਅੱਪ ਮੁਲਾਕਾਤਾਂ ਸ਼ਾਮਿਲ ਹਨ, ਜਦੋਂ ਕਿ 101 ਮਰੀਜ਼ਾਂ ਨੇ ਇਨਪੇਸ਼ੈਂਟ ਇਲਾਜ ਪ੍ਰਾਪਤ ਕੀਤਾ।
Ad Position 22
No active advertisement
ਪਿਛਲੀ ਖ਼ਬਰ 'ਭਾਈ ਤੇਰਾ ਸਟਾਰ ਹੈ' ਦੀ 'ਨਤਾਸ਼ਾ' ਪਾਰਵਤੀ ਓਮਨਾਕੁੱਟਨ ਅਗਲੀ ਖ਼ਬਰ ਚੰਡੀਗੜ੍ਹ ’ ਚ ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਤੋਂ ਮੰਨੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੀਤੀ ਮੰਗ ਪੰ...
Ad Position 24