20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਪੰਜਾਬ ’ ਚ ‘ ਸਵੱਛਤਾ ਹੀ ਸੇਵਾ -2026’ ਮੁਹਿੰਮ ਦੀ ਸ਼ੁਰੂਆਤ

ਐੱਸ. ਏ.

Ad Position 21
No active advertisement
‘ਸਵੱਛਤਾ ਹੀ ਸੇਵਾ-2026’ ਮੁਹਿੰਮ ਦੀ ਸ਼ੁਰੂਆਤ ਮੌਕੇ ਆਲੇ-ਦੁਆਲੇ ਦੀ ਸਫ਼ਾਈ ਕਰਦੇ ਹੋਏ ਐੱਸ.ਬੀ.ਐੱਮ. (ਜੀ) ਦੇ ਮਿਸ਼ਨ ਡਾਇਰੈਕਟਰ ਡਾ. ਸਈਅਦ ਸਹਿਰੀਸ਼ ਅਲੀ ਅਸਗਰ ਤੇ ਹੋਰ ਅਧਿਕਾਰੀ। ਅਜੀਤ ਤਸਵੀਰ 20-09-2026
ਐੱਸ. ਏ. ਐੱਸ. ਨਗਰ, 19 ਸਤੰਬਰ (ਪ੍ਰੋ. ਅਵਤਾਰ ਸਿੰਘ)-ਸੂਬੇ ਭਰ ‘ਚ ਸਾਫ਼-ਸਫ਼ਾਈ ਨੂੰ ਯਕੀਨੀ ਬਣਾਉਣ ਲਈ ਅੱਜ ‘ਸਵੱਛਤਾ ਹੀ ਸੇਵਾ-2026’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। 17 ਸਤੰਬਰ ਤੋਂ 2 ਅਕਤੂਬਰ ਤੱਕ 15 ਦਿਨ ਚੱਲਣ ਵਾਲੀ ਇਸ ਮੁਹਿੰਮ ਤਹਿਤ ਸੂਬੇ ਭਰ ‘ਚ ਪੇਂਡੂ ਭਾਈਚਾਰਿਆਂ ਦੀ ਸਰਗਰਮ ਸ਼ਮੂਲੀਅਤ ਨਾਲ ਪੇਂਡੂ ਖੇਤਰਾਂ ‘ਚ ਸਵੱਛਤਾ ਅਤੇ ਸੈਨੀਟੇਸ਼ਨ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਇਸ ਮੁਹਿੰਮ ਦਾ ਆਗਾਜ਼ ਅੱਜ ਮੁਹਾਲੀ ਸਥਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਐੱਸ. ਬੀ. ਐੱਮ. (ਜੀ) ਦੇ ਮਿਸ਼ਨ ਡਾਇਰੈਕਟਰ ਡਾ. ਸਈਅਦ ਸਹਿਰੀਸ਼ ਅਲੀ ਅਸਗਰ ਦੀ ਮੌਜੂਦਗੀ ‘ਚ ਕੀਤਾ ਗਿਆ। ‘ਸਵੱਛ ਮੈਂ ਸਹਿਭਾਗ, ਸਵੱਛ ਭਾਰਤ, ਵਿਕਸਿਤ ਭਾਰਤ’ ਥੀਮ ਅਧੀਨ ਚਲਾਈ ਜਾ ਰਹੀ ਇਸ ਮੁਹਿੰਮ ਦਾ ਉਦੇਸ਼ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ ‘ਤੇ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਹੈ। ਇਸ ਦੌਰਾਨ ਗ੍ਰਾਮ ਪੰਚਾਇਤਾਂ, ਪੇਂਡੂ ਪਰਿਵਾਰਾਂ, ਭਾਈਚਾਰਕ ਸਮੂਹਾਂ, ਨੌਜਵਾਨਾਂ, ਔਰਤਾਂ, ਵਿਦਿਆਰਥੀਆਂ, ਚੁਣੇ ਹੋਏ ਨੁਮਾਇੰਦਿਆਂ ਅਤੇ ਹੋਰ ਸੰਬੰਧਿਤ ਧਿਰਾਂ ਨੂੰ ਸਵੱਛਤਾ ਮੁਹਿੰਮਾਂ ‘ਚ ਹਿੱਸਾ ਲੈਣ ਅਤੇ ਜ਼ਿੰਮੇਵਾਰਾਨਾ ਢੰਗ ਨਾਲ ਸੈਨੀਟੇਸ਼ਨ ਤੇ ਕੂੜਾ-ਕਰਕਟ ਦੇ ਪ੍ਰਬੰਧਨ ਸੰਬੰਧੀ ਢੰਗ-ਤਰੀਕਿਆਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਪਲਾਸਟਿਕ ਦੇ ਕੂੜੇ ਦੇ ਗ਼ਲਤ ਨਿਪਟਾਰੇ ਕਾਰਨ ਪੈਦਾ ਹੋਣ ਵਾਲੀਆਂ ਵਾਤਾਵਰਨ ਸੰਬੰਧੀ ਸਮੱਸਿਆਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਕੂੜਾ ਘਟਾਉਣ, ਕੂੜੇ ਦੀ ਸੁਚੱਜੀ ਵੰਡ, ਇਕੱਠਾ ਕਰਨ, ਰੀ-ਸਾਈਕਲ ਕਰਨ ਅਤੇ ਜ਼ਿੰਮੇਵਾਰੀ ਨਾਲ ਨਿਪਟਾਰਾ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਸੈਸ਼ਨ ਦੌਰਾਨ ਪਿੰਡਾਂ, ਜਨਤਕ ਥਾਵਾਂ ਅਤੇ ਜਲ ਸ੍ਰੋਤਾਂ ‘ਚ ਪਲਾਸਟਿਕ ਦੀ ਗੰਦਗੀ ਨੂੰ ਰੋਕਣ ‘ਚ ਪੇਂਡੂ ਭਾਈਚਾਰੇ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ ਗਿਆ। ਇਸ ਲਾਂਚ ਪ੍ਰੋਗਰਾਮ ਨੂੰ ਅਮਲੀ ਜਾਮਾ ਦੇਣ ਦੇ ਸੁਹਿਰਦ ਯਤਨ ਤਹਿਤ ਮੁੱਖ ਦਫ਼ਤਰ ‘ਚ ਅਤੇ ਆਲੇ-ਦਆਲੇ ਸਫਾਈ ਮੁਹਿੰਮ ਵੀ ਚਲਾਈ ਗਈ। ਇਸ ਦੌਰਾਨ ਮਿਸ਼ਨ ਡਾਇਰੈਕਟਰ ਡਾ. ਸਈਦ ਸਹਿਰੀਸ਼ ਅਲੀ ਅਸਗਰ ਨੇ ਸਟਾਫ਼ ਦੇ ਨਾਲ ਸਫ਼ਾਈ ਗਤੀਵਿਧੀ ‘ਚ ਸਰਗਰਮੀ ਨਾਲ ਹਿੱਸਾ ਲਿਆ। ਪ੍ਰੋਗਰਾਮ ਦੀ ਸਮਾਪਤੀ ‘ਸਵੱਛਤਾ ਦੀ ਸਹੁੰ’ ਚੁੱਕਣ ਨਾਲ ਹੋਈ।
Ad Position 22
No active advertisement
ਪਿਛਲੀ ਖ਼ਬਰ ਜੀ. ਟੀ. ਯੂ. ਵਲੋਂ ਡਰੱਗ ਸੈਂਸਿਸ ਸਰਵੇ ਦੀ ਡਿਊਟੀ ਨਿਭਾਉਣ ਵਾਲੇ ਕਰਮਚਾਰੀਆਂ ਤੇ ਅਧਿਆਪਕਾਂ ਨੂੰ ਤੁਰੰਤ ਮਿਹਨਤਾਨਾ ਜਾਰੀ... ਅਗਲੀ ਖ਼ਬਰ ਸ੍ਰੀ ਸ੍ਰੀ ਬਾਂਕੇ ਬਿਹਾਰੀ ਮੰਦਰ ਗਊਸ਼ਾਲਾ ਸੇਵਾ ਸਮਿਤੀ ਖਰੜ ਨੇ ਪ੍ਰਭਾਤ ਫੇਰੀ ਕੱਢੀ
Ad Position 24