20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਫਾਹਾ ਲਗਾਉਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਇਲਾਜ ਉਪਰੰਤ ਘਰ ’ਚ ਹੀ ਹੋਈ ਮੌਤ

ਖਰੜ, 19 ਸਤੰਬਰ (ਜੰਡਪੁਰੀ)-ਖਰੜ ਦੇ ਸੀਨੀਅਰ ਹੋਮਜ਼ ਵਿਚਲੇ ਇਕ ਘਰ ‘ਚ ਫਾਹਾ ਲਗਾਉਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਇਲਾਜ ਉਪਰੰਤ ਘਰ ‘ਚ ਹੀ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਭਾਰਤ ਸਿੰਘ ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 20-09-2026
ਖਰੜ, 19 ਸਤੰਬਰ (ਜੰਡਪੁਰੀ)-ਖਰੜ ਦੇ ਸੀਨੀਅਰ ਹੋਮਜ਼ ਵਿਚਲੇ ਇਕ ਘਰ ‘ਚ ਫਾਹਾ ਲਗਾਉਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਇਲਾਜ ਉਪਰੰਤ ਘਰ ‘ਚ ਹੀ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਭਾਰਤ ਸਿੰਘ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਦਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਵਾਰਸਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਹੈ ਕਿ ਭਾਰਤ ਸਿੰਘ ਕਿਸੇ ਕਾਰਨ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਦੇ ਚਲਦਿਆਂ ਉਸ ਨੇ ਆਪਣੇ ਘਰ ‘ਚ ਫਾਹਾ ਲਗਾ ਕੇ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਬਚਾਅ ਲਿਆ ਗਿਆ ਤੇ ਇਲਾਜ਼ ਲਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਇਲਾਜ ਉਪਰੰਤ ਜਦੋਂ ਉਹ ਘਰ ਆਇਆ ਤਾਂ ਅਚਾਨਕ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ‘ਚ ਧਾਰਾ 196 ਅਧੀਨ ਕਾਰਵਾਈ ਅਮਲ ‘ਚ ਲਿਆ ਕੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਐੱਨ . ਡੀ . ਪੀ . ਐੱਸ ਐਕਟ ਤਹਿਤ ਦਰਜ 10 ਮਾਮਲਿਆਂ ’ ਚ 7 ਨਸ਼ਾ ਕਰਨ ਦੇ ਦੋਸ਼ ’ ਚ ਗ੍ਰਿਫ਼ਤਾਰ ਅਗਲੀ ਖ਼ਬਰ 28 ਸਤੰਬਰ ਨੂੰ ਨਾਭਾ ਪਹੁੰਚੇਗੀ ‘ ਨਸ਼ਾ ਮੁਕਤ ਪੰਜਾਬ ਯਾਤਰਾ ’, ਭਾਜਪਾ ਆਗੂਆਂ ਨੇ ਰੂਟ ਦਾ ਲਿਆ ਜਾਇਜ਼ਾ
Ad Position 24