18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਅਡਾਨੀ ਗੈਸ ਦੀ ਏ . ਪੀ . ਕੇ ਫਾਈਲ ਭੇਜ ਕੇ ਸਾਬਕਾ ਫੌਜੀ ਅਧਿਕਾਰੀ ਨਾਲ 3.26 ਲੱਖ ਦੀ ਠੱਗੀ

ਚੰਡੀਗੜ੍ਹ, 17 ਸਤੰਬਰ (ਕਪਿਲ ਵਧਵਾ)—ਸਾਈਬਰ ਠੱਗਾਂ ਵਲੋਂ ਗੈਸ ਬਿੱਲ ਜਮ੍ਹਾਂ ਕਰਵਾਉਣ ਦੇ ਨਾਂ ’ਤੇ ਐਡਾਨੀ ਗੈਸ ਦੀ ਏ. ਪੀ.

Ad Position 21
No active advertisement
ਅਜੀਤ ਡੈਸਕ 18-09-2026
ਚੰਡੀਗੜ੍ਹ, 17 ਸਤੰਬਰ (ਕਪਿਲ ਵਧਵਾ)—ਸਾਈਬਰ ਠੱਗਾਂ ਵਲੋਂ ਗੈਸ ਬਿੱਲ ਜਮ੍ਹਾਂ ਕਰਵਾਉਣ ਦੇ ਨਾਂ ’ਤੇ ਐਡਾਨੀ ਗੈਸ ਦੀ ਏ.ਪੀ.ਕੇ ਫਾਈਲ ਭੇਜ ਕੇ ਇਕ ਸਾਬਕਾ ਫੌਜੀ ਅਧਿਕਾਰੀ ਨਾਲ 3 ਲੱਖ 26 ਹਜ਼ਾਰ 374 ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਾਈਬਰ ਥਾਣਾ ਪੁਲਿਸ ਨੇ ਬ੍ਰਿਗੇਡੀਅਰ ਭੁਪ ਸਿੰਘ ਟੌਂਕ ਵਾਸੀ ਸੈਕਟਰ-47/ਸੀ, ਚੰਡੀਗੜ੍ਹ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਬ੍ਰਿਗੇਡੀਅਰ ਭੁਪ ਸਿੰਘ ਟੌਂਕ ਨੇ ਦੱਸਿਆ ਕਿ ਗੈਸ ਬਿੱਲ ਦੀ ਅਦਾਇਗੀ ਦੇ ਨਾਂ ’ਤੇ ਉਨ੍ਹਾਂ ਨੂੰ ਅਡਾਨੀ ਗੈਸ ਨਾਲ ਸਬੰਧਤ ਏ.ਪੀ.ਕੇ ਫਾਈਲ ਭੇਜੀ ਗਈ। ਫਾਈਲ ਨੂੰ ਵਰਤਣ ਤੋਂ ਬਾਅਦ ਉਨ੍ਹਾਂ ਨਾਲ ਧੋਖਾਧੜੀ ਕਰਦਿਆਂ ਵੱਖ-ਵੱਖ ਲੈਣ-ਦੇਣ ਰਾਹੀਂ ਕੁੱਲ 3,26,374 ਰੁਪਏ ਦੀ ਰਕਮ ਕਢਵਾ ਲਈ ਗਈ। ਮਾਮਲੇ ਦੀ ਜਾਂਚ ਕਰ ਰਹੀ ਸਾਈਬਰ ਥਾਣਾ ਪੁਲਿਸ ਨੇ ਮੁੱਢਲੀ ਜਾਂਚ ਤੋਂ ਬਾਅਦ ਧਾਰਾ 318(4), 319(2) ਅਤੇ 61(2) ਬੀ.ਐੱਨ.ਐੱਸ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵਲੋਂ ਰਕਮ ਦੇ ਲੈਣ-ਦੇਣ ਅਤੇ ਏ.ਪੀ.ਕੇ ਫਾਈਲ ਭੇਜਣ ਵਾਲੇ ਵਿਅਕਤੀ ਦੀ ਪਛਾਣ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਦਰੱਖਤ ਨਾਲ ਲਟਕਦੀ ਲਾਸ਼ ਮਿਲੀ ਦੋ ਦਿਨ ਪਹਿਲਾਂ ਸ਼ਾਮ ਨੂੰ ਘਰੋਂ ਗਿਆ ਸੀ, ਦੋਸਤ ਨੂੰ ਫੋਨ ਕਰਕੇ ਕਹੀ ਸੀ ‘ਕੋ... ਅਗਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਕੰਸਲਟੈਂਸੀ ਦਾ ਕੰਮ ਕਰਨ ਵਾਲੀਆਂ ਦੋ ਫਰਮਾਂ ਦੇ ਲਾਇਸੰਸ ਰੱਦ
Ad Position 24