ਵਿਦੇਸ਼ ਭੇਜਣ ਦੇ ਨਾਂਅ ’ ਤੇ 2.65 ਲੱਖ ਦੀ ਠੱਗੀ , ਇਮੀਗ੍ਰੇਸ਼ਨ ਫਰਮ ਖ਼ਿਲਾਫ਼ ਮਾਮਲਾ ਦਰਜ
ਚੰਡੀਗੜ੍ਹ, 9 ਸਤੰਬਰ (ਕਪਿਲ ਵਧਵਾ)–ਵਰਕ ਵੀਜ਼ਾ ਜ਼ਰੀਏ ਵਿਦੇਸ਼ ਭੇਜਣ ਦੇ ਨਾਂ ’ਤੇ 2. 65 ਲੱਖ ਰੁਪਏ ਦੀ ਕਥਿਤ ਠੱਗੀ ਦੇ ਮਾਮਲੇ ਵਿਚ ਥਾਣਾ-17 ਚੰਡੀਗੜ੍ਹ ਦੀ ਪੁਲਿਸ ਨੇ ਸੈਕਟਰ-17 (ਸੀ) ਸਥਿਤ ਮਾਈਗ੍ਰੇਸ਼ਨ ਮਾਸਟਰਜ਼ ਦੇ ਮੁਲਾਜ਼ਮਾਂ ਅਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਚੰਡੀਗੜ੍ਹ, 9 ਸਤੰਬਰ (ਕਪਿਲ ਵਧਵਾ)–ਵਰਕ ਵੀਜ਼ਾ ਜ਼ਰੀਏ ਵਿਦੇਸ਼ ਭੇਜਣ ਦੇ ਨਾਂ ’ਤੇ 2.65 ਲੱਖ ਰੁਪਏ ਦੀ ਕਥਿਤ ਠੱਗੀ ਦੇ ਮਾਮਲੇ ਵਿਚ ਥਾਣਾ-17 ਚੰਡੀਗੜ੍ਹ ਦੀ ਪੁਲਿਸ ਨੇ ਸੈਕਟਰ-17 (ਸੀ) ਸਥਿਤ ਮਾਈਗ੍ਰੇਸ਼ਨ ਮਾਸਟਰਜ਼ ਦੇ ਮੁਲਾਜ਼ਮਾਂ ਅਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪਿੰਡ ਡਾਬਕੋਲੀ ਕਲਾਂ, ਜ਼ਿਲ੍ਹਾ ਕਰਨਾਲ, ਹਰਿਆਣਾ ਵਾਸੀ ਗੌਤਮ ਨੇ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 2,65,000 ਰੁਪਏ ਲੈ ਲਏ। ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਧਾਰਾ 318(4), 61(2) ਬੀ.ਐੱਨ.ਐੱਸ. ਅਤੇ ਧਾਰਾ 24 ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ।ਮਾਮਲਾ ਸੈਕਟਰ-17ਸੀ ਦੇ ਇਕ ਐੱਸ.ਸੀ.ਓ. ਦੀ ਦੂਜੀ ਮੰਜ਼ਿਲ ’ਤੇ ਸਥਿਤ ਮਾਈਗ੍ਰੇਸ਼ਨ ਮਾਸਟਰਜ਼ ਨਾਲ ਸਬੰਧਤ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੈਸਿਆਂ ਦੇ ਲੈਣ-ਦੇਣ ਸਮੇਤ ਹੋਰ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ।