06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਡੇਰਾਬੱਸੀ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਦੱਪਰ-ਰਾਣਾ ਆਹਮੋ-ਸਾਹਮਣੇ

ਡੇਰਾਬੱਸੀ, 5 ਸਤੰਬਰ (ਰਣਬੀਰ ਸਿੰਘ ਪੜ੍ਹੀ)—ਬਾਰ ਐਸੋਸੀਏਸ਼ਨ ਡੇਰਾਬੱਸੀ ਦੀ ਸਾਲ 2026-27 ਦੀ ਚੋਣ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਮਿਆਦ ਖ਼ਤਮ ਹੋਣ ਮਗਰੋਂ ਚੋਣ ਮੈਦਾਨ ਦੀ ਅੰਤਿਮ ਤਸਵੀਰ ਸਾਫ਼ ਹੋ ਗਈ ਹੈ। ਸਭ ਤੋਂ ਅਹਿਮ ਪ੍ਰਧਾਨਗੀ ਦੇ ਅਹੁਦੇ ਲਈ ਮੌਜੂਦਾ ਪ੍ਰਧਾਨ ਵਿਕਰਮਜੀਤ ਸਿੰਘ ਦੱਪਰ ਅਤੇ ਪ੍ਰਦੀਪ ਕੁਮਾਰ ਰਾਣਾ ਆਹਮੋ-ਸਾਹਮਣੇ ਹਨ।

Ad Position 21
repet_subhas-goyals [Copy P29]
ਡੇਰਾਬੱਸੀ ਵਿਖੇ ਬਾਰ ਐਸੋਸੀਏਸ਼ਨ ਦੀ ਚੋਣ ਸਬੰਧੀ ਆਰ.ਓ ਦੀ ਟੀਮ ਨਾਮਜ਼ਦਗੀਆਂ ਸਬੰਧੀ ਜਾਣਕਾਰੀ ਦਿੰਦੀ ਹੋਈ। 06-09-2026
ਡੇਰਾਬੱਸੀ, 5 ਸਤੰਬਰ (ਰਣਬੀਰ ਸਿੰਘ ਪੜ੍ਹੀ)—ਬਾਰ ਐਸੋਸੀਏਸ਼ਨ ਡੇਰਾਬੱਸੀ ਦੀ ਸਾਲ 2026-27 ਦੀ ਚੋਣ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਮਿਆਦ ਖ਼ਤਮ ਹੋਣ ਮਗਰੋਂ ਚੋਣ ਮੈਦਾਨ ਦੀ ਅੰਤਿਮ ਤਸਵੀਰ ਸਾਫ਼ ਹੋ ਗਈ ਹੈ। ਸਭ ਤੋਂ ਅਹਿਮ ਪ੍ਰਧਾਨਗੀ ਦੇ ਅਹੁਦੇ ਲਈ ਮੌਜੂਦਾ ਪ੍ਰਧਾਨ ਵਿਕਰਮਜੀਤ ਸਿੰਘ ਦੱਪਰ ਅਤੇ ਪ੍ਰਦੀਪ ਕੁਮਾਰ ਰਾਣਾ ਆਹਮੋ-ਸਾਹਮਣੇ ਹਨ। ਦੱਪਰ ਵਲੋਂ ਮੁੜ ਆਪਣੀ ਕੁਰਸੀ ਬਰਕਰਾਰ ਰੱਖਣ ਲਈ ਮੈਦਾਨ ਵਿੱਚ ਉਤਰਨ ਅਤੇ ਰਾਣਾ ਵਲੋਂ ਸਿੱਧੀ ਚੁਣੌਤੀ ਦੇਣ ਕਾਰਨ ਪ੍ਰਧਾਨਗੀ ਦਾ ਮੁਕਾਬਲਾ ਵਕੀਲ ਭਾਈਚਾਰੇ ਵਿੱਚ ਖ਼ਾਸ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਚੋਣ ਅਧਿਕਾਰੀਆਂ ਵਲੋਂ ਜਾਰੀ ਅੰਤਿਮ ਸੂਚੀ ਅਨੁਸਾਰ ਮਹਿਲਾਵਾਂ ਲਈ ਰਾਖਵੇਂ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਰੁਣਾ ਚੌਹਾਨ ਅਤੇ ਲਾਇਬ੍ਰੇਰੀਅਨ ਦੇ ਅਹੁਦੇ ਤੋਂ ਹਰਮਿੰਦਰ ਸਿੰਘ ਨੇ ਨਿਰਧਾਰਤ ਸਮੇਂ ਅੰਦਰ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ। ਇਸ ਮਗਰੋਂ ਗੀਤਿਕਾ ਗੋਇਲ ਮਹਿਲਾ ਮੀਤ ਪ੍ਰਧਾਨ ਅਤੇ ਅਨੁਭਵ ਸਿੰਗਲਾ ਲਾਇਬ੍ਰੇਰੀਅਨ ਦੇ ਅਹੁਦੇ ਲਈ ਬਿਨਾਂ ਮੁਕਾਬਲਾ ਚੁਣੇ ਗਏ ਹਨ। ਮੀਤ ਪ੍ਰਧਾਨ ਲਈ ਗੁਰਪ੍ਰੀਤ ਸਿੰਘ ਬੈਦਵਾਨ ਅਤੇ ਸ਼ਿਵ ਸ਼ਰਮਾ ਵਿਚਾਲੇ ਸਿੱਧੀ ਟੱਕਰ ਹੋਵੇਗੀ। ਸਕੱਤਰ ਦੇ ਅਹੁਦੇ ਲਈ ਜਗਤਾਰ ਸਿੰਘ ਬਾਛਲ, ਲਵਕੇਸ਼ ਅਤੇ ਸੁਰੇਸ਼ ਸ਼ਰਮਾ, ਜਦਕਿ ਖਜ਼ਾਨਚੀ ਲਈ ਦਿਲਬਾਗ ਸਿੰਘ ਸਰਾਓ (ਬਾਗੀ), ਹਰਪ੍ਰੀਤ ਸਿੰਘ ਸੈਣੀ ਅਤੇ ਵੀਪਨ ਕੁਮਾਰ ਵਿਚਾਲੇ ਤਿਕੋਣਾ ਮੁਕਾਬਲਾ ਰਹੇਗਾ। ਮਹਿਲਾਵਾਂ ਲਈ ਰਾਖਵੇਂ ਸੰਯੁਕਤ ਸਕੱਤਰ ਦੇ ਅਹੁਦੇ ਲਈ ਅੰਜਨਾ ਸ਼ਰਮਾ, ਮਹਿਕ ਗੁਪਤਾ ਅਤੇ ਸੁਮਨ ਰਾਣੀ ਅਤੇ ਮਹਿਲਾ ਰਾਖਵੇਂ ਕਾਰਜਕਾਰਨੀ ਮੈਂਬਰ ਲਈ ਸੋਨੀਆ ਭਾਰਦਵਾਜ ਤੇ ਜ਼ੇਬਾ ਪਰਵੀਨ ਮੈਦਾਨ ਵਿਚ ਹਨ। ਬਾਰ ਐਸੋਸੀਏਸ਼ਨ ਦੀ ਚੋਣ 11 ਸਤੰਬਰ ਨੂੰ ਹੋਵੇਗੀ। ਵੋਟਿੰਗ ਸਵੇਰੇ 9 ਵਜੇ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲੇਗੀ। ਵੋਟਿੰਗ ਮੁਕੰਮਲ ਹੋਣ ਮਗਰੋਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਸ਼ਾਮ 6 ਵਜੇ ਤੱਕ ਨਤੀਜੇ ਐਲਾਨੇ ਜਾਣਗੇ। ਮੌਜੂਦਾ ਪ੍ਰਧਾਨ ਦੱਪਰ ਦੇ ਮੁੜ ਮੈਦਾਨ ਵਿੱਚ ਹੋਣ ਕਾਰਨ ਸਭ ਤੋਂ ਵੱਧ ਦਿਲਚਸਪੀ ਪ੍ਰਧਾਨਗੀ ਦੇ ਨਤੀਜੇ ਨੂੰ ਲੈ ਕੇ ਬਣੀ ਹੋਈ ਹੈ। ਇਕ ਪਾਸੇ ਦੱਪਰ ਆਪਣੇ ਮੌਜੂਦਾ ਕਾਰਜਕਾਲ ਦੇ ਆਧਾਰ ’ਤੇ ਵਕੀਲ ਭਾਈਚਾਰੇ ਦਾ ਮੁੜ ਭਰੋਸਾ ਹਾਸਲ ਕਰਨ ਲਈ ਜ਼ੋਰ ਲਾ ਰਹੇ ਹਨ, ਜਦਕਿ ਦੂਜੇ ਪਾਸੇ ਰਾਣਾ ਬਦਲਾਅ ਦੇ ਦਾਅਵੇ ਨਾਲ ਚੁਣੌਤੀ ਪੇਸ਼ ਕਰ ਰਹੇ ਹਨ। 11 ਸਤੰਬਰ ਦੀ ਸ਼ਾਮ ਇਹ ਤੈਅ ਹੋ ਜਾਵੇਗਾ ਕਿ ਬਾਰ ਦੀ ਵਾਗਡੋਰ ਮੁੜ ਦੱਪਰ ਦੇ ਹੱਥ ਆਉਂਦੀ ਹੈ ਜਾਂ ਵਕੀਲ ਭਾਈਚਾਰਾ ਰਾਣਾ ਦੇ ਹੱਕ ਵਿੱਚ ਫ਼ਤਵਾ ਦਿੰਦਾ ਹੈ
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੇ ਛੱਤ ਲਾਈਟ ਪੁਆਇੰਟ ’ਤੇ ਸਮੇਂ ਦੀਆਂ ਹਕੂਮਤਾਂ ਨੂੰ ਕੋਸਿਆ ਅਗਲੀ ਖ਼ਬਰ ‘ ਗੈਂਗਸਟਰਾਂ ’ਤੇ ਵਾਰ’ ਦਾ 228ਵਾਂ ਦਿਨ : ਪੰਜਾਬ ਪੁਲਿਸ ਨੇ 584 ਛਾਪੇਮਾਰੀ ਕੀਤੀ; 250 ਕਾਬੂ
Ad Position 24