04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਨਗਰ ਕੌਂਸਲ ਵਲੋਂ ਵਾ . ਨੰ . 17 ਵਿਖੇ ਸੜਕ ਦੇ ਨਵੀਨੀ ਕਰਨ ਅਤੇ ਪੇਵਰ ਬਲਾਕ ਲਗਾਉਣ ਦੇ ਕੰਮ ਦੀ ਸ਼ੁਰੂਆਤ

ਕੁਰਾਲੀ, 4 ਸਤੰਬਰ (ਹਰਪ੍ਰੀਤ ਸਿੰਘ)-ਸ਼ਹਿਰ ‘ਚ ਨਵੀਂ ਬਣੀ ਨਗਰ ਕੌਂਸਲ ਵਲੋਂ ਸ਼ਹਿਰ ਦੇ ਵਿਕਾਸ ਕਾਰਜਾਂ ‘ਚ ਤੇਜ਼ੀ ਲਿਆਉਂਦੇ ਹੋਏ ਅੱਜ ਸਥਾਨਕ ਵਾ. ਨੰ.

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਕੁਰਾਲੀ, 4 ਸਤੰਬਰ (ਹਰਪ੍ਰੀਤ ਸਿੰਘ)-ਸ਼ਹਿਰ ‘ਚ ਨਵੀਂ ਬਣੀ ਨਗਰ ਕੌਂਸਲ ਵਲੋਂ ਸ਼ਹਿਰ ਦੇ ਵਿਕਾਸ ਕਾਰਜਾਂ ‘ਚ ਤੇਜ਼ੀ ਲਿਆਉਂਦੇ ਹੋਏ ਅੱਜ ਸਥਾਨਕ ਵਾ. ਨੰ. 17 ਵਿਚਲੇ ਚਕਵਾਲ ਨੈਸ਼ਨਲ ਨੇੜੇ ਸੜਕ ਦੇ ਨਵੀਨੀਕਰਨ ਅਤੇ ਪੇਵਰ ਬਲਾਕ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਵਾਰਡ ਦੇ ਕੌਂਸਲਰ ਰਾਜੇਸ਼ ਰਾਠੌਰ ਦੀ ਦੇਖ-ਰੇਖ ਹੇਠ ਸ਼ੁਰੂ ਹੋਏ ਇਨ੍ਹਾਂ ਵਿਕਾਸ ਕਾਰਜਾਂ ਦਾ ਰਸਮੀ ਉਦਘਾਟਨ ਕੌਂਸਲ ਪ੍ਰਧਾਨ ਬਹਾਦਰ ਸਿੰਘ ਓ. ਕੇ. ਵਲੋਂ ਕੀਤੀ ਗਿਆ। ਇਸ ਮੌਕੇ ਪ੍ਰਧਾਨ ਓ. ਕੇ. ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਹਲਕਾ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੁਰਾਲੀ ਸ਼ਹਿਰ ਦਾ ਬਿਨਾਂ ਕਿਸੇ ਭੇਦਭਾਵ ਤੋਂ ਬਹੁਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਇਸੇ ਦੌਰਾਨ ਵਾਰਡ ਦੇ ਕੌਂਸਲਰ ਰਾਜੇਸ਼ ਰਾਠੌਰ ਨੇ ਦੱਸਿਆ ਕਿ ਵਾਰਡ ਵਾਸੀਆਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਇਸ ਥਾਂ ‘ਤੇ ਪੇਵਰ ਬਲਾਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਖਸਤਾ ਹਾਲਤ ਸੜਕ ‘ਤੇ ਕਰੀਬ 10 ਲੱਖ ਰੁ. ਦੀ ਲਾਗਤ ਨਾਲ ਪੇਵਰ ਬਲਾਕ ਲੱਗਣ ਨਾਲ ਇਹ ਥਾਂ ਸਾਫ਼-ਸੁਥਰੀ ਹੋ ਜਾਵੇਗੀ, ਜਿਸ ਨਾਲ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ। ਇਸ ਮੌਕੇ ਵਾਰਡ ਵਾਸੀਆਂ ਨੇ ਲੱਡੂ ਵੰਡੇ ਅਤੇ ਕੌਂਸਲ ਪ੍ਰਧਾਨ ਬਹਾਦਰ ਸਿੰਘ ਓ. ਕੇ. ਤੇ ਕੌਂਸਲਰ ਰਾਜੇਸ਼ ਰਾਠੌਰ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਦੀਪ ਕੁਮਾਰ ਰੂੜਾ, ਕੌਂਸਲਰ ਡਾ. ਨੀਤੀ ਕਾਲੀਆ, ਜੀਤਾ, ਸ਼ਾਲੂ ਧੀਮਾਨ (ਸਾਰੇ ਕੌਂਸਲਰ), ਹੈਪੀ ਧੀਮਾਨ, ਰਮਾਕਾਂਤ ਕਾਲੀਆ, ਵੀਨੂੰ ਕਾਲੀਆ, ਗੁਰਪਾਲ ਸਿੰਘ, ਹੈਪੀ ਵਰਮਾ, ਪ੍ਰਿੰ. ਧਰਮਿੰਦਰ ਜੋਸ਼ੀ, ਯਾਦਵਿੰਦਰ ਗੋੜ, ਚੈਨ ਸਿੰਘ ਚੀਮਾ, ਐਮ. ਈ. ਇੰਦਰਮੋਹਨ ਸਿੰਘ ਭੱਟੀ, ਰਜੇਸ਼ ਬੱਤਾ, ਰਾਜੇਸ਼ ਵਰਮਾ ਅਤੇ ਹਰਦਿਆਲ ਸਿੰਘ ਗਿੱਲ ਆਦਿ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਨਜੀਤ ਸਿੰਘ ਮਹਿਤੋਂ ਸ਼੍ਰੋਮਣੀ ਅਕਾਲੀ ਦਲ ( ਬ ) ਦੇ ਜਨਰਲ ਕੌਂਸਲ ਮੈਂਬਰ ਨਿਯੁਕਤ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ - ਕਾਲੇਵਾਲ
Ad Position 24