ਚੰਡੀਗੜ੍ਹ ’ ਚ 22 ਵੇਂ ਸਾਲਾਨਾ ਵੀ . ਵੀ . ਡੀ ਰੋਜ਼ਾਰੀਓ ਸਿਕਸ - ਏ - ਸਾਈਡ ਸੌਕਰ ਟੂਰਨਾਮੈਂਟ ’ ਚ ਸੇਂਟ ਜ਼ੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ , ਚੰਡੀਗੜ੍ਹ ਨੇ ਅੰਡਰ -14 ਦਾ ਜਿੱਤਿਆ ਖਿਤਾਬ
ਚੰਡੀਗੜ੍ਹ, 3 ਸਤੰਬਰ (ਅਜਾਇਬ ਸਿੰਘ ਔਜਲਾ) - ਚੰਡੀਗੜ੍ਹ ’ਚ ਕਰਵਾਏ ਗਏ 22ਵੇਂ ਸਲਾਨਾ ਸਕਸ-ਏ-ਸਾਈਡ ਸੌਕਰ ਟੂਰਨਾਮੈਂਟ ’ਚ ਅੱਜ ਟੂਰਨਾਂਮੈਟ ਦੇ ਆਖਰੀ ਦਿਨ ਮੇਜ਼ਬਾਨ ਸੇਂਟ ਜ਼ੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਨੇ ਅੰਡਰ-14 ਦਾ ਖਿਤਾਬ ਜਿੱਤਿਆ। ਸੇਂਟ ਜ਼ੇਵੀਅਰਜ਼ ਚੰਡੀਗੜ੍ਹ ਨੇ ਭਵਨ ਵਿਦਿਆਲਿਆ, ਚੰਡੀਗੜ੍ਹ ਨੂੰ 6-2 ਨਾਲ ਹਰਾਇਆ।
ਚੰਡੀਗੜ੍ਹ, 3 ਸਤੰਬਰ (ਅਜਾਇਬ ਸਿੰਘ ਔਜਲਾ) - ਚੰਡੀਗੜ੍ਹ ’ਚ ਕਰਵਾਏ ਗਏ 22ਵੇਂ ਸਲਾਨਾ ਸਕਸ-ਏ-ਸਾਈਡ ਸੌਕਰ ਟੂਰਨਾਮੈਂਟ ’ਚ ਅੱਜ ਟੂਰਨਾਂਮੈਟ ਦੇ ਆਖਰੀ ਦਿਨ ਮੇਜ਼ਬਾਨ ਸੇਂਟ ਜ਼ੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਨੇ ਅੰਡਰ-14 ਦਾ ਖਿਤਾਬ ਜਿੱਤਿਆ। ਸੇਂਟ ਜ਼ੇਵੀਅਰਜ਼ ਚੰਡੀਗੜ੍ਹ ਨੇ ਭਵਨ ਵਿਦਿਆਲਿਆ, ਚੰਡੀਗੜ੍ਹ ਨੂੰ 6-2 ਨਾਲ ਹਰਾਇਆ। ਇਸ ਮੁਕਾਬਲੇ ਵਿਚ ਸੇਂਟ ਜੋਸਫ਼ ਚੰਡੀਗੜ੍ਹ ਨੇ ਆਸ਼ੀਆਨਾ ਚੰਡੀਗੜ੍ਹ ਨੂੰ 2-1 ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਮੱਲਿਆ। ਇਨ੍ਹਾਂ ਮੁਕਾਬਲਿਆਂ ਵਿਚ ਸਰਵੋਤਮ ਸਮਿਕ (ਭਵਨ ਵਿਦਿਆਲਿਆ) ਚੰਡੀਗੜ੍ਹ ਨੂੰ ਮਿਲਿਆ ਜਦ ਕਿ ਸਰਵੋਤਮ ਗੋਲਕੀਪਰ: ਅਨਹਦ - ਸੇਂਟ ਜੋਸਫ਼, ਚੰਡੀਗੜ੍ਹ ਨੂੰ ਐਲਾਨਿਆ ਗਿਆ। ਟੂਰਨਾਮੈਂਟ ਦਾ ਵਧੀਆ ਖਿਡਾਰੀ ਗਗਨਦੀਪ ਸਿੰਘ ਸੇਂਟ ਜ਼ੇਵੀਅਰਜ਼, ਚੰਡੀਗੜ੍ਹ ਦੇ ਹਿੱਸਿਆ ਆਇਆ। ਅੰਡਰ-18 ਫਾਈਨਲ ’ਚ ਸ਼ਿਸ਼ੂ ਨਿਕੇਤਨ-22 ਚੰਡੀਗੜ੍ਹ ਨੇ ਸੇਂਟ ਜ਼ੇਵੀਅਰਜ਼ ਚੰਡੀਗੜ੍ਹ ਨੂੰ 3-0 ਦੇ ਫਰਕ ਨਾਲ ਹਰਾਇਆ। ਗੁਰੂ ਨਾਨਕ ਪਬਲਿਕ ਸਕੂਲ-36, ਚੰਡੀਗੜ੍ਹ ਨੇ ਸੋਪਿਨਸ-32, ਚੰਡੀਗੜ੍ਹ ਨੂੰ 4-1 ਨਾਲ ਹਰਾ ਕੇ ਤੀਜਾ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਡਾ. ਇਵਰੀਨ ਕੈਸਟੇਲਾਸ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਿਆ ਜੇਤੂਆਂ ਅਤੇ ਉਪ ਜੇਤੂਆਂ ਨੂੰ ਟਰਾਫੀਆਂ ਅਤੇ ਤਗਮੇ ਭੇਟ ਕੀਤੇ। ਵਧੀਕ ਪ੍ਰਿੰਸੀਪਲ ਚੰਦਨ ਐਸ. ਪਟਵਾਲ ਨੇ ਟੂਰਨਾਮੈਂਟ ਨੂੰ ਸ਼ਾਨਦਾਰ ਸਫਲ ਬਣਾਉਣ ਲਈ ਖੇਡ ਵਿਭਾਗ ਅਤੇ ਗਰਾਊਂਡ ਸਟਾਫ ਦੀ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕੀਤੀ।