13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸਰਕਾਰੀ ਕਾਲਜ-11 ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਦੇ ਗੇਟ ਅੱਗੇ ਲਗਾਇਆ ਧਰਨਾ

ਡੇਰਾਬੱਸੀ, 12 ਅਗਸਤ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਬਲਾਕ ਅਧੀਨ ਪੈਂਦੇ ਪਿੰਡ ਖੇੜੀ ਗੁੱਜਰਾਂ ਦੀ ਆਬਾਦੀ ਦੇ ਨਾਲ ਲੰਘਦੇ ਬਰਸਾਤੀ ਨਾਲੇ (ਚੋਅ) ‘ਚ ਨੇੜਲੇ ਏ. ਐੱਲ.

Ad Position 21
No active advertisement
ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ 11 ਚੰਡੀਗੜ੍ਹ ਦੇ ਬੀ.ਪੀ.ਐਡ. ਅਤੇ ਐਮ.ਪੀ.ਐਡ. ਦੇ ਵਿਦਿਆਰਥੀ ਆਪਣੀ ਮੰਗਾਂ ਸਬੰਧੀ ਪ੍ਰਿੰਸੀਪਲ ਦੇ ਗੇਟ ਅੱਗੇ ਧਰਨੇ ਤੇ ਬੈਠੇ ਹੋਏ। ਤਸਵੀਰ ਗੁਰਿੰਦਰ ਸਿੰਘ ਸਰਕਾਰੀ ਕਾਲਜ-11 ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਦੇ ਗੇਟ ਅੱਗੇ ਲਗਾਇਆ ਧਰਨਾ 13-08-2026
ਡੇਰਾਬੱਸੀ, 12 ਅਗਸਤ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਬਲਾਕ ਅਧੀਨ ਪੈਂਦੇ ਪਿੰਡ ਖੇੜੀ ਗੁੱਜਰਾਂ ਦੀ ਆਬਾਦੀ ਦੇ ਨਾਲ ਲੰਘਦੇ ਬਰਸਾਤੀ ਨਾਲੇ (ਚੋਅ) ‘ਚ ਨੇੜਲੇ ਏ. ਐੱਲ. ਐੱਮ. ਮੀਟ ਪਲਾਂਟ ਵਲੋਂ ਲਗਾਤਾਰ ਛੱਡੇ ਜਾ ਰਹੇ ਦੂਸ਼ਿਤ ਅਤੇ ਬਦਬੂਦਾਰ ਪਾਣੀ ਕਾਰਨ ਪੂਰੇ ਇਲਾਕੇ ‘ਚ ਹਾਹਾਕਾਰ ਮਚੀ ਹੋਈ ਹੈ। ਉਕਤ ਮੀਟ ਪਲਾਂਟ ਵਲੋਂ ਬੇਖ਼ੌਫ਼ ਹੋ ਕੇ ਫੈਲਾਏ ਜਾ ਰਹੇ ਪ੍ਰਦੂਸ਼ਣ ਕਾਰਨ ਜਿੱਥੇ ਪਿੰਡ ਵਾਸੀਆਂ ਦਾ ਜਿਊਣਾ ਮੁਹਾਲ ਹੋ ਚੁੱਕਾ ਹੈ, ਉੱਥੇ ਹੀ ਪਿੰਡ ‘ਚ ਕੈਂਸਰ ਵਰਗੀਆਂ ਵਰਗੀ ਨਾਮੁਰਾਦ ਬਿਮਾਰੀਆਂ ਦੇ ਫੈਲਣ ਅਤੇ ਪਸ਼ੂ-ਧਨ ਦੀਆਂ ਜਾਨਾਂ ਜਾਣ ਦਾ ਗੰਭੀਰ ਖਦਸ਼ਾ ਬਣਿਆ ਹੋਇਆ ਹੈ। ਇਸ ਮਸਲੇ ਦਾ ਗੰਭੀਰ ਨੋਟਿਸ ਲੈਂਦਿਆਂ ਗ੍ਰਾਮ ਪੰਚਾਇਤ ਖੇੜੀ ਗੁੱਜਰਾਂ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪਟਿਆਲਾ) ਨੂੰ ਲਿਖਤੀ ਸ਼ਿਕਾਇਤ ਭੇਜ ਕੇ ਮੀਟ ਪਲਾਂਟ ਦੇ ਪ੍ਰਬੰਧਕਾਂ ਖ਼ਿਲਾਫ਼ ਤੁਰੰਤ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੇਹੜਾ/ਗੁਲਾਬਗੜ੍ਹ ਰੋਡ ‘ਤੇ ਸਥਿਤ ਏ. ਐੱਲ. ਐੱਮ. ਮੀਟ ਪਲਾਂਟ ਅੰਦਰ ਵੱਡੀ ਗਿਣਤੀ ‘ਚ ਕੱਟੇ ਜਾਂਦੇ ਪਸ਼ੂਆਂ ਤੋਂ ਬਾਅਦ ਨਿਕਲਣ ਵਾਲਾ ਬਦਬੂਦਾਰ ਪਾਣੀ ਪਲਾਂਟ ਅੰਦਰ ਹੀ ਜਮ੍ਹਾਂ ਕਰਕੇ ਰੱਖਿਆ ਜਾਂਦਾ ਹੈ। ਜਿਵੇਂ ਹੀ ਇਲਾਕੇ ‘ਚ ਹਲਕੀ ਬਾਰਿਸ਼ ਹੁੰਦੀ ਹੈ ਤਾਂ ਫੈਕਟਰੀ ਪ੍ਰਬੰਧਕਾਂ ਵਲੋਂ ਬਾਰਿਸ਼ ਦੇ ਪਾਣੀ ਦੀ ਆੜ ‘ਚ ਹਜ਼ਾਰਾਂ ਲੀਟਰ ਇਸ ਜ਼ਹਿਰੀਲੇ ਪਾਣੀ ਨੂੰ ਬਰਸਾਤੀ ਨਾਲੇ ‘ਚ ਵਹਾਅ ਦਿੱਤਾ ਜਾਂਦਾ ਹੈ। ਇਹ ਚੋਅ ਪਿੰਡ ਖੇੜੀ ਗੁੱਜਰਾਂ ਦੇ ਬਿਲਕੁੱਲ ਵਿਚਕਾਰੋਂ ਲੰਘਦਾ ਹੈ, ਜਿਸ ਕਾਰਨ ਪੂਰੇ ਪਿੰਡ ‘ਚ ਅਜਿਹੀ ਬਦਬੂ ਫੈਲ ਜਾਂਦੀ ਹੈ ਕਿ ਪਿੰਡ ਵਾਸੀਆਂ ਦਾ ਘਰਾਂ ‘ਚ ਬੈਠਣਾ, ਰੋਟੀ ਖਾਣਾ ਤੇ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਗ੍ਰਾਮ ਪੰਚਾਇਤ ਵਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਭੇਜੀ ਗਈ ਲਿਖਤੀ ਸ਼ਿਕਾਇਤ ‘ਚ ਖੁਲਾਸਾ ਕੀਤਾ ਗਿਆ ਹੈ ਕਿ ਬਰਸਾਤੀ ਨਾਲੇ ਦੇ ਬਿਲਕੁੱਲ ਨੇੜੇ ਹੀ ਪਿੰਡ ਵਾਸੀਆਂ ਲਈ ਪੀਣ ਵਾਲੇ ਪਾਣੀ ਦਾ ਸਰਕਾਰੀ ਟਿਊਬਵੈੱਲ (ਬੋਰ) ਤੇ ਪਾਣੀ ਵਾਲੀ ਟੈਂਕੀ ਸਥਿਤ ਹੈ। ਚੋਅ ‘ਚ ਲਗਾਤਾਰ ਖੜ੍ਹੇ ਰਹਿੰਦੇ ਇਸ ਕੈਮੀਕਲ ਯੁਕਤ ਦੂਸ਼ਿਤ ਪਾਣੀ ਕਾਰਨ ਧਰਤੀ ਹੇਠਲਾ ਪੀਣ ਵਾਲਾ ਪਾਣੀ ਵੀ ਦਿਨ ਪ੍ਰਤੀ ਦਿਨ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ। ਇਸੇ ਦੂਸ਼ਿਤ ਪਾਣੀ ਕਾਰਨ ਪਿੰਡ ‘ਚ ਕੈਂਸਰ ਵਰਗੀ ਭਿਆਨਕ ਬਿਮਾਰੀ ਨੇ ਪੈਰ ਪਸਾਰ ਲਏ ਹਨ। ਪੰਚਾਇਤ ਅਨੁਸਾਰ ਪਿੰਡ ਦੇ ਕਈ ਲੋਕ ਕੈਂਸਰ ਦੀ ਲਪੇਟ ‘ਚ ਆ ਕੇ ਅਕਾਲ ਚਲਾਣਾ ਕਰ ਗਏ ਹਨ, ਜਦਕਿ ਕਈ ਮਰੀਜ਼ਾਂ ਦਾ ਇਲਾਜ ਹਾਲੇ ਵੀ ਪੀ. ਜੀ. ਆਈ. ਚੰਡੀਗੜ੍ਹ ਤੋਂ ਚੱਲ ਰਿਹਾ ਹੈ। ਇਸ ਤੋਂ ਇਲਾਵਾ ਗੰਦਗੀ ਕਾਰਨ ਮੱਛਰਾਂ ਤੇ ਮੱਖੀਆਂ ਦੀ ਭਰਮਾਰ ਹੋਣ ਨਾਲ ਹੋਰ ਵੀ ਮਾਰੂ ਬਿਮਾਰੀਆਂ ਦੇ ਫੈਲਣ ਖ਼ੌਫ਼ ਪਿੰਡ ਵਾਸੀਆਂ ਨੂੰ ਸਤਾ ਰਿਹਾ ਹੈ। ਇਸ ਗੰਭੀਰ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਪਿੰਡ ਖੇੜੀ ਗੁੱਜਰਾਂ ਦੇ ਸਰਪੰਚ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਇਹ ਦੂਸ਼ਿਤ ਚੋਅ ਪਿੰਡ ਦੀ ਆਬਾਦੀ ਦੇ ਵਿਚਕਾਰੋਂ ਲੰਘਦਾ ਹੈ ਤੇ ਇਸ ਦੇ ਕਿਨਾਰਿਆਂ ‘ਤੇ ਪਿੰਡ ਦੇ ਪਸ਼ੂ ਚਰਦੇ ਹਨ। ਪਿਆਸ ਲੱਗਣ ‘ਤੇ ਜਦੋਂ ਇਹ ਬੇਜ਼ੁਬਾਨ ਪਸ਼ੂ ਨਾਲੇ ਦਾ ਜ਼ਹਿਰੀਲਾ ਪਾਣੀ ਪੀ ਲੈਂਦੇ ਹਨ ਤਾਂ ਉਹ ਗੰਭੀਰ ਰੂਪ ‘ਚ ਬਿਮਾਰ ਹੋ ਜਾਂਦੇ ਹਨ। ਸਰਪੰਚ ਅਨੁਸਾਰ ਪਿਛਲੇ ਸਮੇਂ ਦੌਰਾਨ ਦੂਸ਼ਿਤ ਪਾਣੀ ਪੀਣ ਕਾਰਨ ਪਿੰਡ ਦੇ ਗਰੀਬ ਕਿਸਾਨਾਂ ਦੀਆਂ ਚਾਰ ਮੱਝਾਂ ਦ ਮੌਤ ਹੋ ਚੁੱਕੀ ਹੈ, ਪਰ ਫੈਕਟਰੀ ਪ੍ਰਬੰਧਕਾਂ ਵਲੋਂ ਪਸ਼ੂ-ਪਾਲਕਾਂ ਨੂੰ ਧੇਲਾ ਵੀ ਹਰਜ਼ਾਨਾ ਨਹੀਂ ਦਿੱਤਾ ਗਿਆ। ਸਮੂਹ ਪੰਚਾਇਤ ਮੈਂਬਰਾਂ ਵਲੋਂ ਮੰਗ ਕੀਤੀ ਗਈ ਕਿ ਵਾਤਾਵਰਨ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਇਸ ਮੀਟ ਪਲਾਂਟ ਦੇ ਮਾਲਕਾਂ ਖ਼ਿਲਾਫ਼ ਤੁਰੰਤ ਮਾਮਲਾ ਦਰਜ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਐਚ. ਪੀ. ਨੇ ਭਾਰਤ ਲਈ ਵਿਸ਼ੇਸ਼ ਤੌਰ ’ਤੇ ਤਿਆਰ ਐਚ.ਪੀ. ਓਮਨੀਪੈਡ 12 ਦੀ ਉਪਲਬਧਤਾ ਦਾ ਕੀਤਾ ਐਲਾਨ
Ad Position 24