19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਕਾਰਡ ਬਦਲ ਕੇ ਨਕਦੀ ਕਢਵਾੳਣ ਵਿਰੁੱਧ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 19-02-2026
ਜ਼ੀਰਕਪੁਰ, 18 ਫਰਵਰੀ (ਮਨਿੰਦਰ ਸਿੰਘ)-ਭਬਾਤ ਰੋਡ 'ਤੇ ਸਥਿਤ ਏ. ਟੀ. ਐੱਮ. 'ਚ ਇਕ ਵਿਅਕਤੀ ਨਾਲ 24 ਹਜ਼ਾਰ ਰੁ. ਦੀ ਠੱਗੀ ਮਾਰਨ ਦੇ ਦੋਸ਼ ਹੇਠ ਜ਼ੀਰਕਪੁਰ ਪੁਲਿਸ ਨੇ ਇਕ ਅਣਪਛਾਤੇ ਨੌਜਵਾਨ ਵਿਰੁੱਧ ਬੀ. ਐੱਨ. ਐੱਸ. ਦੀ ਧਾਰਾ 316 (2) ਅਤੇ 318 (4) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸਬੋਧ ਕੁਮਾਰ ਵਾਸੀ ਸ਼ਿਵਾ ਇਨਕਲੇਵ ਨੇ ਦੱਸਿਆ ਕਿ ਉਹ ਹਰਿਆਣਾ ਸਰਕਾਰ ਦਾ ਇਕ ਸੇਵਾ-ਮੁਕਤ ਕਰਮਚਾਰੀ ਹੈ | 17 ਫਰਵਰੀ ਨੂੰ ਦੁਪਹਿਰ ਦੇ ਕਰੀਬ 1.20 ਵਜੇ ਉਹ ਭਬਾਤ ਰੋਡ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਲਈ ਗਿਆ ਸੀ | ਇਸ ਦੌਰਾਨ ਇਕ ਅਣਪਛਾਤੇ ਨੌਜਵਾਨ ਨੇ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਤੇ ਧੋਖੇ ਨਾਲ ਉਸ ਦਾ ਏ. ਟੀ. ਐੱਮ. ਕਾਰਡ ਬਦਲ ਲਿਆ ਅਤੇ ਬਾਅਦ ਵਿਚ ਉਸ ਦੇ ਖਾਤੇ ਵਿਚੋਂ 24 ਹਜ਼ਾਰ ਰੁ. ਕਢਵਾ ਲਏ | ਪੀੜਤ ਅਨੁਸਾਰ ਮੁਲਜ਼ਮ ਲਗਭਗ 25-26 ਸਾਲ ਦਾ ਨੌਜਵਾਨ ਸੀ, ਜਿਸ ਦਾ ਰੰਗ ਗੋਰਾ ਤੇ ਚਿਹਰਾ ਗੋਲ ਸੀ | ਧੋਖਾਧੜੀ ਬਾਰੇ ਪਤਾ ਚੱਲਣ 'ਤੇ ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ | ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਏ. ਟੀ. ਐੱਮ. ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਬੇਜ਼ੁਬਾਨਾਂ ਨਾਲ ਬੇਰਹਿਮੀ, ਡਾਗ ਸ਼ੈਲਟਰ 'ਚ 2 ਦਰਜਨ ਕਤੂਰਿਆਂ ਨੂੰ ਦਿੱਤਾ ਜ਼ਹਿਰ, 5 ਦੀ ਮੌਤ <br/> ਅਗਲੀ ਖ਼ਬਰ ਮੇਦਾਂਤਾ ਹਸਪਤਾਲ ਨੇ ਚੰਡੀਗੜ੍ਹ 'ਚ ਨਵੇਂ ਓ.ਪੀ.ਡੀ. ਸੈਂਟਰ ਦਾ ਉਦਘਾਟਨ <br/>
Ad Position 24