ਭੋਗ ’ਤੇ ਵਿਸ਼ੇਸ਼ - ਸਵ. ਜਗਤਾਰ ਸਿੰਘ ਢਿੱਲੋਂ
- ਸਾਦਗੀ ਅਤੇ ਮਿਲਾਪੜੇ ਸੁਭਾਅ ਦੇ ਸਨ ਸਵ. ਜਗਤਾਰ ਸਿੰਘ ਢਿੱਲੋਂ
ਕੁਹਾੜਾ- ਜਗਤਾਰ ਸਿੰਘ ਢਿੱਲੋਂ ਦਾ ਜਨਮ 20 ਮਾਰਚ 1958 ਨੂੰ ਪਿੰਡ ਭਾਗਪੁਰ ਵਿਖੇ ਪਿਤਾ ਲੰਬੜਦਾਰ ਮਹਿੰਦਰ ਸਿੰਘ ਢਿੱਲੋਂ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਨ ਉਪਰੰਤ ਆਪਣੇ ਪਿਤਾ-ਪੁਰਖੀ ਕਿੱਤੇ ਕਿਸਾਨੀ ਨੂੰ ਅਪਣਾਇਆ ਅਤੇ ਖੇਤੀਬਾੜੀ ਦੇ ਨਾਲ ਡੇਅਰੀ ਫਾਰਮਿੰਗ ਦੇ ਕਾਰੋਬਾਰ ਨਾਲ ਵੀ ਜੁੜ ਗਏ।
ਕੁਹਾੜਾ- ਜਗਤਾਰ ਸਿੰਘ ਢਿੱਲੋਂ ਦਾ ਜਨਮ 20 ਮਾਰਚ 1958 ਨੂੰ ਪਿੰਡ ਭਾਗਪੁਰ ਵਿਖੇ ਪਿਤਾ ਲੰਬੜਦਾਰ ਮਹਿੰਦਰ ਸਿੰਘ ਢਿੱਲੋਂ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਨ ਉਪਰੰਤ ਆਪਣੇ ਪਿਤਾ-ਪੁਰਖੀ ਕਿੱਤੇ ਕਿਸਾਨੀ ਨੂੰ ਅਪਣਾਇਆ ਅਤੇ ਖੇਤੀਬਾੜੀ ਦੇ ਨਾਲ ਡੇਅਰੀ ਫਾਰਮਿੰਗ ਦੇ ਕਾਰੋਬਾਰ ਨਾਲ ਵੀ ਜੁੜ ਗਏ। ਆਪਣੀ ਮਿਹਨਤ, ਲਗਨ ਅਤੇ ਸੂਝ-ਬੂਝ ਸਦਕਾ ਉਨ੍ਹਾਂ ਨੇ ਜੀਵਨ ਵਿਚ ਆਪਣੀ ਵੱਖਰੀ ਪਛਾਣ ਬਣਾਈ। ਵਿਆਹੁਤਾ ਜੀਵਨ ਦੀ ਸ਼ੁਰੂਆਤ ਤੋਂ ਬਾਅਦ ਪ੍ਰਮਾਤਮਾ ਨੇ ਉਨ੍ਹਾਂ ਨੂੰ ਇੱਕ ਧੀ ਗੁਰਪ੍ਰੀਤ ਕੌਰ ਅਤੇ ਦੋ ਪੁੱਤਰਾਂ ਰਮਨਦੀਪ ਸਿੰਘ ਰਾਜਾ ਢਿੱਲੋਂ ਤੇ ਗਗਨਦੀਪ ਸਿੰਘ ਢਿੱਲੋਂ ਦੀ ਦਾਤ ਬਖ਼ਸ਼ੀ। ਉਨ੍ਹਾਂ ਦੀ ਧੀ ਗੁਰਪ੍ਰੀਤ ਕੌਰ ਆਪਣੇ ਪਤੀ ਅਮਨਦੀਪ ਸਿੰਘ ਟਿਵਾਣਾ, ਸਪੁੱਤਰ ਬਲਵਿੰਦਰ ਸਿੰਘ ਟਿਵਾਣਾ ਸਾਬਕਾ ਐੱਮ. ਡੀ. ਸ਼ੂਗਰ ਮਿੱਲ ਨਾਲ ਕੈਨੇਡਾ ਵਿਖੇ ਰਹਿ ਰਹੇ ਹਨ, ਵੱਡੇ ਪੁੱਤਰ ਰਮਨਦੀਪ ਸਿੰਘ ਰਾਜਾ ਢਿੱਲੋਂ ਆਪਣੇ ਪਿਤਾ-ਪੁਰਖੀ ਕਿਸਾਨੀ ਕਿੱਤੇ ਅਤੇ ਡੇਅਰੀ ਫਾਰਮਿੰਗ ਦੇ ਕਾਰੋਬਾਰ ਨੂੰ ਬਾਖ਼ੂਬੀ ਸੰਭਾਲ ਰਹੇ ਹਨ ਅਤੇ ਛੋਟੇ ਪੁੱਤਰ ਡਾ. ਗਗਨਦੀਪ ਸਿੰਘ ਢਿੱਲੋਂ ਨੇ ਪੀ. ਐੱਚ. ਡੀ. ਤੱਕ ਦੀ ਉੱਚ ਸਿੱਖਿਆ ਪ੍ਰਾਪਤ ਕਰ ਕੇ ਪਰਿਵਾਰ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਅਤੇ ਉਹ ਮੌਜੂਦਾ ਸਮੇਂ ਪਿੰਡ ਭਾਗਪੁਰ ਦੇ ਸਰਪੰਚ ਵਜੋਂ ਸੇਵਾਵਾਂ ਨਿਭਾਉਣ ਦੇ ਨਾਲ ਬਲਾਕ ਸੰਮਤੀ ਦੀਆਂ ਜ਼ਿੰਮੇਵਾਰੀਆਂ ਵੀ ਨਿਭਾ ਰਹੇ ਹਨ ਅਤੇ ਆਪਣੇ ਖੇਤੀਬਾੜੀ ਤੇ ਕਾਰੋਬਾਰੀ ਕੰਮਾਂ ਨੂੰ ਵੀ ਸੁਚੱਜੇ ਢੰਗ ਨਾਲ ਚਲਾ ਰਹੇ ਹਨ। ਪਰਿਵਾਰਕ ਰਿਸ਼ਤਿਆਂ ਨੂੰ ਅਹਿਮੀਅਤ ਦੇਣ ਵਾਲੇ ਜਗਤਾਰ ਸਿੰਘ ਢਿੱਲੋਂ ਆਪਣੀਆਂ ਨੂੰਹਾਂ ਬੀਬੀ ਜਸਪ੍ਰੀਤ ਕੌਰ ਅਤੇ ਬੀਬੀ ਨਵਦੀਪ ਕੌਰ ਢਿੱਲੋਂ ਮੈਂਬਰ ਬਲਾਕ ਸੰਮਤੀ ਨੂੰ ਵੀ ਆਪਣੀਆਂ ਧੀਆਂ ਵਾਂਗ ਪਿਆਰ ਦਿੰਦੇ ਸਨ। ਸਵ. ਜਗਤਾਰ ਸਿੰਘ ਢਿੱਲੋਂ ਦਾ ਇਲਾਕੇ ਦੇ ਕਿਸਾਨਾਂ, ਗੰਨਾ ਉਤਪਾਦਕਾਂ ਅਤੇ ਖੇਤੀਬਾੜੀ ਨਾਲ ਸਬੰਧਿਤ ਲੋਕਾਂ ਨਾਲ ਗੂੜ੍ਹਾ ਪਿਆਰ ਅਤੇ ਮਿਲਵਰਤਨ ਸੀ। ਉਹ ਆਪਣੇ ਮਿਲਾਪੜੇ ਸੁਭਾਅ ਅਤੇ ਸਾਦਗੀ ਕਾਰਨ ਜਾਣੇ ਜਾਂਦੇ ਸਨ। ਉਨ੍ਹਾਂ ਦੇ ਅਚਾਨਕ ਵਿਛੋੜੇ ਦੀ ਖ਼ਬਰ ਨਾਲ ਪਰਿਵਾਰ, ਰਿਸ਼ਤੇਦਾਰਾਂ, ਸਨੇਹੀਆਂ ਅਤੇ ਇਲਾਕੇ ਦੇ ਲੋਕਾਂ ਵਿਚ ਸੋਗ ਦੀ ਲਹਿਰ ਫੈਲ ਗਈ। ਕਿਸਾਨੀ ਅਤੇ ਗੰਨਾ ਉਤਪਾਦਕ ਵਰਗ ਨਾਲ ਜੁੜੇ ਸੱਜਣਾਂ ਵਲੋਂ ਵੀ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ। ਆਪਣੇ ਪਰਿਵਾਰ ਨਾਲ ਖ਼ੁਸ਼ਹਾਲ ਜੀਵਨ ਬਤੀਤ ਕਰ ਰਹੇ ਜਗਤਾਰ ਸਿੰਘ ਢਿੱਲੋਂ 20 ਨਵੰਬਰ 2026 ਨੂੰ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਸਵ. ਜਗਤਾਰ ਸਿੰਘ ਢਿੱਲੋਂ ਨਮਿਤ ਰੱਖੇ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 29 ਨਵੰਬਰ 2026 ਦਿਨ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਭਾਗਪੁਰ, ਜ਼ਿਲ੍ਹਾ ਲੁਧਿਆਣਾ ਵਿਖੇ ਦੁਪਹਿਰ 12.30 ਤੋਂ 1.30 ਵਜੇ ਤੱਕ ਹੋਵੇਗੀ। - ਸੰਦੀਪ ਸਿੰਘ ਕੁਹਾੜਾ