ਭੋਗ ’ਤੇ ਵਿਸ਼ੇਸ਼ : ਤੇਜਿੰਦਰ ਸਿੰਘ ਪਿੰਟੂ ਹੁੰਦਲ
ਡੇਹਲੋਂ- ਤੇਜਿੰਦਰ ਸਿੰਘ ਪਿੰਟੂ ਹੁੰਦਲ ਦਾ ਜਨਮ 20 ਅਗਸਤ 1973 ਨੂੰ ਮਾਤਾ ਨਿਰਮਲ ਕੌਰ ਦੀ ਕੁੱਖੋਂ ਅਤੇ ਪਿਤਾ ਦਰਸ਼ਨ ਸਿੰਘ ਦੇ ਗ੍ਰਹਿ ਪਿੰਡ ਧਰੌੜ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਪਿੰਟੂ ਹੁੰਦਲ ਨੇ ਮੁੱਢਲੀ ਪੜ੍ਹਾਈ ਪਿੰਡ ਧਰੌੜ ਤੋਂ ਕਰਨ ਬਾਅਦ ਦੋ ਭਰਾਵਾਂ ਜਤਿੰਦਰ ਸਿੰਘ ਤੇ ਰਵਿੰਦਰ ਸਿੰਘ ਤੋਂ ਵੱਡੇ ਹੋਣ ਦਾ ਫ਼ਰਜ਼ ਨਿਭਾਇਆ ਤੇ ਘਰ ਦੀ ਜ਼ਿੰਮੇਵਾਰੀ ਉਠਾਈ।
ਡੇਹਲੋਂ- ਤੇਜਿੰਦਰ ਸਿੰਘ ਪਿੰਟੂ ਹੁੰਦਲ ਦਾ ਜਨਮ 20 ਅਗਸਤ 1973 ਨੂੰ ਮਾਤਾ ਨਿਰਮਲ ਕੌਰ ਦੀ ਕੁੱਖੋਂ ਅਤੇ ਪਿਤਾ ਦਰਸ਼ਨ ਸਿੰਘ ਦੇ ਗ੍ਰਹਿ ਪਿੰਡ ਧਰੌੜ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਪਿੰਟੂ ਹੁੰਦਲ ਨੇ ਮੁੱਢਲੀ ਪੜ੍ਹਾਈ ਪਿੰਡ ਧਰੌੜ ਤੋਂ ਕਰਨ ਬਾਅਦ ਦੋ ਭਰਾਵਾਂ ਜਤਿੰਦਰ ਸਿੰਘ ਤੇ ਰਵਿੰਦਰ ਸਿੰਘ ਤੋਂ ਵੱਡੇ ਹੋਣ ਦਾ ਫ਼ਰਜ਼ ਨਿਭਾਇਆ ਤੇ ਘਰ ਦੀ ਜ਼ਿੰਮੇਵਾਰੀ ਉਠਾਈ। ਕਾਰਾਂ ਖਰੀਦ-ਵੇਚ ਦਾ ਆਪਣਾ ਬਿਜ਼ਨਸ ਕਰਨ ਵਾਲੇ ਤੇਜਿੰਦਰ ਸਿੰਘ ਪਿੰਟੂ ਹੁੰਦਲ ਦਾ ਵਿਆਹ ਬੀਬੀ ਬਲਜਿੰਦਰ ਕੌਰ ਨਾਲ ਹੋਇਆ। ਇਨ੍ਹਾਂ ਦੇ ਘਰ ਇੱਕ ਬੇਟਾ ਅਮਨਦੀਪ ਸਿੰਘ ਹੁੰਦਲ ਅਤੇ ਪੁੱਤਰੀ ਲਵਪ੍ਰੀਤ ਕੌਰ ਨੇ ਜਨਮ ਲਿਆ। ਪਿੰਟੂ ਹੁੰਦਲ ਨੇ ਆਪਣੀ ਪਤਨੀ ਨਾਲ ਮਿਲ ਕੇ ਆਪਣੇ ਦੋਵਾਂ ਬੱਚਿਆਂ ਨੂੰ ਚੰਗੇਰੀ ਵਿੱਦਿਆ ਦਿੱਤੀ ਤੇ ਸਮੇਂ ਦਾ ਹਾਣੀ ਬਣਾਇਆ, ਜਿਸ ਦੀ ਬਦੌਲਤ ਬੇਟੀ ਕੈਨੇਡਾ ਸੈਟਲ ਹੈ। ਮਨ ਵਿਚ ਲੋਕ ਸੇਵਾ ਦੀ ਭਾਵਨਾ ਹੋਣ ਕਰ ਕੇ ਪਿੰਟੂ ਹੁੰਦਲ ਸੰਨ 2017 ਤੋਂ ਆਮ ਆਦਮੀ ਪਾਰਟੀ ਨਾਲ ਜੁੜ ਗਿਆ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਇਨ੍ਹਾਂ ਦੀ ਪਤਨੀ ਬੀਬੀ ਬਲਜਿੰਦਰ ਕੌਰ ਬਲਾਕ ਸੰਮਤੀ ਮੈਂਬਰ ਚੁਣੇ ਗਏ। ਬਹੁਤ ਹੀ ਮਿੱਠ ਬੋਲੜੇ ਤੇ ਨਿੱਘੇ ਸੁਭਾਅ ਦੇ ਮਾਲਕ ਪਿੰਟੂ ਹੁੰਦਲ ਨੇ ਪਿੰਡ ਧਰੌੜ ਦੇ ਵਿਕਾਸ ਕਾਰਜਾਂ ਵਿਚ ਵੱਡਾ ਯੋਗਦਾਨ ਪਾਇਆ ਤੇ ਸ਼ੌਕ ਨਾਲ ਹਰ ਵਿਕਾਸ ਕਾਰਜ ਨੂੰ ਅੱਗੇ ਹੋ ਕੇ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਲੋਕਾਂ ਨਾਲ ਅਥਾਹ ਪਿਆਰ ਕਰਨ ਵਾਲੇ ਪਿੰਟੂ ਹੁੰਦਲ ਨੂੰ 20 ਨਵੰਬਰ 2026 ਦਿਨ ਸ਼ੁੱਕਰਵਾਰ ਵਾਲੇ ਦਿਨ ਅਚਨਚੇਤ ਦਿਲ ਦਾ ਦੌਰਾ ਪੈ ਗਿਆ, ਜੋ ਲੋਕ ਸੇਵਾ ਨੂੰ ਅੱਧ ਵਿਚਕਾਰ ਛੱਡ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਿਆ। ਉਸ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵਲੋਂ ਰਖਾਏ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ 29 ਨਵੰਬਰ 2026 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਭਾਈ ਪਰਮਨੰਦ ਜੀ ਪਿੰਡ ਧਰੌੜ ਨੇੜੇ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ। -ਅੰਮ੍ਰਿਤਪਾਲ ਸਿੰਘ ਕੈਲੇ