25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਮੈਡੀਵੇਜ਼ ਹਸਪਤਾਲ ਵਿਖੇ ਪੇਟ ਤੇ ਜਿਗਰ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਲੁਧਿਆਣਾ, 25 ਨਵੰਬਰ (ਡਾ. ਤਰਲੋਚਨ ਸਿੰਘ)- ਲੁਧਿਆਣਾ ਦੇ ਪ੍ਰਸਿੱਧ ਮੈਡੀਵੇਜ ਹਸਪਤਾਲ, ਫਿਰੋਜ਼ਪੁਰ ਰੋਡ ਵਿਖੇ ਹਸਪਤਾਲ ਦੇ ਡਾਇਰੈਕਟਰ ਡਾ.

Ad Position 21
No active advertisement
ਅਜੀਤ ਡੈਸਕ 26-11-2026
ਲੁਧਿਆਣਾ, 25 ਨਵੰਬਰ (ਡਾ. ਤਰਲੋਚਨ ਸਿੰਘ)- ਲੁਧਿਆਣਾ ਦੇ ਪ੍ਰਸਿੱਧ ਮੈਡੀਵੇਜ ਹਸਪਤਾਲ, ਫਿਰੋਜ਼ਪੁਰ ਰੋਡ ਵਿਖੇ ਹਸਪਤਾਲ ਦੇ ਡਾਇਰੈਕਟਰ ਡਾ. ਅਜਮੇਰ ਸਿੰਘ ਕਾਲੜਾ ਦੀ ਅਗਵਾਈ ਹੇਠ ਪੇਟ ਤੇ ਜਿਗਰ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿੱਚ ਗੈਸਟਰੋ ਐਂਟਰੋਲੋਜਿਸਟ ਦੇ ਮਰੀਜ਼ਾਂ ਨੂੰ ਮੁਫਤ ਸਲਾਹ ਮਸ਼ਵਰਾ ਦਿੱਤਾ ਗਿਆ, ਮੁਫ਼ਤ ਈ. ਆਰ. ਸੀ. ਪੀ. ਕੀਤੀ ਗਈ ਅਤੇ ਐਂਡੋਸਕੋਪੀ ਤੇ ਕੋਲੋਨੋਸਕੋਪੀ ਘੱਟ ਰੇਟ ਤੇ ਕੀਤੀ ਗਈ। ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਦੀ ਫਾਈਬਰੋ ਸਕੈਨ ਸਿਰਫ 500 ਰੁਪਏ ਵਿੱਚ ਕੀਤੀ ਗਈ। ਕੈਂਪ ਵਿਚ ਪੇਟ ਤੇ ਜਿਗਰ ਰੋਗਾਂ ਦੇ ਪ੍ਰਸਿੱਧ ਡਾ. ਵਿਸ਼ਵ ਨੂਰ ਸਿੰਘ ਕਾਲੜਾ ਡੀ.ਐਮ ਗੈਸਟਰੋ ਐਂਟਰੋ ਲੋਜਿਸਟ ਤੇ ਹੈਪਾਟੋਲੋਜਿਸਟ ਨੇ ਲਗਪਗ 50 ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਡਾ. ਅਜਮੇਰ ਸਿੰਘ ਕਾਲੜਾ ਨੇ ਕਿਹਾ ਕਿ ਹਸਪਤਾਲ ਵੱਲੋਂ ਅਜਿਹੇ ਮੁਫ਼ਤ ਮੈਡੀਕਲ ਕੈਂਪ ਸਮੇਂ-ਸਮੇਂ ’ਤੇ ਲਗਾਏ ਜਾਂਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਇਸ ਕੈਂਪ ਪ੍ਰਤੀ ਲੋਕਾਂ ਵਿਚ ਭਾਰੀ ਉਤਸਾਹ ਦੇਖਿਆ ਗਿਆ ਤੇ ਵੱਡੀ ਗਿਣਤੀ ਵਿਚ ਆਸ ਪਾਸ ਦੇ ਇਲਾਕਿਆਂ ‘ਚੋਂ ਆਏ ਲੋੜਵੰਦ ਲੋਕਾਂ ਨੇ ਆਪਣੀ ਬਿਮਾਰੀ ਦੀ ਮੁਫ਼ਤ ਜਾਂਚ ਕਰਵਾਈ।
Ad Position 22
No active advertisement
ਪਿਛਲੀ ਖ਼ਬਰ ਐਂਟੀਮਾਈਕ੍ਰੋਬੀਅਲ ਰੈਜ਼ਿਸਟੈਂਸ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਮਾਹਿਰ ਟੀਮ ਵਲੋਂ ਸਿਵਲ ਹਸਪਤਾਲ ਦਾ ਦੌਰਾ ਅਗਲੀ ਖ਼ਬਰ ਜਥੇਦਾਰ ਆਲਮਗੀਰ ਦਾ ਡੇਰਾ ਕਾਰ ਸੇਵਾ ਵਿਖੇ ਹੋਇਆ ਸਨਮਾਨ
Ad Position 24