25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸ਼ੇਰਪੁਰ ਚੌਕ ਸਥਿਤ ਕੰਕਰੀਟ ਪਲਾਂਟ 30 ਤੱਕ ਨਾ ਚੁੱਕਿਆ ਤਾਂ 1 ਦਸੰਬਰ ਤੋਂ ਲੱਗੇਗਾ ਧਰਨਾ

ਲੁਧਿਆਣਾ, 25 ਨਵੰਬਰ(ਡਾ. ਤਰਲੋਚਨ ਸਿੰਘ)- ਸ਼ੇਰਪੁਰ ਚੌਕ ਸਥਿਤ ਕੰਕਰੀਟ ਪਲਾਂਟ, ਜਿਸ ਨੂੰ ਚੁਕਾਉਣ ਲਈ ਪਹਿਲਾਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਠੇਕੇਦਾਰ ਨੂੰ ਦੋ ਤਿੰਨ ਵਾਰ ਸਖ਼ਤੀ ਨਾਲ ਕਹਿਣ ’ਤੇ ਠੇਕੇਦਾਰ ਵਲੋਂ 60 ਫ਼ੀਸਦੀ ਪਲਾਂਟ ਸ਼ਿਫ਼ਟ ਕਰ ਦਿੱਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 26-11-2026
ਲੁਧਿਆਣਾ, 25 ਨਵੰਬਰ(ਡਾ. ਤਰਲੋਚਨ ਸਿੰਘ)- ਸ਼ੇਰਪੁਰ ਚੌਕ ਸਥਿਤ ਕੰਕਰੀਟ ਪਲਾਂਟ, ਜਿਸ ਨੂੰ ਚੁਕਾਉਣ ਲਈ ਪਹਿਲਾਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਠੇਕੇਦਾਰ ਨੂੰ ਦੋ ਤਿੰਨ ਵਾਰ ਸਖ਼ਤੀ ਨਾਲ ਕਹਿਣ ’ਤੇ ਠੇਕੇਦਾਰ ਵਲੋਂ 60 ਫ਼ੀਸਦੀ ਪਲਾਂਟ ਸ਼ਿਫ਼ਟ ਕਰ ਦਿੱਤਾ ਗਿਆ ਸੀ। ਜਦਕਿ ਡੀ.ਸੀ. ਜੈਨ ਵਲੋਂ 31 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੋਇਆ ਸੀ। ਇਸ ਪਲਾਂਟ ਤੋਂ ਪਰੇਸ਼ਾਨ ਫੋਕਲ ਪੁਆਇੰਟ ਦੀਆਂ ਵੱਖ-ਵੱਖ ਸਨਅਤਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਲੁਧਿਆਣਾ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਧਿਆਨ ਵਿਚ ਵੀ ਇਹ ਮਾਮਲਾ ਲਿਆਂਦਾ ਗਿਆ ਸੀ। ਉਨ੍ਹਾਂ ਵਲੋਂ ਮੌਕੇ ਦਾ ਦੌਰਾ ਵੀ ਕੀਤਾ ਗਿਆ ਸੀ। ਉਨ੍ਹਾਂ ਨੂੰ ਠੇਕੇਦਾਰ ਨੇ 15 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ, ਪ੍ਰੰਤੂ ਠੇਕੇਦਾਰ ਵਲੋਂ ਅਜੇ ਤੱਕ ਵੀ ਖ਼ਾਲੀ ਨਹੀਂ ਕੀਤਾ ਗਿਆ। ਹੁਣ ਲੁਧਿਆਣਾ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਸੰਸਥਾਵਾਂ ਵਲੋਂ ਅੱਜ ਇਕ ਮੰਗ ਪੱਤਰ ਜਰਨੈਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਲਖਵੀਰ ਸਿੰਘ ਬੱਦੋਵਾਲ ਦੀ ਅਗਵਾਈ ਵਿਚ ਲੁਧਿਆਣਾ ਦੀ ਵਧੀਕ ਡਿਪਟੀ ਕਮਿਸ਼ਨਰ ਸਵਾਤੀ ਟਿਵਾਣਾ ਨੂੰ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਕਿਹਾ ਕਿ ਜੇ ਪਲਾਂਟ 30 ਨਵੰਬਰ ਤੱਕ ਨਾ ਚੁੱਕਿਆ ਗਿਆ ਤਾਂ 1 ਦਸੰਬਰ ਤੋਂ ਸ਼ੇਰਪੁਰ ਚੌਕ ਵਿਖੇ ਸ਼ਾਂਤਮਈ ਧਰਨਾ ਲਗਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਜੇਲ੍ਹ ’ ਚ ਬੰਦ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਪਰਿਵਾਰ ਨੂੰ ਮਿਲੇ ‘ ਆਪ ’ ਸੁਪਰੀਮੋ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰ... ਅਗਲੀ ਖ਼ਬਰ ਖੁੱਲ੍ਹੇ ’ ਚ ਕੂੜਾ ਸੁੱਟਣ ਤੋਂ ਰੋਕਣ ’ ਤੇ ਨਿਗਮ ਮੁਲਾਜ਼ਮਾਂ ਨਾਲ ਕੁੱਟਮਾਰ
Ad Position 24