24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਵਿੱਤ ਤੇ ਠੇਕਾ ਕਮੇਟੀ ’ ਚ ਮੇਅਰ ਵਲੋਂ ਅਧਿਕਾਰੀਆਂ ਨੂੰ ਤਾੜਨਾ

ਲੁਧਿਆਣਾ, 23 ਨਵੰਬਰ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦੌਰਾਨ ਵਿਕਾਸ ਕਾਰਜਾਂ, ਸਰਕਾਰੀ ਫ਼ੰਡਾਂ ਦੀ ਵਰਤੋਂ ਤੇ ਟੈਂਡਰ ਪ੍ਰਣਾਲੀ ਸਬੰਧੀ ਕਈ ਅਹਿਮ ਮੁੱਦੇ ਉਠੇ। ਮੀਟਿੰਗ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਪ੍ਰਿੰਸ ਜੌਹਰ ਦੀ ਅਗਵਾਈ ਹੇਠ ਮੇਅਰ ਕੈਂਪ ਦਫ਼ਤਰ ਵਿਖੇ ਹੋਈ, ਜਿਸ ਵਿਚ ਨਗਰ ਨਿਗਮ ਦੇ ਕਮਿਸ਼ਨਰ ਦਮਨਜੀਤ ਸਿੰਘ ਮਾਨ ਵੀ ਮੌਜੂਦ ਸਨ।

Ad Position 21
No active advertisement
ਅਜੀਤ ਡੈਸਕ 24-11-2026
ਲੁਧਿਆਣਾ, 23 ਨਵੰਬਰ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦੌਰਾਨ ਵਿਕਾਸ ਕਾਰਜਾਂ, ਸਰਕਾਰੀ ਫ਼ੰਡਾਂ ਦੀ ਵਰਤੋਂ ਤੇ ਟੈਂਡਰ ਪ੍ਰਣਾਲੀ ਸਬੰਧੀ ਕਈ ਅਹਿਮ ਮੁੱਦੇ ਉਠੇ। ਮੀਟਿੰਗ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਪ੍ਰਿੰਸ ਜੌਹਰ ਦੀ ਅਗਵਾਈ ਹੇਠ ਮੇਅਰ ਕੈਂਪ ਦਫ਼ਤਰ ਵਿਖੇ ਹੋਈ, ਜਿਸ ਵਿਚ ਨਗਰ ਨਿਗਮ ਦੇ ਕਮਿਸ਼ਨਰ ਦਮਨਜੀਤ ਸਿੰਘ ਮਾਨ ਵੀ ਮੌਜੂਦ ਸਨ। ਮੀਟਿੰਗ ਵਿਚ ਕੌਂਸਲਰ ਤੇ ਕਮੇਟੀ ਮੈਂਬਰ ਗੌਰਵ ਭੱਟੀ ਨੇ ਰੰਗਲਾ ਪੰਜਾਬ ਫ਼ੰਡ ਤਹਿਤ ਸਿੱਧੇ ਚੈੱਕ ਰਾਹੀਂ ਅਦਾਇਗੀ ਕਰਨ ਦੇ ਪ੍ਰਸਤਾਵ ਦਾ ਵਿਰੋਧ ਕਰਦਿਆਂ ਟੈਂਡਰ ਪ੍ਰਕਿਰਿਆ ਰਾਹੀਂ ਕੰਮ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਵੀ ਪੇਸ਼ ਕੀਤੀ। ਇਸ ਤੋਂ ਇਲਾਵਾ 13 ਕਰੋੜ ਤੋਂ ਵੱਧ ਦੇ ਐਮ.ਡੀ.ਐਫ. ਕੰਮਾਂ ਦੀ ਅਦਾਇਗੀ, 35 ਤੋਂ 40 ਫ਼ੀਸਦੀ ਲੈਸ ਟੈਂਡਰਾਂ ਦੀ ਗੁਣਵੱਤਾ ਅਤੇ ਵਾਰਡ ਨੰਬਰ 26 ਵਿਚ 76.33 ਲੱਖ ਦੇ ਵਾਟਰ ਸਪਲਾਈ ਕੰਮ ਦੀ ਜਗ੍ਹਾ ਬਦਲਣ ’ਤੇ ਸਵਾਲ ਚੁੱਕੇ। ਪਿਛਲੀ ਮੀਟਿੰਗ ’ਚ ਪੈਂਡਿੰਗ ਰੱਖੇ ਮਤਿਆਂ ਦੀ ਰਿਪੋਰਟ ਕਮੇਟੀ ਸਾਹਮਣੇ ਪੇਸ਼ ਕੀਤੇ ਬਿਨਾਂ ਫਾਈਲਾਂ ਅੱਗੇ ਵਧਾਉਣ ਦੇ ਮਾਮਲੇ ’ਤੇ ਵੀ ਇਤਰਾਜ਼ ਜਤਾਇਆ। ਇਸ ਮਾਮਲੇ ’ਤੇ ਮੇਅਰ ਵਲੋਂ ਸਬੰਧਿਤ ਅਧਿਕਾਰੀਆਂ ਨੂੰ ਤਾੜਨਾ ਕੀਤੀ ਗਈ, ਜਦਕਿ ਕਮਿਸ਼ਨਰ ਦਮਨਜੀਤ ਸਿੰਘ ਮਾਨ ਨੇ ਵੀ ਅਧਿਕਾਰੀਆਂ ਤੋਂ ਸਪਸ਼ਟ ਕਾਰਨ ਮੰਗਿਆ। ਸੜਕਾਂ ਦੇ ਕੰਮਾਂ ਵਿਚ ਪੰਜ ਸਾਲ ਦੀ ਮੇਨਟੇਨੈਂਸ ਸ਼ਰਤ ਸ਼ਾਮਿਲ ਕਰਨ ਅਤੇ ਕੰਮ ਵਿਚ ਦੇਰੀ ਕਰਨ ਵਾਲੇ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਚੁੱਕੀ ਗਈ। ਮੀਟਿੰਗ ਵਿਚ ਕੁੱਲ 125 ਮਤਿਆਂ ’ਤੇ ਚਰਚਾ ਹੋਈ ਅਤੇ ਕੌਂਸਲਰ ਕੋਟੇ ਦੇ ਸਾਰੇ ਕੰਮ ਪਾਸ ਕੀਤੇ ਗਏ।
Ad Position 22
No active advertisement
ਪਿਛਲੀ ਖ਼ਬਰ ਬਾਬਾ ਈਸ਼ਰ ਸਿੰਘ ( ਨ ) ਸੀਨੀਅਰ ਸੈਕੰਡਰੀ ਸਕੂਲ ਵਿਖੇ ਸੂਫ਼ੀ ਗਾਇਨ ਮੁਕਾਬਲਾ ਅਗਲੀ ਖ਼ਬਰ ਦਿਆਨੰਦ ਹਸਪਤਾਲ ਵਿਖੇ ਪ੍ਰਸੂਤੀ ਤੇ ਇਸਤਰੀ ਰੋਗ ਸੁਸਾਇਟੀ ਆਫ਼ ਨਾਰਦਰਨ ਇੰਡੀਆ ਦੀ ਦੋ ਰੋਜ਼ਾ ਕਾਨਫ਼ਰੰਸ
Ad Position 24