24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਦਿਆਨੰਦ ਹਸਪਤਾਲ ਵਿਖੇ ਪ੍ਰਸੂਤੀ ਤੇ ਇਸਤਰੀ ਰੋਗ ਸੁਸਾਇਟੀ ਆਫ਼ ਨਾਰਦਰਨ ਇੰਡੀਆ ਦੀ ਦੋ ਰੋਜ਼ਾ ਕਾਨਫ਼ਰੰਸ

ਲੁਧਿਆਣਾ, 23 ਨਵੰਬਰ (ਡਾ. ਤਰਲੋਚਨ ਸਿੰਘ)- ਦਿਆਨੰਦ ਹਸਪਤਾਲ ਦੇ ਪ੍ਰਸੂਤੀ ਅਤੇ ਇਸਤਰੀ ਰੋਗ ਵਿਭਾਗ ਵਲੋਂ ਐਲ.

Ad Position 21
No active advertisement
ਦਿਆਨੰਦ ਹਸਪਤਾਲ ਵਿਖੇ ਪ੍ਰਸੂਤੀ ਅਤੇ ਇਸਤਰੀ ਰੋਗ ਸੁਸਾਇਟੀ ਆਫ਼ ਨਾਰਦਰਨ ਇੰਡੀਆ ਦੀ ਦੋ ਰੋਜ਼ਾ ਕਾਨਫ਼ਰੰਸ ਦੀ ਸ਼ਮ੍ਹਾ ਰੌਸ਼ਨ ਕਰਨ ਸਮੇਂ ਹਸਪਤਾਲ ਮੈਨੇਜਿੰਗ ਸੁਸਾਇਟੀ ਦੇ ਖ਼ਜ਼ਾਨਚੀ ਮੁਕੇਸ਼ ਵਰਮਾ ਅਤੇ ਹੋਰ। ਅਜੀਤ ਤਸਵੀਰ 24-11-2026
ਲੁਧਿਆਣਾ, 23 ਨਵੰਬਰ (ਡਾ. ਤਰਲੋਚਨ ਸਿੰਘ)- ਦਿਆਨੰਦ ਹਸਪਤਾਲ ਦੇ ਪ੍ਰਸੂਤੀ ਅਤੇ ਇਸਤਰੀ ਰੋਗ ਵਿਭਾਗ ਵਲੋਂ ਐਲ.ਓ.ਜੀ.ਐਸ. ਦੇ ਸਹਿਯੋਗ ਨਾਲ ਪ੍ਰਸੂਤੀ ਅਤੇ ਇਸਤਰੀ ਰੋਗ ਸੁਸਾਇਟੀ ਆਫ਼ ਨਾਰਦਰਨ ਇੰਡੀਆ ਦੀ ਦੋ ਰੋਜ਼ਾ ਕਾਨਫ਼ਰੰਸ ਕਰਵਾਈ ਗਈ। ਕਾਨਫ਼ਰੰਸ ਦਾ ਵਿਸ਼ਾ ‘’ਪ੍ਰਸੂਤੀ ਅਤੇ ਇਸਤਰੀ ਰੋਗ ਵਿਗਿਆਨ ਨੂੰ ਨਵੀਂ ਦਿਸ਼ਾ ਦੇਣਾ’’ ਸੀ। ਇਸ ਮੌਕੇ ਹਸਪਤਾਲ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਕਾਸਮੈਟਿਕ ਗਾਇਨੀਕੋਲੋਜੀ ਅਤੇ ਰੀਜਨਰੇਟਿਵ ਮੈਡੀਸਨ ਓ.ਪੀ.ਡੀ. ਦਾ ਰਸਮੀ ਉਦਘਾਟਨ ਕੀਤਾ, ਜੋ ਸੰਸਥਾ ਵਲੋਂ ਔਰਤਾਂ ਦੀ ਵਿਸ਼ੇਸ਼ ਸਿਹਤ ਸੇਵਾਵਾਂ ਦੇ ਖੇਤਰ ਵਿਚ ਇਕ ਮਹੱਤਵਪੂਰਨ ਕਦਮ ਹੈ। ਦੋ ਰੋਜ਼ਾ ਕਾਨਫ਼ਰੰਸ ਵਿਚ 300 ਤੋਂ ਵਧੇਰੇ ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਪੀ.ਜੀ.ਆਈ. ਚੰਡੀਗੜ੍ਹ ਸਮੇਤ ਵੱਖ-ਵੱਖ ਮੈਡੀਕਲ ਸੰਸਥਾਵਾਂ ਦੇ ਪ੍ਰਸਿੱਧ ਡਾਕਟਰ, ਫੈਕਲਟੀ ਮੈਂਬਰ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀ ਸ਼ਾਮਿਲ ਸਨ। ਸਮਾਗਮ ਦੇ ਮੁੱਖ ਮਹਿਮਾਨ ਡਾ. ਸ਼ੈਲੇਸ਼ ਪੁੰਟਾਮਬੇਕਰ ਸਨ। ਪਹਿਲੇ ਦਿਨ ਦੀ ਸ਼ੁਰੂਆਤ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਹੈਂਡਸ-ਆਨ ਐਂਡੋ-ਟ੍ਰੇਨਰ ਵਰਕਸ਼ਾਪ ਨਾਲ ਹੋਈ। ਇਸ ਮੌਕੇ ਹਸਪਤਾਲ ਤੋਂ ਕਾਲਜ ਆਡੀਟੋਰੀਅਮ ਤੱਕ ਰੋਬੋਟਿਕ ਅਤੇ ਲੈਪਰੋਸਕੋਪਿਕ ਸਰਜਰੀਆਂ ਦਾ ਲਾਈਵ ਪ੍ਰਸਾਰਨ ਵੀ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਡਾ. ਸ਼ੈਲੇਸ਼ ਪੁੰਟਾਮਬੇਕਰ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਕਾਨਫ਼ਰੰਸ ਦੇ ਦੂਜੇ ਦਿਨ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਡਾ. ਨੀਰਜਾ ਭਾਟਲਾ, ਪ੍ਰੋਫੈਸਰ ਐਮਰੀਟਸ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਨਵੀਂ ਦਿੱਲੀ ਦੇ ਪ੍ਰਸੂਤੀ ਅਤੇ ਇਸਤਰੀ ਰੋਗ ਵਿਭਾਗ ਦੀ ਸਾਬਕਾ ਮੁਖੀ ਨੇ ਵਿਸ਼ੇਸ਼ ਭਾਸ਼ਣ ਦਿੱਤਾ। ਇਸ ਮੌਕੇ ਹਸਪਤਾਲ ਮੈਨੇਜਿੰਗ ਸੁਸਾਇਟੀ ਦੇ ਖ਼ਜ਼ਾਨਚੀ ਮੁਕੇਸ਼ ਵਰਮਾ ਨੇ ਡਾ. ਭਾਟਲਾ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ। ਕਾਨਫ਼ਰੰਸ ਦਾ ਸਮਾਪਨ ਪ੍ਰਸੂਤੀ ਤੇ ਇਸਤਰੀ ਰੋਗ ਵਿਗਿਆਨ ਦੇ ਖੇਤਰ ਵਿਚ ਅਕਾਦਮਿਕ ਉੱਤਮਤਾ, ਖੋਜ, ਨਵੀਨਤਾ ਅਤੇ ਆਧੁਨਿਕ ਤਕਨੀਕਾਂ ਨੂੰ ਅਪਣਾਉਣ ਦੀ ਵਚਨਬੱਧਤਾ ਨਾਲ ਹੋਇਆ।
Ad Position 22
No active advertisement
ਪਿਛਲੀ ਖ਼ਬਰ ਵਿੱਤ ਤੇ ਠੇਕਾ ਕਮੇਟੀ ’ ਚ ਮੇਅਰ ਵਲੋਂ ਅਧਿਕਾਰੀਆਂ ਨੂੰ ਤਾੜਨਾ ਅਗਲੀ ਖ਼ਬਰ ਚਾਰ ਦਹਾਕਿਆਂ ਬਾਅਦ ਸਾਬਕਾ ਵਿਦਿਆਰਥਣ ਨੇ ਆਪਣੇ ਵਿੱਦਿਅਕ ਅਦਾਰੇ ਨਾਲ ਮੁੜ ਸਾਂਝ ਪਾਈ
Ad Position 24