ਬਹੁਜਨ ਮੁਕਤੀ ਪਾਰਟੀ ਪੰਜਾਬ ਵਲੋਂ ਚੌਥਾ ਰਾਜ ਅਧਿਵੇਸ਼ਨ 15 ਨੂੰ - ਜੋਗਿੰਦਰ ਰਾਏ
ਲਾਡੋਵਾਲ, 13 ਨਵੰਬਰ (ਬਲਬੀਰ ਸਿੰਘ ਰਾਣਾ)- ਬਹੁਤ ਸਮਾਜ ਦੇ ਲੋਕਾਂ ਨੂੰ ਆਪਣੇ ਅਧਿਕਾਰਾਂ, ਕਰਤਬਾਂ, ਫ਼ਰਜ਼ਾਂ ਅਤੇ ਹੱਕ ਹਕੂਕਾਂ ਪ੍ਰਤੀ ਜਾਗਰੂਕ ਕਰਨ ਸਬੰਧੀ ਬਹੁਜਨ ਮੁਕਤੀ ਪਾਰਟੀ ਪੰਜਾਬ ਵਲੋਂ ਚੌਥਾ ਰਾਜ ਅਧਿਵੇਸ਼ਨ 15 ਨਵੰਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਰਾਏਕੋਟ ਵਿਖੇ ਹੋ ਰਿਹਾ ਹੈ। ਇਹ ਵਿਚਾਰ ਜੋਗਿੰਦਰ ਲਾਲ ਰਾਏ ਸੀਨੀਅਰ ਕਾਰਜਕਾਰੀ ਸੂਬਾ ਪ੍ਰਧਾਨ, ਬਹੁਜਨ ਮੁਕਤੀ ਪਾਰਟੀ ਪੰਜਾਬ ਨੇ ਇਕ ਬੈਠਕ ਦੌਰਾਨ ਗੱਲਬਾਤ ਕਰਦਿਆਂ ਸਾਂਝੇ ਕੀਤੇ।
ਲਾਡੋਵਾਲ, 13 ਨਵੰਬਰ (ਬਲਬੀਰ ਸਿੰਘ ਰਾਣਾ)- ਬਹੁਤ ਸਮਾਜ ਦੇ ਲੋਕਾਂ ਨੂੰ ਆਪਣੇ ਅਧਿਕਾਰਾਂ, ਕਰਤਬਾਂ, ਫ਼ਰਜ਼ਾਂ ਅਤੇ ਹੱਕ ਹਕੂਕਾਂ ਪ੍ਰਤੀ ਜਾਗਰੂਕ ਕਰਨ ਸਬੰਧੀ ਬਹੁਜਨ ਮੁਕਤੀ ਪਾਰਟੀ ਪੰਜਾਬ ਵਲੋਂ ਚੌਥਾ ਰਾਜ ਅਧਿਵੇਸ਼ਨ 15 ਨਵੰਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਰਾਏਕੋਟ ਵਿਖੇ ਹੋ ਰਿਹਾ ਹੈ। ਇਹ ਵਿਚਾਰ ਜੋਗਿੰਦਰ ਲਾਲ ਰਾਏ ਸੀਨੀਅਰ ਕਾਰਜਕਾਰੀ ਸੂਬਾ ਪ੍ਰਧਾਨ, ਬਹੁਜਨ ਮੁਕਤੀ ਪਾਰਟੀ ਪੰਜਾਬ ਨੇ ਇਕ ਬੈਠਕ ਦੌਰਾਨ ਗੱਲਬਾਤ ਕਰਦਿਆਂ ਸਾਂਝੇ ਕੀਤੇ। ਜੋਗਿੰਦਰ ਲਾਲ ਰਾਏ ਨੇ ਦੱਸਿਆ ਕਿ ਇਹ ਚੌਥਾ ਰਾਜ ਅਧਿਵੇਸ਼ਨ 15 ਨਵੰਬਰ ਨੂੰ ਪ੍ਰਾਇਮਰੀ ਸਕੂਲ, ਜਿੰਮ ਸਟੇਡੀਅਮ, ਪਿੰਡ ਗੋਂਦਵਾਲ ਲੁਧਿਆਣਾ ਰੋਡ ਰਾਏਕੋਟ ਵਿਖੇ ਸਵੇਰੇ 11 ਵਜੇ ਆਰੰਭ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਮੂਲ ਨਿਵਾਸੀ ਨਾਇਕ ਵਾਮਨ ਮੇਸ਼ਾ ਰਾਮ ਕੌਮੀ ਪ੍ਰਧਾਨ ਬਾਮਸੇਫ, ਰਾਮਦਾਸ ਨਾਇਕ ਕੌਮੀ ਪ੍ਰਧਾਨ ਬਹੁਜਨ ਮੁਕਤੀ ਪਾਰਟੀ ਪੰਜਾਬ, ਰਾਜਪਾਲ ਭੁਲੱਥ ਪੰਜਾਬ ਪ੍ਰਧਾਨ ਬਹੁਜਨ ਮੁਕਤੀ ਪਾਰਟੀ, ਕਾਰਜਕਾਰੀ ਪ੍ਰਧਾਨ ਬਹੁਜਨ ਮੁਕਤੀ ਪਾਰਟੀ ਪੰਜਾਬ ਸਿਕੰਦਰ ਸਿੰਘ ਸਿੱਧੂ ਤੋਂ ਇਲਾਵਾ ਹੋਰ ਵੀ ਬੁੱਧੀਜੀਵੀ, ਵਿਦਵਾਨ ਅਤੇ ਬਹੁਜਨ ਸਮਾਜ ਦੀ ਪੀੜਾ ਨੂੰ ਸਮਝਣ ਵਾਲੀਆਂ ਮਾਨਯੋਗ ਸ਼ਖ਼ਸੀਅਤਾਂ ਪੁੱਜ ਰਹੀਆਂ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਜਿੱਥੇ ਸਮੂਹ ਭਾਈਚਾਰੇ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ, ਉਥੇ ਇਸ ਅਧਿਵੇਸ਼ਨ ਦਾ ਲਾਭ ਉਠਾਉਣ ਲਈ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣਾ ਨਾ ਭੁੱਲਣਾ, ਤਾਂ ਜੋ ਬੱਚਿਆਂ ਦੇ ਗਿਆਨ ਵਿਚ ਵੀ ਵਾਧਾ ਹੋ ਸਕੇ।