ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਮੌਕੇ ਕਰਵਾਏ 22 ਵੇਂ ਸੂਬਾ ਪੱਧਰੀ ਸਮਾਗਮ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ
ਲੁਧਿਆਣਾ, 9 ਨਵੰਬਰ (ਜਤਿੰਦਰ ਭੰਬੀ)- ਸ਼ਿਲਪਕਲਾ ਦੇ ਦੇਵਤਾ ਅਤੇ ਬ੍ਰਹਮਮੰਡ ਦੇ ਰਚਨਹਾਰ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਹਲਕਾ ਆਤਮ ਨਗਰ ਵਿਖੇ 22ਵਾਂ ਸੂਬਾ ਪੱਧਰੀ ਸਮਾਗਮ ਵਿਸ਼ਵਕਰਮਾ ਪਾਰਕ ਵਿਖੇ ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਵਲੋਂ ਕਰਵਾਇਆ ਗਿਆ। ਇਸ ਮੌਕੇ ਫਾਊਂਡੇਸ਼ਨ ਵਲੋਂ ਕਰਵਾਏ ਗਏ ਹਵਨ ਯੱਗ ਉਪਰੰਤ ਹਜ਼ੂਰੀ ਰਾਗੀ ਮੇਜਰ ਸਿੰਘ ਜਖਮੀ ਦੇ ਜੱਥੇ ਨੇ ਬਾਬਾ ਵਿਸ਼ਵਕਰਮਾ ਜੀ ਦੇ ਮਹਾਨ ਜੀਵਨ, ਉਨ੍ਹਾਂ ਦੀ ਸਿਰਜਣਾਤਮਕਤਾ ਤੇ ਮਨੁੱਖਤਾ ਲਈ ਕੀਤੇ ਮਹਾਨ ਕਾਰਜਾਂ ਬਾਰੇ ਚਾਨਣਾ ਪਾਇਆ।
ਲੁਧਿਆਣਾ, 9 ਨਵੰਬਰ (ਜਤਿੰਦਰ ਭੰਬੀ)- ਸ਼ਿਲਪਕਲਾ ਦੇ ਦੇਵਤਾ ਅਤੇ ਬ੍ਰਹਮਮੰਡ ਦੇ ਰਚਨਹਾਰ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਹਲਕਾ ਆਤਮ ਨਗਰ ਵਿਖੇ 22ਵਾਂ ਸੂਬਾ ਪੱਧਰੀ ਸਮਾਗਮ ਵਿਸ਼ਵਕਰਮਾ ਪਾਰਕ ਵਿਖੇ ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਵਲੋਂ ਕਰਵਾਇਆ ਗਿਆ। ਇਸ ਮੌਕੇ ਫਾਊਂਡੇਸ਼ਨ ਵਲੋਂ ਕਰਵਾਏ ਗਏ ਹਵਨ ਯੱਗ ਉਪਰੰਤ ਹਜ਼ੂਰੀ ਰਾਗੀ ਮੇਜਰ ਸਿੰਘ ਜਖਮੀ ਦੇ ਜੱਥੇ ਨੇ ਬਾਬਾ ਵਿਸ਼ਵਕਰਮਾ ਜੀ ਦੇ ਮਹਾਨ ਜੀਵਨ, ਉਨ੍ਹਾਂ ਦੀ ਸਿਰਜਣਾਤਮਕਤਾ ਤੇ ਮਨੁੱਖਤਾ ਲਈ ਕੀਤੇ ਮਹਾਨ ਕਾਰਜਾਂ ਬਾਰੇ ਚਾਨਣਾ ਪਾਇਆ। ਸਮਾਗਮ ਵਿਚ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਕੌਂਸਲਰ ਪਰਮਿੰਦਰ ਸਿੰਘ ਸੋਮਾ, ਸੋਨੀਆ ਅਲੱਗ ਪ੍ਰਧਾਨ ਸਪੋਰਟਸ ਕਲੱਬ ਤੇ ਸੁਖਪ੍ਰੀਤ ਕੌਰ ਉਚੇਚੇ ਤੌਰ ‘ਤੇ ਪਹੁੰਚੇ ਜਿਹਨਾਂ ਨੂੰ ਫਾਊਂਡੇਸ਼ਨ ਦੇ ਸਰਪ੍ਰਸਤ ਚਰਨਜੀਤ ਸਿੰਘ ਵਿਸ਼ਵਕਰਮਾ, ਸੁਰਜੀਤ ਸਿੰਘ ਚੁੱਗ, ਚੇਅਰਮੈਨ ਅਮਰੀਕ ਸਿੰਘ ਘੜਿਆਲ, ਇੰਦਰਜੀਤ ਸਿੰਘ ਨਵਯੁਗ, ਪ੍ਰਧਾਨ ਰਣਜੀਤ ਸਿੰਘ ਮਠਾੜੂ, ਮੀਤ ਪ੍ਰਧਾਨ ਜਗਦੀਪ ਸਿੰਘ ਲੋਟੇ, ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ, ਕਨਵੀਨਰ ਰਣਧੀਰ ਸਿੰਘ ਦਹੇਲੇ, ਇਕਬਾਲ ਸਿੰਘ ਰਿਐਤ, ਸੁਖਵਿੰਦਰ ਸਿੰਘ ਜਗਦੇਵ ਨੇ ਜੀ ਆਇਆ ਆਖਿਆ। ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਿਹਾ ਕਿ ਬਾਬਾ ਜੀ ਨੇ ਮਿਹਨਤ ਨੂੰ ਪਵਿੱਤਰ ਸਮਝਣ ਦੇ ਨਾਲ ਨਾਲ ਗਿਆਨ ਅਤੇ ਕਲਾ ਨੂੰ ਮਜਬੂਤ ਬਣਾਉਣਾ ਸਿਖਾਇਆ। ਇਸ ਮੌਕੇ ਫਾਊਂਡੇਸ਼ਨ ਵੱਲੋਂ ਨੌ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਜਿਨਾਂ ਵਿੱਚ ਸੁਖਵਿੰਦਰ ਸਿੰਘ ਦਹੇਲੇ, ਬਲਵਿੰਦਰ ਸਿੰਘ ਸਿਆਣ, ਸੁਲਿੰਦਰ ਸਿੰਘ ਭੰਬਰ, ਦਰਸ਼ਨ ਸਿੰਘ ਭੰਬਰ, ਤਰਨਪ੍ਰੀਤ ਸਿੰਘ ਕਲਸੀ, ਸੁਖਦੇਵ ਸਿੰਘ, ਯਾਦਵਿੰਦਰ ਸਿੰਘ ਮਠਾੜੂ, ਹਰਦੀਪ ਸਿੰਘ ਗੁਰੂ, ਅਮਰਪਾਲ ਸਿੰਘ ਭਮਰਾ ਸ਼ਾਮਿਲ ਸਨ। ਇਸ ਸਮੇਂ ਦਰਸ਼ਨ ਸਿੰਘ ਲੋਟੇ, ਲਖਵਿੰਦਰ ਲਾਲੀ, ਮਨਮੋਹਨ ਸਿੰਘ ਕ੍ਰਿਸਟਲ, ਮਨਜਿੰਦਰ ਸਿੰਘ ਸੋਨੂੰ, ਏਕਓਕਾਰ ਸਿੰਘ, ਯਸ਼ਪਾਲ ਸ਼ਰਮਾ, ਰਣਜੀਤ ਸਿੰਘ ਬੇਦੀ ਆਦਿ ਹਾਜ਼ਰ ਸਨ। ਸਮਾਲ ਸਕੇਲ ਮੈਨੂੰਫੈਕਚਰਜ਼ ਐਸੋ: ਵਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਵਸ ਮਨਾਇਆ ਸਮਾਲ ਸਕੇਲ ਮੈਨੂਫੈਕਚਰਜ਼ ਐਸੋਸੀਏਸ਼ਨ ਵਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਵਸ ਜਨਤਾ ਨਗਰ ਵਿਖੇ ਮਨਾਇਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਜੀ ਵਲੋਂ ਬਖਸ਼ਿਸ਼ ਕੀਤੇ ਔਜ਼ਾਰਾਂ ਸਦਕਾ ਹੀ ਅਸੀਂ ਕਾਰਖ਼ਾਨੇ ਚਲਾ ਰਹੇ ਹਾਂ। ਇਸ ਮੌਕੇ ਉਘੇ ਸਾਈਕਲ ਕਾਰੋਬਾਰੀ ਤੇ ਵਿਸ਼ਵਕਰਮਾ ਸਾਈਕਲ (ਬਾਕੀ ਸਫ਼ਾ 8 ’ਤੇ)