03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਫ਼ੈਕਟਰੀ ’ ਚ ਕੰਮ ਕਰਨ ਸਮੇਂ ਮਸ਼ੀਨ ਵਿਚ ਚੁੰਨੀ ਫਸਣ ਨਾਲ ਮਹਿਲਾ ਵਰਕਰ ਦੀ ਮੌਤ

ਢੰਡਾਰੀ ਕਲਾਂ/ਲੁਧਿਆਣਾ, 2 ਨਵੰਬਰ (ਜਸਵੀਰ ਸਿੰਘ ਬੰਗਾ)- ਫੋਕਲ ਪੁਆਇੰਟ ਇਲਾਕੇ ਵਿਚ ਸਥਿਤ ਇਕ ਫ਼ੈਕਟਰੀ ਵਿਚ ਕੰਮ ਕਰਦੇ ਸਮੇਂ ਮਸ਼ੀਨ ਵਿਚ ਚੁੰਨੀ ਫਸਣ ਨਾਲ ਮਹਿਲਾ ਵਰਕਰ ਦੀ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਅਤੇ ਮਜ਼ਦੂਰ ਸਮਰਥਕਾਂ ਨੇ ਫ਼ੈਕਟਰੀ ਪ੍ਰਬੰਧਕਾਂ ਦੀ ਲਾਪ੍ਰਵਾਹੀ ਦੇ ਖ਼ਿਲਾਫ਼ ਗੇਟ ਦੇ ਬਾਹਰ ਧਰਨਾ ਦੇ ਦਿੱਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

Ad Position 21
No active advertisement
ਅਜੀਤ ਡੈਸਕ 03-11-2026
ਢੰਡਾਰੀ ਕਲਾਂ/ਲੁਧਿਆਣਾ, 2 ਨਵੰਬਰ (ਜਸਵੀਰ ਸਿੰਘ ਬੰਗਾ)- ਫੋਕਲ ਪੁਆਇੰਟ ਇਲਾਕੇ ਵਿਚ ਸਥਿਤ ਇਕ ਫ਼ੈਕਟਰੀ ਵਿਚ ਕੰਮ ਕਰਦੇ ਸਮੇਂ ਮਸ਼ੀਨ ਵਿਚ ਚੁੰਨੀ ਫਸਣ ਨਾਲ ਮਹਿਲਾ ਵਰਕਰ ਦੀ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਅਤੇ ਮਜ਼ਦੂਰ ਸਮਰਥਕਾਂ ਨੇ ਫ਼ੈਕਟਰੀ ਪ੍ਰਬੰਧਕਾਂ ਦੀ ਲਾਪ੍ਰਵਾਹੀ ਦੇ ਖ਼ਿਲਾਫ਼ ਗੇਟ ਦੇ ਬਾਹਰ ਧਰਨਾ ਦੇ ਦਿੱਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮ੍ਰਿਤਕਾ ਦੀ ਪਛਾਣ ਗੀਤਾ ਦੇਵੀ (40) ਵਜੋਂ ਹੋਈ ਹੈ, ਜੋ ਮੂਲ ਰੂਪ ਵਿਚ ਬਿਹਾਰ ਦੀ ਰਹਿਣ ਵਾਲੀ ਸੀ। ਮ੍ਰਿਤਕਾ ਆਪਣੇ ਪਤੀ ਨਾਲ ਢੰਡਾਰੀ ਖੁਰਦ ਸਥਿਤ ਦਸਮੇਸ਼ ਮਾਰਕੀਟ ‘ਚ ਇਕ ਵਿਹੜੇ ਵਿਚ ਰਹਿੰਦੀ ਸੀ। ਦੋਵੇਂ ਪਤੀ-ਪਤਨੀ ਇਸੇ ਫ਼ੈਕਟਰੀ ਵਿਚ ਕੰਮ ਕਰਦੇ ਸਨ। ਮ੍ਰਿਤਕਾ ਦੇ ਪਤੀ ਸਰੋਸ ਸਾਵ ਨੇ ਫ਼ੈਕਟਰੀ ਦੇ ਪ੍ਰਬੰਧਕਾਂ ਉਪਰ ਗੰਭੀਰ ਦੋਸ਼ ਲਗਾਉਂਦਿਆਂ ਦੱਸਿਆ ਕਿ ਕੰਮ ਦੇ ਦੌਰਾਨ ਮਸ਼ੀਨਾਂ ਤੋਂ ਭਾਰੀ ਮਾਤਰਾ ਵਿਚ ਹੌਜ਼ਰੀ ਦੀ ਧੂੜ ਤੇ ਗਰਦ ਉਡਦੀ ਹੈ, ਮਜ਼ਦੂਰਾਂ ਨੂੰ ਸੁਰੱਖਿਆ ਉਪਕਰਨ ਜਾਂ ਮਾਸਕ ਮੁਹੱਈਆ ਕਰਵਾਉਣ ਦੀ ਵਾਰ-ਵਾਰ ਮੰਗ ਦੇ ਬਾਵਜੂਦ ਪ੍ਰਬੰਧਕਾਂ ਨੇ ਕੋਈ ਧਿਆਨ ਨਹੀਂ ਦਿੱਤਾ। ਕੰਮ ਕਰਦੇ ਸਮੇਂ ਅਚਾਨਕ ਚੁੰਨੀ ਦਾ ਇਕ ਪੱਲਾ ਚੱਲਦੀ ਮਸ਼ੀਨ ‘ਚ ਫਸ ਗਿਆ, ਜੋ ਉਸ ਦੀ ਮੌਤ ਦਾ ਕਾਰਨ ਬਣਿਆ। ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਫ਼ੈਕਟਰੀ ਪ੍ਰਬੰਧਕ ਸ਼ਰ੍ਹੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਕਥਿਤ ਤੌਰ ‘ਤੇ ਦੋਸ਼ ਲਗਾਇਆ ਕਿ ਲੰਮੇ ਸਮੇਂ ਤੋਂ ਫ਼ੈਕਟਰੀ ‘ਚ ਕੰਮ ਕਰਨ ਦੇ ਬਾਵਜੂਦ ਮ੍ਰਿਤਕਾ ਦਾ ਪੀ.ਐਫ਼. ਨਹੀਂ ਕੱਟਿਆ ਜਾ ਰਿਹਾ ਸੀ ਅਤੇ ਨਾ ਹੀ ਈ.ਐਸ.ਆਈ. ਕਾਰਡ ਬਣਾਇਆ ਗਿਆ ਸੀ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਉਚਿੱਤ ਮੁਆਵਜ਼ਾ ਦਿੱਤਾ ਜਾਵੇ। ਘਟਨਾ ਦੀ ਸੂਚਨਾ ਮਿਲਦੇ ਚੌਂਕੀ ਜੀਵਨ ਨਗਰ ਦੇ ਇੰਚਾਰਜ ਏ.ਐਸ.ਆਈ. ਰਣਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਖਿਲਾਫ਼ ਇਤਰਾਜ਼ਯੋਗ ਟਿੱਪਣੀਆਂ ਤੇ ਬਲੈਕਮੇਲ ਕਰਨ ਦੇ ਮਾਮਲੇ ’ ਚ ਬਾਬਾ ਬਰਗਰਾਂ ਵਾਲਾ ਖਿਲ... ਅਗਲੀ ਖ਼ਬਰ ਕਾਂਗਰਸ ਦੀ 4 ਨੂੰ ਹੋਣ ਵਾਲੀ ਰੈਲੀ ’ ਚ ਇੰਟਕ ਵੱਡੀ ਗਿਣਤੀ ’ ਚ ਸ਼ਮੂਲੀਅਤ ਕਰੇਗੀ - ਸਵਰਨ ਸਿੰਘ
Ad Position 24