ਸਾਲਾਨਾ ਗੁਰਮਤਿ ਸਮਾਗਮ 9 ਨੂੰ
ਡਾਬਾ/ਲੁਹਾਰਾ, 1 ਨਵੰਬਰ (ਕੁਲਵੰਤ ਸਿੰਘ ਸੱਪਲ)- ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 15ਵਾਂ ਸਾਲਾਨਾ ਗੁਰਮਤਿ ਸਮਾਗਮ 9 ਨਵੰਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਬਾਬਾ ਵਿਸ਼ਵਕਰਮਾ ਭਵਨ, ਗਲੀ ਨੰ: 3, ਨਿਪੀ ਸਕੂਲ ਵਾਲੀ, ਨੇੜੇ ਕੁਆਲਿਟੀ ਰੋਡ, ਸ਼ਿਮਲਾਪੁਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬਲਬੀਰ ਸਿੰਘ ਕਲਸੀ ਨੇ ਦੱਸਿਆ ਕਿ 9 ਨਵੰਬਰ ਦਿਨ ਸੋਮਵਾਰ ਨੂੰ ਬਾਬਾ ਵਿਸ਼ਵਕਰਮਾ ਨਿਸ਼ਕਾਮ ਸੇਵਾ ਟਰੱਸਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਦੌਰਾਨ ਸਵੇਰੇ 5:00 ਤੋਂ 7:00 ਵਜੇ ਤੱਕ ਆਸਾ ਦੀ ਵਾਰ ਕੀਰਤਨ ਭਾਈ ਪਰਮਿੰਦਰ ਸਿੰਘ ਦਾ ਜੱਥਾ (ਰਤਵਾੜਾ ਸਾਹਿਬ) ਵਾਲੇ ਕਰਨਗੇ ਅਤੇ 7:30 ਵਜੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ।
ਡਾਬਾ/ਲੁਹਾਰਾ, 1 ਨਵੰਬਰ (ਕੁਲਵੰਤ ਸਿੰਘ ਸੱਪਲ)- ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 15ਵਾਂ ਸਾਲਾਨਾ ਗੁਰਮਤਿ ਸਮਾਗਮ 9 ਨਵੰਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਬਾਬਾ ਵਿਸ਼ਵਕਰਮਾ ਭਵਨ, ਗਲੀ ਨੰ: 3, ਨਿਪੀ ਸਕੂਲ ਵਾਲੀ, ਨੇੜੇ ਕੁਆਲਿਟੀ ਰੋਡ, ਸ਼ਿਮਲਾਪੁਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬਲਬੀਰ ਸਿੰਘ ਕਲਸੀ ਨੇ ਦੱਸਿਆ ਕਿ 9 ਨਵੰਬਰ ਦਿਨ ਸੋਮਵਾਰ ਨੂੰ ਬਾਬਾ ਵਿਸ਼ਵਕਰਮਾ ਨਿਸ਼ਕਾਮ ਸੇਵਾ ਟਰੱਸਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਦੌਰਾਨ ਸਵੇਰੇ 5:00 ਤੋਂ 7:00 ਵਜੇ ਤੱਕ ਆਸਾ ਦੀ ਵਾਰ ਕੀਰਤਨ ਭਾਈ ਪਰਮਿੰਦਰ ਸਿੰਘ ਦਾ ਜੱਥਾ (ਰਤਵਾੜਾ ਸਾਹਿਬ) ਵਾਲੇ ਕਰਨਗੇ ਅਤੇ 7:30 ਵਜੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ। 9:30 ਤੋਂ 10:30 ਵਜੇ ਤੱਕ ਬੀਬੀ ਭਾਨੀ ਜੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਕੀਰਤਨ, 10:30 ਤੋਂ 11:30 ਵਜੇ ਤੱਕ ਭਾਈ ਯੋਗੇਸ਼ ਸਿੰਘ ਲੁਧਿਆਣੇ ਵਾਲੇ, 11:30 ਤੋਂ 1:00 ਵਜੇ ਤੱਕ ਸੰਤ ਬਾਬਾ ਭਗਤ ਸਿੰਘ (ਖਾਸੀ ਢੱਕੀ ਸਾਹਿਬ ਵਾਲੇ) ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।