01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪ੍ਰੋਸੈਸਿੰਗ ਤੇ ਫੂਡ ਇੰਜੀਨੀਅਰਿੰਗ ਵਿਭਾਗ ਪੀ . ਏ . ਯੂ . ਨੇ ਐਗਰੋ - ਪ੍ਰੋਸੈਸਿੰਗ ਟ੍ਰੇਨਿੰਗ ਕਰਵਾਈ

ਲੁਧਿਆਣਾ, 1 ਨਵੰਬਰ (ਜਸਵਿੰਦਰ ਸਿੰਘ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਸੈਸਿੰਗ ਤੇ ਫੂਡ ਇੰਜੀਨੀਅਰਿੰਗ ਵਿਭਾਗ ਨੇ ਸਕਿਲ ਡਵੈਲਪਮੈਂਟ ਸੈਂਟਰ, ਪੀ. ਏ.

Ad Position 21
No active advertisement
ਅਜੀਤ ਡੈਸਕ 02-11-2026
ਲੁਧਿਆਣਾ, 1 ਨਵੰਬਰ (ਜਸਵਿੰਦਰ ਸਿੰਘ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਸੈਸਿੰਗ ਤੇ ਫੂਡ ਇੰਜੀਨੀਅਰਿੰਗ ਵਿਭਾਗ ਨੇ ਸਕਿਲ ਡਵੈਲਪਮੈਂਟ ਸੈਂਟਰ, ਪੀ. ਏ. ਯੂ. ਦੇ ਸਹਿਯੋਗ ਨਾਲ ਤੇ ਭਾਰਤੀ ਖੇਤੀਬਾੜੀ ਖੋਜ ਕੌਂਸਲ ਦੁਆਰਾ ਚਲਾਏ ਜਾ ਰਹੇ ਅਖਿਲ ਭਾਰਤੀ ਸਹਿ-ਸੰਚਾਲਿਤ ਖੋਜ ਪ੍ਰੋਜੈਕਟ ਏ ਆਈਸੀਆਰਬੀ ਆਨ ਫੈਟ ਦੇ ਅਧੀਨ ਇਕ ਦਿਵਸੀ ਟ੍ਰੇਨਿੰਗ ਪ੍ਰੋਗਰਾਮ ਵਿਚ 25 ਭਾਗੀਦਾਰਾਂ ਨੇ ਲਾਭ ਪ੍ਰਾਪਤ ਕੀਤਾ। ਇਸਦਾ ਉਦੇਸ਼ ਐੱਸ.ਸੀ./ਐੱਸ.ਟੀ. ਭਾਗੀਦਾਰਾਂ ਨੂੰ ਛੋਟੇ ਪੱਧਰ ‘ਤੇ ਐਗਰੋ-ਪ੍ਰੋਸੈਸਿੰਗ ਅਧਾਰਿਤ ਯੂਨਿਟ ਸ਼ੁਰੂ ਕਰਨ ਲਈ ਲੋੜੀਂਦੀ ਜਾਣਕਾਰੀ ਅਤੇ ਤਜਰਬਾ ਪ੍ਰਦਾਨ ਕਰਨਾ ਸੀ। ਸੈਸ਼ਨ ਦੀ ਸ਼ੁਰੂਆਤ ਭਾਗੀਦਾਰਾਂ ਦੀ ਰਜਿਸਟਰੇਸ਼ਨ ਨਾਲ ਹੋਈ, ਜਿਸਦੀ ਜ਼ਿੰਮੇਵਾਰੀ ਕਮਲਜੀਤ ਸਿੰਘ ਤੇ ਰਵੀ ਕੁਮਾਰ ਨੇ ਸੰਭਾਲੀ। ਉਦਘਾਟਨੀ ਲੈਕਚਰ ਡਾ. ਐਮ. ਐੱਸ. ਆਲਮ, ਪ੍ਰਿੰਸਿਪਲ ਸਾਇੰਟਿਸਟ ਪ੍ਰਬੰਧਕ ਨੇ ਦਿੱਤਾ। ਡਾ. ਗਗਨਦੀਪ ਕੌਰ ਨਾਗਰਾ ਨੇ ਖੁੰਭਾਂ ਦੀ ਪੈਦਾਵਾਰ, ਪ੍ਰੋਸੈਸਿੰਗ ਅਤੇ ਇਸ ਨਾਲ ਜੁੜੀਆਂ ਵੱਧ ਰਹੀਆਂ ਕਾਰੋਬਾਰੀ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਡਾ. ਐਸ. ਆਰ. ਸ਼ਰਮਾ ਨੇ ਪੈਕੇਜਿੰਗ ਤੇ ਸਟੋਰੇਜ ਦੀਆਂ ਚੰਗੀਆਂ ਵਿਦਿਆਵਾਂ ਬਾਰੇ ਜਾਣਕਾਰੀ ਦਿੱਤੀ, ਜਿਸ ਨਾਲ ਉਤਪਾਦਾਂ ਦੀ ਗੁਣਵੱਤਾ ਬਰਕਰਾਰ ਰਹੇ, ਸ਼ੈਲਫ ਲਾਈਫ ਵੱਧ ਸਕੇ ਅਤੇ ਵਾਧੂ ਮੁਨਾਫ਼ਾ ਮਿਲੇ। ਭਾਗੀਦਾਰਾਂ ਨੂੰ ਛੋਟੇ ਪੱਧਰ ਦੀ ਪੋਸਟ-ਹਾਰਵੈਸਟ ਮਸ਼ੀਨਰੀ ਦਾ ਡੈਮੋ ਵੀ ਦਿਖਾਇਆ ਗਿਆ, ਜਿਸ ਨਾਲ ਉਨ੍ਹਾਂ ਨੂੰ ਸਾਜੋ-ਸਾਮਾਨ ਦੀ ਵਰਤੋਂ ਅਤੇ ਫਾਇਦੇ ਦੀ ਸਪਸ਼ਟ ਸਮਝ ਮਿਲੀ। ਪ੍ਰੋਗਰਾਮ ਦਾ ਸਮਾਪਨ ਭਾਗੀਦਾਰਾਂ ਨੂੰ ਫੂਡ ਪ੍ਰੋਸੈਸਿੰਗ ਕਿੱਟਾਂ, ਟ੍ਰੇਨਿੰਗ ਸਮੱਗਰੀ ਵੰਡ ਕੇ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮਾਈਨਿੰਗ ਥਾਵਾਂ ’ ਤੇ ਸਖ਼ਤ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੇ ਹੁਕਮ ਅਗਲੀ ਖ਼ਬਰ ਬੀ . ਸੀ . ਵਿੰਗ ਪ੍ਰਧਾਨ ਕੰਬੋ ਨੇ ਸੁਖਬੀਰ ਤੇ ਭੂੰਦੜ ਨੂੰ ਬੀ . ਸੀ . ਸਮਾਜ ਦੀਆਂ ਮੰਗਾਂ ਸੰਬੰਧੀ ਦਿੱਤਾ ਮੰਗ ਪੱਤਰ
Ad Position 24