02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਮਾਲਵਾ ਸੈਂਟਰਲ ਕਾਲਜ ਦੀਆਂ ਵਿਦਿਆਰਥਣਾਂ ਨੇ ਕਾਲਜ ਦਾ ਨਾਂਅ ਕੀਤਾ ਰੌਸ਼ਨ

ਲੁਧਿਆਣਾ, 1 ਨਵੰਬਰ (ਜਸਵਿੰਦਰ ਸਿੰਘ)- ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਡੀ. ਏ.

Ad Position 21
No active advertisement
ਅਜੀਤ ਡੈਸਕ 02-11-2026
ਲੁਧਿਆਣਾ, 1 ਨਵੰਬਰ (ਜਸਵਿੰਦਰ ਸਿੰਘ)- ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਵਿਖੇ ਆਯੋਜਿਤ ਪੰਜਾਬ ਯੂਨੀਵਰਸਿਟੀ ਦੇ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਮਾਣ ਵਧਾਇਆ। ਵਿਦਿਆਰਥਣਾਂ ਨੇ ਸਾਹਿਤਕ, ਨਾਟਕ, ਲਲਿਤ ਕਲਾ, ਵਿਰਾਸਤੀ, ਸੰਗੀਤ ਅਤੇ ਨਾਚ ਨਾਲ ਸਬੰਧਤ ਵੱਖ-ਵੱਖ ਮੁਕਾਬਲਿਆਂ ਵਿੱਚ ਕੁੱਲ 38 ਸਥਾਨ ਹਾਸਲ ਕੀਤੇ। ਇਸ ਦੇ ਨਾਲ ਹੀ ਕਾਲਜ ਨੇ ਓਵਰਆਲ ਪਹਿਲੀ ਰਨਰ-ਅੱਪ ਟਰਾਫ਼ੀ ਵੀ ਜਿੱਤੀ। ਕਾਲਜ ਪ੍ਰਬੰਧਕ ਕਮੇਟੀ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਤ੍ਰਿਪਤਾ ਨੇ ਵਿਦਿਆਰਥਣਾਂ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਉਨ੍ਹਾਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥਣਾਂ ਦੀ ਸਖ਼ਤ ਮਿਹਨਤ, ਲਗਨ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਵੀ ਇਸੇ ਜੋਸ਼ ਅਤੇ ਮਿਹਨਤ ਨਾਲ ਸਫ਼ਲਤਾ ਦੀਆਂ ਨਵੀਆਂ ਬੁਲੰਦੀਆਂ ਛੂਹਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰਤਾ ਦੀ ਆਜ਼ਾਦੀ ਤੇ ਉੱਚ ਨੈਤਿਕ ਕਦਰਾਂ - ਕੀਮਤਾਂ ਬਣਾਈ ਰੱਖਣ ਲਈ ਬੁਲਰਿਆਂ ਇਕਜੁੱਟਤਾ ਪ੍ਰਗਟਾਈ ਪੰਜਾਬ ਤੇ ਚੰਡੀਗ... ਅਗਲੀ ਖ਼ਬਰ ਡੀ . ਏ . ਵੀ . ਪਬਲਿਕ ਸਕੂਲ ਵਿਖੇ ਚੌਕਸੀ ਜਾਗਰੂਕਤਾ ਹਫ਼ਤਾ ਮਨਾਇਆ
Ad Position 24