02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸਵ . ਜਗਮੀਤ ਸਿੰਘ ਗਰੇਵਾਲ ਨੂੰ ਸ਼ਰਧਾਂਜਲੀਆਂ ਭੇਟ

ਫੁੱਲਾਂਵਾਲ, 1 ਨਵੰਬਰ (ਮਨਜੀਤ ਸਿੰਘ ਦੁੱਗਰੀ)- ਉੱਘੇ ਸਾਹਿੱਤਕਾਰ ਹਰੀ ਸਿੰਘ ਦਿਲਬਰ ਦੇ ਲਖਤੇ ਜਿਗਰ ਜਗਮੀਤ ਸਿੰਘ ਗਰੇਵਾਲ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਵੱਡਾ ਗੁਰਦੁਆਰਾ ਸਾਹਿਬ (ਦੋ ਗੇਟਾਂ ਵਾਲਾ) ਲਲਤੋਂ ਕਲਾਂ ਵਿਖੇ ਹੋਇਆ, ਜਿਸ ਦੌਰਾਨ ਬਾਬਾ ਪਿਆਰਾ ਸਿੰਘ ਭੜਥੜੇ ਵਾਲਿਆਂ ਵਲੋਂ ਵੈਰਾਗਮਈ ਕੀਰਤਨ ਕਰਦਿਆਂ ਇਸ ਕਲਯੁੱਗੀ ਸੰਸਾਰ ਅੰਦਰ ਜੀਵਨ ਜਿਊਣ ਦੀ ਜਾਂਚ ਬਾਰੇ ਵਿਚਾਰਾਂ ਦੀ ਸਾਂਝ ਪਾਉਣ ਉਪਰੰਤ ਅੰਤਿਮ ਅਰਦਾਸ ਜਗਵਿੰਦਰ ਸਿੰਘ ਆਲਮਗੀਰ ਨੇ ਕੀਤੀ। ਸਟੇਜ ਦੀ ਸੇਵਾ ਸੈਕਟਰੀ ਜਗਦੇਵ ਸਿੰਘ ਭੀਮਾ ਵਲੋਂ ਨਿਭਾਈ ਗਈ ਅਤੇ ਗੁਰੂ ਘਰ ਵਲੋਂ ਸੁਖਦੀਪ ਸਿੰਘ ਰਾਜੂ ਆੜ੍ਹਤੀਆ ਸੀਨੀਅਰ ਮੀਤ ਪ੍ਰਧਾਨ ਨਗਰ ਨਿਵਾਸੀ ਸਭਾ ਨੇ ਸਵ.

Ad Position 21
No active advertisement
ਅਜੀਤ ਡੈਸਕ 02-11-2026
ਫੁੱਲਾਂਵਾਲ, 1 ਨਵੰਬਰ (ਮਨਜੀਤ ਸਿੰਘ ਦੁੱਗਰੀ)- ਉੱਘੇ ਸਾਹਿੱਤਕਾਰ ਹਰੀ ਸਿੰਘ ਦਿਲਬਰ ਦੇ ਲਖਤੇ ਜਿਗਰ ਜਗਮੀਤ ਸਿੰਘ ਗਰੇਵਾਲ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਵੱਡਾ ਗੁਰਦੁਆਰਾ ਸਾਹਿਬ (ਦੋ ਗੇਟਾਂ ਵਾਲਾ) ਲਲਤੋਂ ਕਲਾਂ ਵਿਖੇ ਹੋਇਆ, ਜਿਸ ਦੌਰਾਨ ਬਾਬਾ ਪਿਆਰਾ ਸਿੰਘ ਭੜਥੜੇ ਵਾਲਿਆਂ ਵਲੋਂ ਵੈਰਾਗਮਈ ਕੀਰਤਨ ਕਰਦਿਆਂ ਇਸ ਕਲਯੁੱਗੀ ਸੰਸਾਰ ਅੰਦਰ ਜੀਵਨ ਜਿਊਣ ਦੀ ਜਾਂਚ ਬਾਰੇ ਵਿਚਾਰਾਂ ਦੀ ਸਾਂਝ ਪਾਉਣ ਉਪਰੰਤ ਅੰਤਿਮ ਅਰਦਾਸ ਜਗਵਿੰਦਰ ਸਿੰਘ ਆਲਮਗੀਰ ਨੇ ਕੀਤੀ। ਸਟੇਜ ਦੀ ਸੇਵਾ ਸੈਕਟਰੀ ਜਗਦੇਵ ਸਿੰਘ ਭੀਮਾ ਵਲੋਂ ਨਿਭਾਈ ਗਈ ਅਤੇ ਗੁਰੂ ਘਰ ਵਲੋਂ ਸੁਖਦੀਪ ਸਿੰਘ ਰਾਜੂ ਆੜ੍ਹਤੀਆ ਸੀਨੀਅਰ ਮੀਤ ਪ੍ਰਧਾਨ ਨਗਰ ਨਿਵਾਸੀ ਸਭਾ ਨੇ ਸਵ. ਜਗਮੀਤ ਸਿੰਘ ਦੇ ਸਪੁੱਤਰ ਮਨਚੈਨ ਸਿੰਘ ਨੂੰ ਦਸਤਾਰ ਭੇਟ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਪ੍ਰਿੰਸੀਪਲ ਸੁਖਦੇਵ ਸਿੰਘ ਵਲੋਂ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉੱਘੇ ਸਾਹਿੱਤਕਾਰ ਗਿਆਨੀ ਹਰੀ ਸਿੰਘ ਦਿਲਬਰ ਨੂੰ ਵੀ ਯਾਦ ਕੀਤਾ ਗਿਆ। ਨਗਿੰਦਰ ਸਿੰਘ ਫੁੱਲਾਂ ਵਾਲਿਆਂ ਨੇ ਦਿਲਬਰ ਕਲਾ ਮੰਚ ਵਲੋਂ ਗਰੇਵਾਲ ਪਰਿਵਾਰ ਨੂੰ ਸੋਗ ਸੰਦੇਸ਼ ਭੇਟ ਕੀਤਾ। ਇਸ ਮੌਕੇ ਹਰਮਿੰਦਰ ਸਿੰਘ ਰਾਜੂ ਗਰੇਵਾਲ, ਜਥੇਦਾਰ ਹਰਨਾਮ ਸਿੰਘ ਖ਼ਾਲਸਾ, ਮਨਿੰਦਰ ਸਿੰਘ ਦਿਲਬਰ ਕਲਾ ਮੰਚ, ਪਰਮਿੰਦਰ ਸਿੰਘ ਆੜ੍ਹਤੀਆ, ਸੂਬੇਦਾਰ ਰਣਜੀਤ ਸਿੰਘ, ਗੁਰਚਰਨ ਸਿੰਘ ਆੜ੍ਹਤੀਆ, ਜਤਿੰਦਰ ਸਿੰਘ ਲਾਲਾ, ਅਤਿੰਦਰਪਾਲ ਸਿੰਘ ਚੈਰੀ, ਬਲਵਿੰਦਰ ਸਿੰਘ ਬਿੰਦਾ ਲੰਬੜਦਾਰ, ਹਰਜਿੰਦਰ ਸਿੰਘ ਜਿੰਦਰੀ, ਹਿਰਦੇਪਾਲ ਸਿੰਘ ਢੀਂਡਸਾ, ਕੇ.ਐੱਸ. ਸੰਧੂ, ਦਰਸ਼ਨ ਸਿੰਘ ਸਾਬਕਾ ਮੈਨੇਜਰ ਸ਼੍ਰੀ ਹੇਮਕੁੰਟ ਸਾਹਿਬ ਉਤਰਾਂਚਲ ਪਰਦੇਸ਼, ਸਾਧੂ ਸਿੰਘ ਡੇਅਰੀ ਵਾਲੇ, ਜੋਰਾ ਸਿੰਘ ਚੌਹਾਨ, ਪ੍ਰਿੰਸੀਪਲ ਜਸਵੰਤ ਸਿੰਘ, ਡਾ. ਪਰਮਦੀਪ ਕੌਰ, ਸਾਬਕਾ ਸਰਪੰਚ ਤਰਲੋਚਨ ਸਿੰਘ ਲਲਤੋਂ, ਸੁਖਜਿੰਦਰ ਸਿੰਘ ਗਰੇਵਾਲ, ਜਗਦੀਪ ਸਿੰਘ, ਤਰਲੋਚਨ ਸਿੰਘ ਚਾਹਲ, ਜਸਵਿੰਦਰ ਸਿੰਘ, ਭੁਪਿੰਦਰ ਸਿੰਘ ਗਰਚਾ, ਰਾਮ ਸਿੰਘ ਗਰਚਾ, ਹਰਮਨਦੀਪ ਸਿੰਘ, ਗੁਰਵਿੰਦਰ ਸਿੰਘ ਭੰਗੂ, ਦਵਿੰਦਰ ਸਿੰਘ ਚੌਹਾਨ ਤੇ ਰੂਬੀ ਗਰੇਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਚਾਂ, ਸਰਪੰਚਾਂ, ਲੰਬੜਦਾਰਾਂ, ਆੜ੍ਹਤੀਆਂ, ਸਾਕ ਸੰਬੰਧੀਆਂ, ਨਗਰ ਨਿਵਾਸੀਆਂ ਦੋਸਤਾਂ, ਮਿੱਤਰਾਂ, ਵੱਖ ਵੱਖ ਸੰਸਥਾਵਾਂ ਦੇ ਮੁਖੀਆਂ, ਧਾਰਮਿਕ, ਸਮਾਜਿਕ, ਰਾਜਨੀਤਿਕ ਆਗੂਆਂ ਨੇ ਅੰਤਿਮ ਅਰਦਾਸ ਵਿਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅੰਤ ਵਿਚ ਦਿਲਬਰ ਪਰਿਵਾਰ, ਨਗਰ ਨਿਵਾਸੀ ਸਭਾ ਲਲਤੋਂ ਕਲਾਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੂਟਾ ਸਿੰਘ ਬੁਰਜ ਗਿੱਲ ਲਲਤੋਂ ਕਲਾਂ ਇਕਾਈ ਵਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮਾਝਾ ਕਾਲਜ ਫਾਰ ਵੂਮੈਨ ਤਰਨ ਤਾਰਨ ਵਿਖੇ ਅਰਦਾਸ ਦਿਵਸ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਸ . ਵੱਲਭ ਭਾਈ ਪਟੇਲ ਦੇ ਜਨਮ ਦਿਵਸ ਮੌਕੇ ਏਕਤਾ ਦੌੜ ਕਰਵਾਈ
Ad Position 24