ਭੋਗ ’ਤੇ ਵਿਸੇਸ਼ : ਸ੍ਰੀਮਤੀ ਮਨਜੀਤ ਕੌਰ ਟਾਂਡੀ
ਅੰਮ੍ਰਿਤਸਰ : ਸ੍ਰੀਮਤੀ ਮਨਜੀਤ ਕੌਰ ਟਾਂਡੀ (ਧਰਮਪਤਨੀ ਸਵ: ਅਮਰਜੀਤ ਸਿੰਘ ਟਾਂਡੀ) ਦਾ ਜਨਮ ਜਨਮ 13 ਅਪ੍ਰੈਲ 1948 ਨੂੰ ਵਿਸਾਖੀ ਵਾਲੇ ਦਿਨ ਜੈਤੋ ਦੇ ਜੈਲਦਾਰ ਸ: ਬਲਬੀਰ ਸਿੰਘ ਅਤੇ ਮਾਤਾ ਮਹਿੰਦਰ ਕੌਰ ਦੇ ਘਰ ਹੋਇਆ। ਚਾਰ ਭੈਣਾਂ ਵਿਚੋਂ ਸ੍ਰੀਮਤੀ ਮਨਜੀਤ ਕੌਰ ਟਾਂਡੀ ਤੀਜੇ ਸਥਾਨ ’ਤੇ ਸਨ।
ਅੰਮ੍ਰਿਤਸਰ : ਸ੍ਰੀਮਤੀ ਮਨਜੀਤ ਕੌਰ ਟਾਂਡੀ (ਧਰਮਪਤਨੀ ਸਵ: ਅਮਰਜੀਤ ਸਿੰਘ ਟਾਂਡੀ) ਦਾ ਜਨਮ ਜਨਮ 13 ਅਪ੍ਰੈਲ 1948 ਨੂੰ ਵਿਸਾਖੀ ਵਾਲੇ ਦਿਨ ਜੈਤੋ ਦੇ ਜੈਲਦਾਰ ਸ: ਬਲਬੀਰ ਸਿੰਘ ਅਤੇ ਮਾਤਾ ਮਹਿੰਦਰ ਕੌਰ ਦੇ ਘਰ ਹੋਇਆ। ਚਾਰ ਭੈਣਾਂ ਵਿਚੋਂ ਸ੍ਰੀਮਤੀ ਮਨਜੀਤ ਕੌਰ ਟਾਂਡੀ ਤੀਜੇ ਸਥਾਨ ’ਤੇ ਸਨ। ਇਨ੍ਹਾਂ ਦਾ ਵਿਆਹ ਸੰਨ 1980 ਵਿਚ ਬਖੋ ਪੀਰ ਦੇ ਉੱਘੇ ਪਰਿਵਾਰ ਦੇ ਫਰਜ਼ੰਦ ਅਮਰਜੀਤ ਸਿੰਘ ਟਾਂਡੀ ਨਾਲ ਹੋਇਆ। ਸੰਨ 1982 ਵਿਚ ਇਨ੍ਹਾਂ ਦੇ ਘਰ ਬੇਟੀ ਨਵਸ਼ਾਂਤ ਕੌਰ ਨੇ ਜਨਮ ਲਿਆ। ਆਪਣੀ ਸੱਸ ਦੇ ਜਲਦੀ ਅਕਾਲ ਚਲਾਣੇ ਤੋਂ ਬਾਅਦ ਇਨ੍ਹਾਂ ਨੇ ਪਰਿਵਾਰ ਦੀਆਂ ਸਾਰੀਆਂ ਜਿੰਮੇਵਾਰੀਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈਆਂ। ਇਨਾਂ ਦਾ ਕੋਈ ਭਰਾ ਨਾ ਹੋਣ ਕਰਕੇ ਇਨ੍ਹਾਂ ਨੇ ਆਪਣੇ ਪੇਕੇ ਪਰਿਵਾਰ ਵਿਚ ਵੀ ਆਪਣੇ ਫਰਜ਼ ਤੇ ਜਿੰਮੇਵਾਰੀਆਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈਆਂ। ਉਹ ਆਪਣੇ ਘਰ ’ਚ ਹੱਸਦੇ ਵੱਸਦੇ ਰਹਿ ਰਹੇ ਸਨ ਪਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਰਹਿਣ ਕਾਰਨ ਸ੍ਰੀਮਤੀ ਮਨਜੀਤ ਕੌਰ 19 ਅਕਤੂਬਰ, ਨੂੰ ਅਕਾਲ ਪੁਰਖ ਦੇ ਹੁਕਮਾਂ ਅਨੁਸਾਰ ਇਸ ਫਾਨੀ ਜਹਾਨ ਤੋਂ ਕੂਚ ਕਰਕ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪੰਰਤ ਅੰਤਿਮ ਅਰਦਾਸ ਸੋਮਵਾਰ, 26 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਲੁਧਿਆਣਾ ਵਿਖੇ ਹੋਵੇਗੀ ਜਿਥੇ ਪਰਿਵਾਰਕ ਮੈਂਬਰ ਸਕੇ ਸਨੇਹੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ। -ਰੇਸ਼ਮ ਸਿੰਘ