26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸਵ. ਮਾਤਾ ਸੁਰਜੀਤ ਕੌਰ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਸਾਹਨੇਵਾਲ, 25 ਅਕਤੂਬਰ (ਅਮਰਜੀਤ ਸਿੰਘ ਮੰਗਲੀ)-ਪਿੰਡ ਖਾਕਟ ਦੇ ਸਾਬਕਾ ਸਰਪੰਚ ਸਰਦਾਰ ਜਰਨੈਲ ਸਿੰਘ ਦੀ ਮਾਤਾ ਸੁਰਜੀਤ ਕੌਰ ਧਰਮ ਪਤਨੀ ਮਰਹੂਮ ਨੱਥਾ ਸਿੰਘ ਜ਼ਿਮੀਂਦਾਰ ਢਾਬੇ ਵਾਲੇ ਮਾਤਾ ਬੀਤੇ ਦਿਨੀਂ ਅਕਾਲ ਚਲਾਣਾ ਕਰ ਕੇ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਨੰਦਪੁਰ ਸਾਹਨੇਵਾਲ ਵਿਖੇ ਹੋਈ।

Ad Position 21
No active advertisement
ਸਵ. ਮਾਤਾ ਸੁਰਜੀਤ ਕੌਰ ਨੂੰ ਸ਼ਰਧਾਂਜਲੀਆਂ ਭੇਂਟ ਕਰਦੇੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਅਵਤਾਰ ਸਿੰਘ ਨੰਦਪੁਰੀ, ਲਵਨੂਰ ਕੌਰ ਤੇ ਗੁਰਮੇਲ ਸਿੰਘ ਸੰਗੋਵਾਲ । ਤਸਵੀਰਾਂ : ਅਮਰਜੀਤ ਸਿੰਘ ਮੰਗਲੀ 26-10-2026
ਸਾਹਨੇਵਾਲ, 25 ਅਕਤੂਬਰ (ਅਮਰਜੀਤ ਸਿੰਘ ਮੰਗਲੀ)-ਪਿੰਡ ਖਾਕਟ ਦੇ ਸਾਬਕਾ ਸਰਪੰਚ ਸਰਦਾਰ ਜਰਨੈਲ ਸਿੰਘ ਦੀ ਮਾਤਾ ਸੁਰਜੀਤ ਕੌਰ ਧਰਮ ਪਤਨੀ ਮਰਹੂਮ ਨੱਥਾ ਸਿੰਘ ਜ਼ਿਮੀਂਦਾਰ ਢਾਬੇ ਵਾਲੇ ਮਾਤਾ ਬੀਤੇ ਦਿਨੀਂ ਅਕਾਲ ਚਲਾਣਾ ਕਰ ਕੇ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਨੰਦਪੁਰ ਸਾਹਨੇਵਾਲ ਵਿਖੇ ਹੋਈ। ਅੰਤਿਮ ਅਰਦਾਸ ਮੌਕੇ ਪ੍ਰਸਿੱਧ ਰਾਗੀ ਭਾਈ ਬਲਵਿੰਦਰ ਸਿੰਘ ਰੰਗੀਲਾ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਸਵ. ਮਾਤਾ ਸੁਰਜੀਤ ਕੌਰ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਮਲਕੀਤ ਸਿੰਘ ਦਾਖਾ, ਲਵਨੂਰ ਕੌਰ, ਅਵਤਾਰ ਸਿੰਘ ਨੰਦਪੁਰੀ, ਗੁਰਮੇਲ ਸਿੰਘ ਸੰਗੋਵਾਲ ਨੇ ਕਿਹਾ ਕਿ ਮਾਤਾ ਭਾਵੇਂ 100 ਸਾਲ ਤੋਂ ਵੱਧ ਪ੍ਰਮਾਤਮਾ ਦੀ ਮਿਹਰ ਨਾਲ ਉਮਰ ਹੰਢਾ ਕੇ ਗਏ ਹਨ। ਪਰ ਜੋ ਉਨ੍ਹਾਂ ਨੇ ਪਰਿਵਾਰ ਨੂੰ ਚੰਗੀ ਸੇਧ ਅਤੇ ਵਧੀਆ ਸੰਸਕਾਰ ਦਿੱਤੇ ਹਨ, ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਆਈਆਂ ਹੋਈਆਂ ਸੰਗਤਾਂ ਦਾ ਪਰਿਵਾਰ ਵਲੋਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਵਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਕਮਲਜੀਤ ਸਿੰਘ ਬੋਪਾਰਾਏ ਸੀਨੀਅਰ ਕਾਂਗਰਸੀ ਆਗੂ, ਬਿਕਰਮ ਸਿੰਘ ਬਾਜਵਾ, ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਮੰਤਰੀ, ਹਰਦੀਪ ਸਿੰਘ ਮੁੰਡੀਆਂ ਕੈਬਨਿਟ ਮੰਤਰੀ, ਕਰਮਜੀਤ ਸਿੰਘ ਗਰੇਵਾਲ, ਕਮਲਜੀਤ ਸਿੰਘ ਬੋਪਾਰਾਏ, ਹਰਪਾਲ ਸਿੰਘ ਜੱਲ੍ਹਾ ਸ਼੍ਰੋਮਣੀ ਕਮੇਟੀ ਮੈਂਬਰ, ਸੰਤਾ ਸਿੰਘ ਉਮੈਦਪੁਰੀ, ਸੁਖਜੀਤ ਸਿੰਘ ਹਰਾ, ਬਲਵਿੰਦਰ ਸਿੰਘ ਸਾਬਕਾ ਸਰਪੰਚ ਖਾਂਕਟ, ਪੁਸ਼ਵਿੰਦਰ ਸਿੰਘ ਟੋਨੀ ਪਵਾਂ, ਪਲਵਿੰਦਰ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ ਨੰਦਪੁਰੀ, ਗੁਰਦੀਪ ਸਿੰਘ ਭੋਲਾ ਪ੍ਰਧਾਨ, ਬਲਜੀਤ ਸਿੰਘ ਹਰਾ ਪ੍ਰਧਾਨ , ਜਸਬੀਰ ਕੌਰ , ਪਰਮਜੀਤ ਕੌਰ, ਹਰਚੰਦ ਸਿੰਘ, ਭਵਨਜੀਤ ਸਿੰਘ, ਸਦਾਨੰਦ ਯੂ. ਐੱਸ. ਏ., ਰਣਜੋਤ ਸਿੰਘ, ਪਲਬੀਰ ਸਿੰਘ, ਗੁਰਫਤਿਹ ਸਿੰਘ ਯੂ. ਐੱਸ. ਏ., ਅਵਤਾਰ ਸਿੰਘ ਨੰਦਪੁਰੀ ਯੂ. ਐੱਸ. ਏ., ਲਵਨੂਰ ਕੌਰ, ਐਡਵੋਕੇਟ ਸੁਰਿੰਦਰ ਨਾਥ ਸ਼ਰਮਾ, ਐੱਮ. ਐੱਲ. ਏ. ਦਲਜੀਤ ਭੋਲਾ ਗਰੇਵਾਲ, ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ, ਜਸਪਾਲ ਸਿੰਘ ਗਰੇਵਾਲ, ਗੁਰਮੀਤ ਸਿੰਘ ਮੁੰਡੀਆਂ ਕੌਂਸਲਰ, ਅਜਮੇਰ ਸਿੰਘ ਭਾਗਪੁਰ, ਮਨਜਿੰਦਰ ਸਿੰਘ ਭੋਲਾ ਮਾਂਗਟ, ਅਵਤਾਰ ਸਿੰਘ ਚਹਿਲ ਕੌਂਸਲਰ, ਮਹਾਰਾਣੀ ਪ੍ਰੀਤੀ ਨਾਭਾ, ਹੇਮਰਾਜ ਰਾਜੀ ਚੇਅਰਮੈਨ, ਹੋਰ ਕੀ ਬੋਲ ਦਵਿੰਦਰ ਸਿੰਘ ਚਹਿਲ, ਨਵਤੇਜ ਸਿੰਘ ਸਾਹਾਬਾਣਾ, ਜਸਵਿੰਦਰ ਸਿੰਘ ਬਲੀਏਵਾਲ, ਮਨਵੀਰ ਸਿੰਘ ਧਾਲੀਵਾਲ, ਮਾਸਟਰ ਅਸ਼ੋਕ ਕੁਮਾਰ ਸਾਬਕਾ ਕੌਂਸਲਰ, ਰਾਜਨ ਭਾਟੀਆ, ਬਲਵਿੰਦਰ ਸਿੰਘ ਸਾਬਕਾ ਸਰਪੰਚ ਖਾਕਟ, ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲੇ ਤੋਂ ਇਲਾਵਾ ਇਲਾਕੇ ਦੇ ਮੋਹਤਬਰ ਪੰਚ, ਸਰਪੰਚ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸੇਸ਼ : ਸ੍ਰੀਮਤੀ ਮਨਜੀਤ ਕੌਰ ਟਾਂਡੀ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵਾਂ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਰਈਆ ਵਿਖੇ ਨਿੱਘਾ ਸੁਆਗਤ
Ad Position 24