25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

436 ਕਰੋੜ ਰੁਪਏ ਦੇ ‘ਜੀ.ਐਸ.ਟੀ. ਧੋਖਾਧੜੀ’ ਵਿਚ ਗ੍ਰਿਫ਼ਤਾਰ ਸਨਅਤਕਾਰਾਂ ਦੀ ਜ਼ਮਾਨਤ ਅਰਜ਼ੀ ਰੱਦ

ਲੁਧਿਆਣਾ, 24 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਵਧੀਕ ਸੈਸ਼ਨ ਜੱਜ ਡਾ. ਰਜਨੀਸ਼ ਦੀ ਅਦਾਲਤ ਨੇ ਲੁਧਿਆਣਾ ਦੇ ਕੇਵਲ ਕ੍ਰਿਸ਼ਨ ਗਰਗ, ਪ੍ਰਧਾਨ ਆਲ ਇੰਡੀਆ ਫਰਨੇਸ ਐਸੋਸੀਏਸ਼ਨ ਅਤੇ ਉਨ੍ਹਾਂ ਦੇ ਪੁੱਤਰ ਚੇਤਨ ਗਰਗ ਦੀ ਜ਼ਮਾਨਤ ਅਰਜ਼ੀ ਨੂੰ ਇਕ ਕਥਿਤ ਜਾਅਲੀ ਬਿਲਿੰਗ ਘੁਟਾਲੇ ਵਿਚ ਖ਼ਾਰਜ ਕਰ ਦਿੱਤਾ ਹੈ।

Ad Position 21
No active advertisement
ਅਜੀਤ ਡੈਸਕ 25-10-2026
ਲੁਧਿਆਣਾ, 24 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਵਧੀਕ ਸੈਸ਼ਨ ਜੱਜ ਡਾ. ਰਜਨੀਸ਼ ਦੀ ਅਦਾਲਤ ਨੇ ਲੁਧਿਆਣਾ ਦੇ ਕੇਵਲ ਕ੍ਰਿਸ਼ਨ ਗਰਗ, ਪ੍ਰਧਾਨ ਆਲ ਇੰਡੀਆ ਫਰਨੇਸ ਐਸੋਸੀਏਸ਼ਨ ਅਤੇ ਉਨ੍ਹਾਂ ਦੇ ਪੁੱਤਰ ਚੇਤਨ ਗਰਗ ਦੀ ਜ਼ਮਾਨਤ ਅਰਜ਼ੀ ਨੂੰ ਇਕ ਕਥਿਤ ਜਾਅਲੀ ਬਿਲਿੰਗ ਘੁਟਾਲੇ ਵਿਚ ਖ਼ਾਰਜ ਕਰ ਦਿੱਤਾ ਹੈ। ਡੀ.ਜੀ.ਜੀ.ਆਈ. (ਜੀ.ਐਸ.ਟੀ. ਇੰਟੈਲੀਜੈਂਸ ਡਾਇਰੈਕਟੋਰੇਟ) ਨੇ ਉਨ੍ਹਾਂ ’ਤੇ ਕਥਿਤ ਜਾਅਲੀ ਜੀ.ਐਸ.ਟੀ. ਰਜਿਸਟ੍ਰੇਸ਼ਨਾਂ ਅਤੇ ਲਗਭਗ 436 ਕਰੋੜ ਰੁਪਏ ਦੇ ਧੋਖਾਧੜੀ ਵਾਲੇ ਇਨਪੁੱਟ ਟੈਕਸ ਕਰੈਡਿਟ (ਆਈ.ਟੀ.ਸੀ.) ਲੈਣ-ਦੇਣ ਦੇ ਨੈੱਟਵਰਕ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਅਦਾਲਤ ਨੇ ਹੁਕਮਾਂ ਵਿਚ ਕਿਹਾ ਹੈ ਕਿ ਕਾਬੂ ਕੀਤੇ ਸਨਅਤਕਾਰਾਂ ਵਿਰੁੱਧ ਦੋਸ਼ ਗੰਭੀਰ ਸਨ, ਇਸ ਲਈ ਇਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਕੁੱਝ ਸਮਾਂ ਪਹਿਲਾਂ ਇਸ ਬਹੂ ਕਰੋੜੀ ਘੁਟਾਲੇ ਵਿਚ ਡੀ.ਜੀ.ਜੀ.ਆਈ. ਨੇ ਸਨਅਤਕਾਰ ਪਿਓ-ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਸੀ। ਜ਼ਮਾਨਤ ਦੀ ਅਰਜ਼ੀ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਜ਼ੋਰਦਾਰ ਬਹਿਸ ਹੋਈ, ਪਰ ਅਦਾਲਤ ਵਲੋਂ ਸਰਕਾਰੀ ਦਲੀਲਾਂ ਨਾਲ ਸਹਿਮਤ ਹੁੰਦਿਆਂ ਇਹਨਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋ ਕੇ ਬੇਅਦਬੀ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ’ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ
Ad Position 24