ਨੌਜਵਾਨ ਲੜਕੀ ਨੂੰ ਵਰਗਲਾਉਣ ਦੇ ਮਾਮਲੇ ਵਿਚ ਤਿੰਨ ਖ਼ਿਲਾਫ਼ ਕੇਸ ਦਰਜ
ਲੁਧਿਆਣਾ, 4 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨੌਜਵਾਨ ਲੜਕੀ ਨੂੰ ਵਰਗਲਾਉਣ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਵਿਕਾਸ ਕੁਮਾਰ ਵਾਸੀ ਬਾਜ਼ੀਗਰ ਕਾਲੋਨੀ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਅਨੂਪ ਪੁੱਤਰ ਰਾਜੂ ਵਾਸੀ ਉਤਰ ਪ੍ਰਦੇਸ਼, ਸੁਮਨ ਪੁੱਤਰੀ ਬੀਰਮ ਸਿੰਘ ਵਾਸੀ ਕਲਕੱਤਾ ਅਤੇ ਅੰਚਲਾ ਵਾਸੀ ਦਿੱਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਲੁਧਿਆਣਾ, 4 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨੌਜਵਾਨ ਲੜਕੀ ਨੂੰ ਵਰਗਲਾਉਣ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਵਿਕਾਸ ਕੁਮਾਰ ਵਾਸੀ ਬਾਜ਼ੀਗਰ ਕਾਲੋਨੀ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਅਨੂਪ ਪੁੱਤਰ ਰਾਜੂ ਵਾਸੀ ਉਤਰ ਪ੍ਰਦੇਸ਼, ਸੁਮਨ ਪੁੱਤਰੀ ਬੀਰਮ ਸਿੰਘ ਵਾਸੀ ਕਲਕੱਤਾ ਅਤੇ ਅੰਚਲਾ ਵਾਸੀ ਦਿੱਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਲੜਕੀ ਬੀਤੇ ਦਿਨ ਘਰੋਂ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋ ਗਈ ਸੀ। ਜਦੋਂ ਉਨ੍ਹਾਂ ਨੇ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਲੜਕੀ ਉਕਤ ਕਥਿਤ ਦੋਸ਼ੀਆਂ ਦੇ ਸੰਪਰਕ ਵਿਚ ਸੀ। ਕਥਿਤ ਦੋਸ਼ੀਆਂ ਵਲੋਂ ਹੀ ਉਸਦੀ ਲੜਕੀ ਨੂੰ ਵਰਗਲਾਇਆ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਲੜਕੀ ਦਾ ਪਤਾ ਨਹੀਂ ਲੱਗਾ ਸੀ।