ਕੇਂਦਰ ਵਲੋਂ ਕਣਕ ਦੇ ਭਾਅ ’ਚ 25 ਰੁਪਏ ਦਾ ਵਾਧਾ ਕਿਸਾਨਾਂ ਲਈ ਨਿਰਾਸ਼ਾ ਭਰਿਆ-ਪੰਧੇਰ ਬੱਗਾ ਕਲਾਂ
ਹੰਬੜਾਂ, 4 ਅਕਤਬੂਰ (ਮੇਜਰ ਹੰਬੜਾਂ)-ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ’ਚ 25 ਰੁਪਏ ਪ੍ਰਤੀ ਕੁਇੰਟਲ ਦਾ ਨਿਗੁਣਾ ਕੀਤਾ ਵਾਧਾ ਕਿਸਾਨਾਂ ਲਈ ਨਿਰਾਸ਼ਾ ਭਰਿਆ ਕਿਹਾ ਜਾ ਸਕਦਾ ਹੈ ਕਿਉਂਕਿ ਅੱਜ ਕਿਸਾਨਾਂ ਨੂੰ ਫ਼ਸਲਾਂ ਪਾਲਣ ਲਈ ਦਿਨ ਰਾਤ ਇਕ ਕਰਨਾ ਪੈਂਦਾ ਹੈ ਤੇ ਦੂਸਰੇ ਪਾਸੇ ਲੇਬਰ ਖਰਚੇ ਵਧ ਚੁੱਕੇ ਹਨ ਤੇ ਖਾਦਾਂ ਸਮੇਤ ਫ਼ਸਲਾਂ ਲਈ ਵਰਤੀਆਂ ਜਾਂਦੀਆਂ ਦਵਾਈਆਂ ਦੇ ਰੇਟ ਅਸਮਾਨਾਂ ਨੂੰ ਛੂਹ ਰਹੇ ਹਨ, ਪਰ ਕਣਕ ਸਮੇਤ 6 ਹੋਰ ਫਸਲਾਂ ’ਚ ਕੀਤਾ ਮਾਮੂਲੀ ਵਾਧਾ ਸਰਕਾਰ ਦਾ ਹਾਸੋਹੀਣਾ ਫ਼ੈਸਲਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਗਾਂਹਵਧੂ ਕਿਸਾਨ ਅਤੇ ਪ੍ਰਾਪਰਟੀ ਕਾਰੋਬਾਰੀ ਭਗਵੰਤ ਸਿੰਘ ਪੰਧੇਰ ਬੱਗਾ ਕਲਾਂ ਨੇ ਕੇਂਦਰ ਸਰਕਾਰ ਦੇ ਕਣਕ ਦੇ ਰੇਟ ’ਚ ਵਾਧੇ ਨੂੰ ਨਿਰਾਸ਼ਾਜਨਕ ਦੱਸਦਿਆਂ ਕੀਤਾ।
ਅ
ਅਗਾਂਹਵਧੂ ਕਿਸਾਨ ਤੇ ਕਾਰੋਬਾਰੀ ਭਗਵੰਤ ਸਿੰਘ ਪੰਧੇਰ ਬੱਗਾ ਕਲਾਂ
05-10-2026
ਹੰਬੜਾਂ, 4 ਅਕਤਬੂਰ (ਮੇਜਰ ਹੰਬੜਾਂ)-ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ’ਚ 25 ਰੁਪਏ ਪ੍ਰਤੀ ਕੁਇੰਟਲ ਦਾ ਨਿਗੁਣਾ ਕੀਤਾ ਵਾਧਾ ਕਿਸਾਨਾਂ ਲਈ ਨਿਰਾਸ਼ਾ ਭਰਿਆ ਕਿਹਾ ਜਾ ਸਕਦਾ ਹੈ ਕਿਉਂਕਿ ਅੱਜ ਕਿਸਾਨਾਂ ਨੂੰ ਫ਼ਸਲਾਂ ਪਾਲਣ ਲਈ ਦਿਨ ਰਾਤ ਇਕ ਕਰਨਾ ਪੈਂਦਾ ਹੈ ਤੇ ਦੂਸਰੇ ਪਾਸੇ ਲੇਬਰ ਖਰਚੇ ਵਧ ਚੁੱਕੇ ਹਨ ਤੇ ਖਾਦਾਂ ਸਮੇਤ ਫ਼ਸਲਾਂ ਲਈ ਵਰਤੀਆਂ ਜਾਂਦੀਆਂ ਦਵਾਈਆਂ ਦੇ ਰੇਟ ਅਸਮਾਨਾਂ ਨੂੰ ਛੂਹ ਰਹੇ ਹਨ, ਪਰ ਕਣਕ ਸਮੇਤ 6 ਹੋਰ ਫਸਲਾਂ ’ਚ ਕੀਤਾ ਮਾਮੂਲੀ ਵਾਧਾ ਸਰਕਾਰ ਦਾ ਹਾਸੋਹੀਣਾ ਫ਼ੈਸਲਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਗਾਂਹਵਧੂ ਕਿਸਾਨ ਅਤੇ ਪ੍ਰਾਪਰਟੀ ਕਾਰੋਬਾਰੀ ਭਗਵੰਤ ਸਿੰਘ ਪੰਧੇਰ ਬੱਗਾ ਕਲਾਂ ਨੇ ਕੇਂਦਰ ਸਰਕਾਰ ਦੇ ਕਣਕ ਦੇ ਰੇਟ ’ਚ ਵਾਧੇ ਨੂੰ ਨਿਰਾਸ਼ਾਜਨਕ ਦੱਸਦਿਆਂ ਕੀਤਾ। ਪੰਧੇਰ ਬੱਗਾ ਕਲਾਂ ਨੇ ਹੋਰ ਕਿਹਾ ਕਿ ਕੇਂਦਰ ਸਰਕਾਰ ਦਾ ਕਿਸਾਨਾਂ ਨਾਲ ਨਾਲ ਕੋਝਾ ਮਜਾਕ ਹੈ ਕਿਉਂਕਿ ਕੇਂਦਰ ਸਰਕਾਰ ਵੀ ਜਾਣਦੀ ਹੈ ਕਿ ਫ਼ਸਲਾਂ ’ਤੇ ਖਰਚ ਬਹੁਤ ਹੁੰਦਾ ਹੈ ਪਰ ਉਸ ਦੇ ਮੁਕਾਬਲੇ ਕੇਂਦਰ ਸਰਕਾਰ ਨੇ ਕਣਕ ਦੇ ਭਾਅ ’ਚ ਕੋਈ ਖਾਸ ਵਾਧਾ ਨਾ ਕਰਦਿਆਂ ਕਿਸਾਨਾਂ ਨੂੰ ਨਿਰਾਸ਼ਾ ਵੱਲ ਧੱਕਿਆ ਹੈ ਤੇ ਕੇਂਦਰ ਸਰਕਾਰ ਨੇ ਇਕ ਵਾਰ ਫਿਰ ਕਣਕ ਦੇ ਭਾਅ ’ਚ ਨਿਗੁਣਾ ਵਾਧਾ ਕਰਦਿਆਂ ਕਿਸਾਨ ਅਤੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।