25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਨੂਰਪੁਰ ਬੇਟ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਲੈਕਚਰਾਰ ਸਮੇਤ ਚਾਰ ਅਸਾਮੀਆਂ ਖਾਲੀ

ਲਾਡੋਵਾਲ, 25 ਸਤੰਬਰ-ਪੰਜਾਬ ਸਰਕਾਰ ਵਲੋਂ ਪੰਜਾਬ ਸਿੱਖਿਆ ਕ੍ਰਾਂਤੀ ਅਤੇ ਸਮਾਰਟ ਸਕੂਲ ਸਿੱਖਿਆ ਕ੍ਰਾਂਤੀ ’ਤੇ ਬੜਾ ਜ਼ੋਰ ਦਿੱਤਾ ਜਾ ਰਿਹਾ ਹੈ, ਲੇਕਿਨ ਜ਼ਮੀਨੀ ਪੱਧਰ ’ਤੇ ਹਕੀਕਤ ਕੁੱਝ ਹੋਰ ਨਜ਼ਰ ਆਉਂਦੀ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਟ ਵਿਖੇ ਅਧਿਆਪਕਾਂ ਦੀਆਂ ਕੁੱਲ 25 ਪੋਸਟਾਂ ਹਨ, ਜਿਨ੍ਹਾਂ ਵਿਚੋਂ ਇਕ ਪੰਜਾਬੀ ਟੀਚਰ, ਇਕ ਪੰਜਾਬੀ ਲੈਕਚਰਾਰ ਅਤੇ ਐਸ.

Ad Position 21
No active advertisement
ਅਜੀਤ ਡੈਸਕ 26-09-2026
ਲਾਡੋਵਾਲ, 25 ਸਤੰਬਰ-ਪੰਜਾਬ ਸਰਕਾਰ ਵਲੋਂ ਪੰਜਾਬ ਸਿੱਖਿਆ ਕ੍ਰਾਂਤੀ ਅਤੇ ਸਮਾਰਟ ਸਕੂਲ ਸਿੱਖਿਆ ਕ੍ਰਾਂਤੀ ’ਤੇ ਬੜਾ ਜ਼ੋਰ ਦਿੱਤਾ ਜਾ ਰਿਹਾ ਹੈ, ਲੇਕਿਨ ਜ਼ਮੀਨੀ ਪੱਧਰ ’ਤੇ ਹਕੀਕਤ ਕੁੱਝ ਹੋਰ ਨਜ਼ਰ ਆਉਂਦੀ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਟ ਵਿਖੇ ਅਧਿਆਪਕਾਂ ਦੀਆਂ ਕੁੱਲ 25 ਪੋਸਟਾਂ ਹਨ, ਜਿਨ੍ਹਾਂ ਵਿਚੋਂ ਇਕ ਪੰਜਾਬੀ ਟੀਚਰ, ਇਕ ਪੰਜਾਬੀ ਲੈਕਚਰਾਰ ਅਤੇ ਐਸ.ਐਸ.ਟੀ. ਦੇ 2 ਅਧਿਆਪਕਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ। ਸਕੂਲ ਸਟਾਫ ਦੇ 3-4 ਅਧਿਆਪਕਾਂ ਦੀ ਐਸ.ਆਈ.ਆਰ/ਮਰਦਮ ਸ਼ੁਮਾਰੀ ਵਿਚ ਡਿਊਟੀ ਲਗਾਈ ਗਈ ਹੈ, ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਵਾਲੇ ਡੀ.ਪੀ.ਈ. ਦੀ ਵੀ ਬਾਹਰ ਹੀ ਡਿਊਟੀ ਲੱਗੀ ਹੋਈ ਹੈ, ਸਕੂਲ ਦਾ ਇਕ ਸੇਵਾਦਾਰ ਬੀ.ਪੀ.ਓ. ਦਫ਼ਤਰ ਵਿਚ ਕੰਮ ਕਰ ਰਿਹਾ ਹੈ ਅਤੇ ਤਨਖ਼ਾਹ ਸਕੂਲ ਵਲੋਂ ਲੈ ਰਿਹਾ ਹੈ। ਸਕੂਲ ਵਿਚ ਕੁੱਲ 510 ਬੱਚੇ ਹਨ, ਜਿਨ੍ਹਾਂ ਦੇ ਬੈਠਣ ਵਾਸਤੇ 18 ਕਮਰਿਆਂ ਦੀ ਬਜਾਏ 11 ਕਮਰੇ ਹੀ ਹਨ, ਜਦ ਕਿ 7 ਕਮਰਿਆਂ ਦੀ ਘਾਟ ਕਿਵੇਂ ਪੂਰੀ ਕੀਤੀ ਜਾਂਦੀ ਹੋਵੇਗੀ। ਸਕੂਲ ਵਿਚ ਲੜਕੇ/ਲੜਕੀਆਂ ਦੇ 2 ਬਲਾਕ ਹਨ, ਜਿਨ੍ਹਾਂ ਲਈ 5 ਬਾਥਰੂਮਾਂ ਦੀ ਹੋਰ ਜ਼ਰੂਰਤ ਹੈ। ਸਕੂਲ ਦੀ ਪੁਰਾਣੀ ਬਿਲਡਿੰਗ ਨੂੰ ਢਾਹ ਦਿੱਤਾ ਗਿਆ ਹੈ, ਜਿਸ ਦਾ ਇੱਟਾਂ ਰੋੜਿਆਂ ਦਾ ਮਲਵਾ ਮੇਨ ਗੇਟ ਤੋਂ ਅੰਦਰ ਵੜਦਿਆਂ ਸਭ ਦਾ ਸਵਾਗਤ ਕਰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਮੈਡੀਵੇਜ ਹਸਪਤਾਲ ਵਿਖੇ ਮੁਫ਼ਤ ਪੇਟ ਅਤੇ ਜਿਗਰ ਦੇ ਰੋਗਾਂ ਦਾ ਕੈਂਪ ਕੱਲ੍ਹ - ਡਾ . ਅਜਮੇਰ ਸਿੰਘ ਕਾਲੜਾ ਅਗਲੀ ਖ਼ਬਰ ਬਹਾਦਰਕੇ ਰੋਡ ’ਤੇ ਤੇਜ਼ ਰਫ਼ਤਾਰ ਕਾਰ ਨੇ ਕਈ ਵਾਹਨ ਚਾਲਕਾਂ ਨੂੰ ਦਰੜਿਆ
Ad Position 24