26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਕੈਬਨਿਟ ਮੰਤਰੀ ਸੌਂਦ ਨੇ ਕੀਤਾ ਦੋ ਰੋਜ਼ਾ ‘ਸੀਸੂ ਟੈੱਕ ਸ਼ੋਅ 2026’ ਦਾ ਉਦਘਾਟਨ

ਲੁਧਿਆਣਾ, 25 ਸਤੰਬਰ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਦੁਆਰਾ ਸੀਸੂ ਟੈੱਕ ਸ਼ੋਅ ਸੀਸੂ ਕੰਪਲੈਕਸ ਵਿਖੇ ‘ਇੰਡਸਟਰੀ 4. 0 ਅਤੇ ਮੈਨੂਫੈਕਚਰਜ਼ ਅਤੇ ਐਮ.

Ad Position 21
No active advertisement
ਅਜੀਤ ਡੈਸਕ 26-09-2026
ਲੁਧਿਆਣਾ, 25 ਸਤੰਬਰ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਦੁਆਰਾ ਸੀਸੂ ਟੈੱਕ ਸ਼ੋਅ ਸੀਸੂ ਕੰਪਲੈਕਸ ਵਿਖੇ ‘ਇੰਡਸਟਰੀ 4.0 ਅਤੇ ਮੈਨੂਫੈਕਚਰਜ਼ ਅਤੇ ਐਮ.ਐਸ.ਐਮ.ਈਜ਼ ਲਈ ਏਆਈ ਪਰਿਵਰਤਨ’ ਵਿਸ਼ੇ ’ਤੇ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਉਦਯੋਗਪਤੀਆਂ, ਤਕਨਾਲੋਜੀ ਪ੍ਰਦਾਤਾਵਾਂ, ਸਰਕਾਰੀ ਅਧਿਕਾਰੀਆਂ, ਵਿੱਤੀ ਸੰਸਥਾਵਾਂ ਅਤੇ ਉਦਯੋਗ ਮਾਹਿਰਾਂ ਨੂੰ ਇਕੱਠਾ ਕੀਤਾ ਗਿਆ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੇ ਕੀਤਾ, ਜਿਨ੍ਹਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਾਲ ਸਿੰਮੀ ਚੋਪੜਾ ਪਾਸ਼ਾਨ, ਸੀਨੀਅਰ ਵਾਈਸ ਚੇਅਰਪਰਸਨ ਉਦਯੋਗ ਵਿਕਾਸ ਬੋਰਡ, ਪੰਜਾਬ ਵੀ ਮੌਜੂਦ ਸਨ। ਇਸ ਮੌਕੇ ਸੋਂਦ ਨੇ ਉਦਯੋਗਾਂ ਨੂੰ ਉਤਪਾਦਕਤਾ, ਗੁਣਵੱਤਾ ਅਤੇ ਵਿਸ਼ਵ-ਵਿਆਪੀ ਮੁਕਾਬਲੇਬਾਜ਼ੀ ਨੂੰ ਬਿਹਤਰ ਬਣਾਉਣ ਲਈ ਆਧੁਨਿਕ ਤਕਨਾਲੋਜੀ, ਆਟੋਮੇਸ਼ਨ ਅਤੇ ਡਿਜੀਟਲ ਹੱਲ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਸੀਸੂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੀਸੂ ਨੇ ਅਜਿਹਾ ਪਲੇਟਫ਼ਾਰਮ ਤਿਆਰ ਕੀਤਾ ਹੈ , ਜਿੱਥੇ ਉਦਯੋਗ ਸਿੱਧੇ ਤੌਰ ’ਤੇ ਤਕਨਾਲੋਜੀ ਪ੍ਰਦਾਤਾਵਾਂ ਅਤੇ ਸਰਕਾਰੀ ਸੰਸਥਾਵਾਂ ਨਾਲ ਜੁੜ ਸਕਦੇ ਹਨ। ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ‘ਤਕਨਾਲੋਜੀ ਹੁਣ ਉਦਯੋਗ ਲਈ ਇਕ ਵਿਕਲਪ ਨਹੀਂ ਹੈ’ ਇਹ ਸਮੇਂ ਦੀ ਲੋੜ ਹੈ। ਟੈੱਕ ਸ਼ੋਅ 2026 ਰਾਹੀਂ, ਸੀਸੂ ਚਾਹੁੰਦਾ ਹੈ ਕਿ ਹਰ ਐਮ.ਐਸ.ਐਮ.ਈ. ਇਹ ਸਮਝੇ ਕਿ ਏਆਈ, ਆਟੋਮੇਸ਼ਨ ਅਤੇ ਇੰਡਸਟਰੀ 4.0 ਸਿਰਫ਼ ਵੱਡੀਆਂ ਕੰਪਨੀਆਂ ਲਈ ਹੀ ਨਹੀਂ ਹਨ। ਇਹ ਤਕਨਾਲੋਜੀਆਂ ਛੋਟੇ ਅਤੇ ਦਰਮਿਆਨੇ ਉਦਮਾਂ ਨੂੰ ਵੀ ਲਾਗਤ ਘਟਾਉਣ, ਗੁਣਵੱਤਾ ਵਿਚ ਸੁਧਾਰ ਕਰਨ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਮੁਕਾਬਲਾ ਕਰਨ ਵਿਚ ਮਦਦ ਕਰ ਸਕਦੀਆਂ ਹਨ। ਇਸ ਸਮਾਗਮ ਵਿਚ ਸੀਨੀਅਰ ਅਧਿਕਾਰੀਆਂ ਅਤੇ ਮਾਹਿਰਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੀ ਤੋਂ ਇਲਾਵਾ ਸੀਸੂ ਦੇ ਜਨਰਲ ਸਕੱਤਰ ਹਨੀ ਸੇਠੀ, ਸੀਨੀਅਰ ਉਪ ਪ੍ਰਧਾਨ ਜੇ.ਐਸ. ਭੋਗਲ, ਸੰਯੁਕਤ ਸਕੱਤਰ ਡਾ. ਐਸ.ਬੀ. ਸਿੰਘ, ਉਪ ਪ੍ਰਧਾਨ ਦੀਦਾਰਜੀਤ ਸਿੰਘ ਲੋਟੇ, ਗੌਤਮ ਮਲਹੋਤਰਾ, ਸੰਜੇ ਧੀਮਾਨ ਅਤੇ ਵਿੱਤ ਸਕੱਤਰ ਅਜੇ ਭਾਰਤੀ ਸਮੇਤ ਵੱਡੀ ਗਿਣਤੀ ਵਿਚ ਉਦਯੋਗਿਕ ਮੈਂਬਰਾਂ ਨੇ ਉਦਘਾਟਨੀ ਦਿਨ ਸ਼ਿਰਕਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਸ਼ਹਿਰ ਆਉਣ ’ਤੇ ਘਬਰਾਹਟ ਹੁੰਦੀ ਹੈ -ਬੈਂਸ ਅਗਲੀ ਖ਼ਬਰ ਮਾਤਾ ਬਗਲਾ ਮੁਖੀ ਧਾਮ ਵਿਖੇ ਯੱਗ ਕਰਾਇਆ
Ad Position 24