14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਭਾਵਾਧਸ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ 25 ਅਕਤੂਬਰ ਨੂੰ ਕੱਢੀ ਜਾਵੇਗੀ 37ਵੀਂ ਵਿਸ਼ਾਲ ਸ਼ੋਭਾ ਯਾਤਰਾ-ਵਿਜੈ ਦਾਨਵ

ਲੁਧਿਆਣਾ, 13 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਜਨਰਲ ਹਾਊਸ ਦੀ ਇਕ ਮੀਟਿੰਗ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਵਿਜੈ ਦਾਨਵ ਦੀ ਅਗਵਾਈ ਵਿਚ ਸਥਾਨਕ ਸਰਕਟ ਹਾਊਸ ਵਿਖੇ ਹੋਈ। ਇਸ ਮੀਟਿੰਗ ਵਿਚ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਚੌਧਰੀ ਯਸ਼ਪਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਲੁਧਿਆਣਾ, 13 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਜਨਰਲ ਹਾਊਸ ਦੀ ਇਕ ਮੀਟਿੰਗ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਵਿਜੈ ਦਾਨਵ ਦੀ ਅਗਵਾਈ ਵਿਚ ਸਥਾਨਕ ਸਰਕਟ ਹਾਊਸ ਵਿਖੇ ਹੋਈ। ਇਸ ਮੀਟਿੰਗ ਵਿਚ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਚੌਧਰੀ ਯਸ਼ਪਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਦੌਰਾਨ ਭਾਵਾਧਸ ਦੇ ਸਮੂਹ ਅਹੁਦੇਦਾਰਾਂ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿਚ 25 ਅਕਤੂਬਰ ਨੂੰ ਕੱਢੀ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਿਜੈ ਦਾਨਵ ਨੇ ਕਿਹਾ ਕਿ ਭਾਵਾਧਸ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ 37ਵੀਂ ਵਿਸ਼ਾਲ ਸ਼ੋਭਾ ਯਾਤਰਾ 25 ਅਕਤੂਬਰ ਨੂੰ ਸਥਾਨਕ ਦਰੇਸੀ ਦੇ ਖੁੱਲ੍ਹੇ ਮੈਦਾਨ ਵਿਚੋਂ ਕੱਢੀ ਜਾਵੇਗੀ ਜੋ ਕਿ ਘਾਟੀ ਮੁਹੱਲਾ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਵਾਂ ਤੇ ਸ਼ਹਿਰ ਦੇ ਸਮੂਹ ਨਗਰ ਨਿਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਾਦਾਰ ਸਵਾਗਤ ਕੀਤਾ ਗਿਆ ਜਾਵੇਗਾ। ਉਨ੍ਹਾਂ ਇਸ ਮੌਕੇ ਭਾਵਾਧਸ ਦੇ ਸਮੂਹ ਮੈਂਬਰਾਂ ਦੀਆਂ ਡਿਊਟੀਆਂ ਵੀ ਲਾਈਆਂ ਤੇ ਸਮੂਹ ਮੈਂਬਰਾਂ ਨੂੰ ਸ਼ੋਭਾ ਯਾਤਰਾ ਲਈ ਦਿਨ ਰਾਤ ਜੁੱਟ ਜਾਣ ਲਈ ਪ੍ਰੇਰਿਤ ਵੀ ਕੀਤਾ। ਵਿਜੈ ਦਾਨਵ ਨੇ ਕਿਹਾ ਕਿ ਸ਼ੋਭਾ ਯਾਤਰਾ ਦੀ ਤਿਆਰੀਆਂ ਸੰਬੰਧੀ ਵੱਖ-ਵੱਖ ਕਮੇਟੀ ਅਤੇ ਪੂਰੇ ਪ੍ਰੋਗਰਾਮ ਦਾ ਐਲਾਨ ਆਉਣ ਵਾਲੇ ਦਿਨਾਂ ਵਿਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵਾਧਸ ਦੇ ਸਮੂਹ ਆਗੂਆਂ ਆਪਣੇ ਪਰਿਵਾਰਾਂ ਸਮੇਤ ਇਸ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣ ਅਤੇ ਸ਼ੋਭਾ ਯਾਤਰਾ ਦੌਰਾਨ ਅਨੁਸ਼ਾਸਨ ਨੂੰ ਬਣਾ ਕੇ ਰੱਖਣ। ਚੌਧਰੀ ਯਸ਼ਪਾਲ ਨੇ ਕਿਹਾ ਕਿ ਸਮੁੱਚੀ ਕੌਮ ਨੂੰ ਚਾਹੀਦਾ ਹੈ ਕਿ ਉਹ ਪ੍ਰਗਟ ਦਿਵਸ ਤੋਂ ਪਹਿਲਾਂ ਆਪਣੇ ਘਰਾਂ ਵਿਚ 14 ਜਾਂ 4 ਦਿਨ ਲਈ ਆਖੰਡ ਜੋਤ ਸਥਾਪਿਤ ਕਰਨ ਤੇ ਸ਼ੋਭਾ ਯਾਤਰਾ ਤੇ ਪ੍ਰਗਟ ਦਿਵਸ ਵਾਲੇ ਦਿਨ ਆਪਣੇ ਘਰਾਂ ਨੂੰ ਲਾਈਟਾਂ ਨਾਲ ਜ਼ਰੂਰ ਰੁਸ਼ਨਾਉਣਾ। ਉਨ੍ਹਾਂ ਸਮੁੱਚੀ ਕੌਮ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਆਪਣੇ ਪਰਿਵਾਰਾਂ ਸਮੇਤ ਸ਼ੋਭਾ ਯਾਤਰਾ ਵਿਚ ਸ਼ਿਰਕਤ ਕਰਨ। ਇਸ ਮੌਕੇ ਚੌਧਰੀ ਯਸ਼ਪਾਲ, ਸੰਤ ਵਿਸ਼ਰਵਾ ਰਿਸ਼ੀ, ਲਵ ਦ੍ਰਾਵਿੜ, ਅਸ਼ਵਨੀ ਭੀਲ, ਰੋਹਿਤ ਸਹੋਤਾ, ਮਹਿਕ ਸਿੰਘ, ਰਾਜਿੰਦਰ ਹੰਸ, ਵਿਮਲ ਭੱਟੀ, ਅਕਸ਼ੈ ਰਾਜ, ਦੇਵ ਰਾਜ ਅਸ਼ੁਰ, ਅਸ਼ੋਕ ਬੰਟੂ, ਸ਼ਾਮ ਬਹੋਤ, ਸੰਜੇ ਦਿਸਾਵਰ, ਦੀਪੂ ਘਈ, ਸੁਧੀਰ ਧਾਰੀਵਾਲ, ਸਿਕੰਦਰ ਚੌਹਾਨ, ਜਤਿੰਦਰ ਘਾਵਰੀ, ਸੰਜੇ ਲਹੋਟ, ਕਨੌਜ ਦਾਨਵ, ਧਰਮਵੀਰ ਮਚਲ, ਸੁਰੇਸ਼ ਸ਼ੇਲੀ, ਰਾਜੂ ਘਾਵਰੀਆ, ਰਾਜੂ ਸਭਰਵਾਲ, ਸ਼ਿਵ ਕੁਮਾਰ, ਡਾ. ਮੁਕੇਸ਼, ਸਨੀ ਬਾਲੂ , ਸੁਨੀਲ ਹੰਸ, ਅਦਿਤਯ ਬੱਗਣ, ਟੋਨੀ ਗਹਿਲੋਤ, ਪ੍ਰਣ ਭੀਲ, ਰਾਜ ਰਾਣੀ ਗੋਮਤੀ, ਸ਼ਿਵ ਬਿਡਲਾਨ, ਨੇਹਾ ਚੰਡਾਲਿਆ, ਬਨਵਾਰੀ ਲਾਲ, ਰਣਵੀਰ, ਮਨੋਜ ਲੰਬੜਦਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਕੀਲ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ 16 ਵਿਅਕਤੀਆਂ ਖਿਲਾਫ਼ ਕੇਸ ਦਰਜ ਅਗਲੀ ਖ਼ਬਰ ਨਾਬਾਲਗ ਲੜਕੀ ਮਾਪਿਆਂ ਦੀ ਲੱਖਾਂ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਹੋਈ ਫਰਾਰ
Ad Position 24