14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਪ੍ਰਸਿੱਧ ਪਲਾਸਟਿਕ ਸਰਜਨ ਡਾ. ਵਿਕਾਸ ਗੁਪਤਾ ਨੇ ਆਸਟ੍ਰੇਲੀਆ ਵਾਸੀ ਮਹਿਲਾ ਦੀ ਬਰੈਂਕੀਊਪਲਾਸਟੀ ਸਰਜਰੀ ਕੀਤੀ ਸਫਲਤਾ ਪੂਰਵਕ

ਲੁਧਿਆਣਾ, 13 ਸਤੰਬਰ (ਡਾ. ਤਰਲੋਚਨ ਸਿੰਘ)-ਸਥਾਨਕ ਪ੍ਰੋਫਾਈਲ ਕਲੀਨਿਕ ਵਿਖੇ ਆਸਟ੍ਰੇਲੀਆ ਤੋਂ ਆਈ ਇਕ ਮਹਿਲਾ ਮਰੀਜ਼ ਦੀ ਆਰਮ ਲਿਫ਼ਟ ਸਰਜਰੀ ਸਫਲਤਾ ਪੂਰਵਕ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਲੁਧਿਆਣਾ, 13 ਸਤੰਬਰ (ਡਾ. ਤਰਲੋਚਨ ਸਿੰਘ)-ਸਥਾਨਕ ਪ੍ਰੋਫਾਈਲ ਕਲੀਨਿਕ ਵਿਖੇ ਆਸਟ੍ਰੇਲੀਆ ਤੋਂ ਆਈ ਇਕ ਮਹਿਲਾ ਮਰੀਜ਼ ਦੀ ਆਰਮ ਲਿਫ਼ਟ ਸਰਜਰੀ ਸਫਲਤਾ ਪੂਰਵਕ ਕੀਤੀ ਗਈ। ਇਸ ਪ੍ਰਕਿਰਿਆ ਨੂੰ ਮੈਡੀਕਲ ਭਾਸ਼ਾ ਵਿਚ ਬਰੈਂਕੀਓ ਪਲਾਸਟੀ ਕਿਹਾ ਜਾਂਦਾ ਹੈ। ਇਹ ਸਰਜਰੀ ਪ੍ਰਸਿੱਧ ਸੀਨੀਅਰ ਪਲਾਸਟਿਕ ਸਰਜਨ ਡਾ. ਵਿਕਾਸ ਗੁਪਤਾ ਵਲੋਂ ਪ੍ਰੋਫਾਈਲ ਕਲੀਨਿਕ ਅਤੇ ਦੀਪਕ ਹਸਪਤਾਲ ਦੇ ਸਹਿਯੋਗ ਨਾਲ ਕੀਤੀ ਗਈ। ਇਸ ਸਰਜਰੀ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਾ. ਵਿਕਾਸ ਗੁਪਤਾ ਨੇ ਦੱਸਿਆ ਕਿ ਆਸਟ੍ਰੇਲੀਆ ਵਾਸੀ 60 ਸਾਲਾਂ ਮਹਿਲਾ ਐਨੀ ਦੀਆਂ ਉਪਰਲੀਆਂ ਬਾਂਹਾਂ ਦੀ ਵਾਧੂ ਅਤੇ ਢਿੱਲੀ ਚਮੜੀ ਨੂੰ ਠੀਕ ਕਰਨ ਲਈ ਵਿਸਥਾਰ ਪੂਰਵਕ ਮੈਡੀਕਲ ਜਾਂਚ ਅਤੇ ਸਲਾਹ ਮਸ਼ਵਰੇ ਤੋਂ ਬਾਅਦ ਸਰਜਰੀ ਦੀ ਯੋਜਨਾ ਬਹੁਤ ਧਿਆਨ ਨਾਲ ਤਿਆਰ ਕੀਤੀ ਗਈ। ਸਮੁੱਚੀ ਡਾਕਟਰੀ ਟੀਮ ਵਲੋਂ ਇਹ ਸਰਜਰੀ ਸਫਲਤਾ ਪੂਰਵਕ ਮੁਕੰਮਲ ਹੋਈ। ਇਸ ਤੋਂ ਬਾਅਦ ਸੁਰੱਖਿਅਤ ਅਤੇ ਆਰਾਮਦਾਇਕ ਰਿਕਵਰੀ ਯਕੀਨੀ ਬਣਾਉਣ ਲਈ ਮਰੀਜ਼ ਦੀ ਢੁਕਵੀਂ ਨਿਗਰਾਨੀ, ਜ਼ਖਮ ਦੀ ਦੇਖਭਾਲ, ਦਰਦ ਪ੍ਰਬੰਧਨ ਅਤੇ ਨਿਯਮਤ ਮੈਡੀਕਲ ਦੇਖਭਾਲ ਕੀਤੀ ਗਈ। ਡਾ. ਗੁਪਤਾ ਨੇ ਦੱਸਿਆ ਕਿ ਇਸ ਵਿਸ਼ੇਸ਼ ਸਰਜੀਕਲ ਦੇਖਭਾਲ ਦੇ ਨਾਲ-ਨਾਲ ਮਰੀਜ਼ ਨੂੰ ਯਾਤਰਾ ਦੀ ਯੋਜਨਾ, ਰਿਹਾਇਸ਼, ਹਸਪਤਾਲ ’ਚ ਦਾਖਲਾ, ਸਥਾਨਕ ਆਵਾਜਾਈ ਅਤੇ ਲੁਧਿਆਣਾ ਵਿਚ ਸਰਜਰੀ ਤੋਂ ਬਾਅਦ ਠਹਿਰਨ ਸਬੰਧੀ ਸਹਾਇਤਾ ਵੀ ਦਿੱਤੀ ਗਈ। ਇਸ ਵਿਆਪਕ ਸਹਿਯੋਗ ਨਾਲ ਭਾਰਤ ਪਹੁੰਚਣ ਤੋਂ ਲੈ ਕੇ ਸਰਜਰੀ ਅਤੇ ਰਿਕਵਰੀ ਤੱਕ ਮਰੀਜ਼ ਦਾ ਮੈਡੀਕਲ ਟੂਰਿਜ਼ਮ ਅਨੁਭਵ ਸੁਚੱਜਾ ਅਤੇ ਆਰਾਮਦਾਇਕ ਰਿਹਾ। ਡਾ. ਗੁਪਤਾ ਨੇ ਦੱਸਿਆ ਕਿ ਇਸ ਮਹਿਲਾ ਮਰੀਜ਼ ਨੂੰ ਇਹ ਸਰਜਰੀ ਕਰਵਾਉਣ ਲਈ ਆਸਟ੍ਰੇਲੀਆ ਵਿਚ ਲਗਭਗ 12 ਮਹੀਨਿਆਂ ਦਾ ਉਡੀਕ ਸਮਾਂ ਦਿੱਤਾ ਗਿਆ ਸੀ, ਪਰ ਉਕਤ ਮਰੀਜ਼ ਵਲੋਂ ਸਾਡੇ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਭਾਰਤ ਆਉਣ ਤੋਂ ਪਹਿਲਾਂ ਮਰੀਜ਼ ਨੂੰ ਵਿਸਥਾਰ ਪੂਰਵਕ ਟੈਲੀ ਕੰਸਲਟੇਸ਼ਨ ਵੀ ਦਿੱਤੀਆਂ ਗਈਆਂ। ਡਾ. ਗੁਪਤਾ ਨੇ ਕਿਹਾ ਕਿ ਅ ੰਤਰਰਾਸ਼ਟਰੀ ਮਰੀਜ਼ਾਂ ਨੂੰ ਸਿਰਫ਼ ਮੈਡੀਕਲ ਦੇਖਭਾਲ ਦੀ ਹੀ ਲੋੜ ਨਹੀਂ ਹੁੰਦੀ ਉਨ੍ਹਾਂ ਨੂੰ ਭਰੋਸੇ ਯੋਗ ਯਾਤਰਾ ਪ੍ਰਬੰਧ, ਢੁਕਵੀਂ ਰਿਹਾਇਸ਼, ਸਪਸ਼ਟ ਸੰਚਾਰ ਅਤੇ ਸਰਜਰੀ ਤੋਂ ਬਾਅਦ ਭਰੋਸੇਮੰਦ ਦੇਖਭਾਲ ਦੀ ਲੋੜ ਹੁੰਦੀ ਹੈ। ਪ੍ਰੋਫਾਈਲ ਕਲੀਨਿਕ ਦੇ ਮੁੱਖ ਪ੍ਰਬੰਧਕ ਡਾ. ਵਿਕਾਸ ਗੁਪਤਾ ਨੇ ਪੰਜਾਬ ਸਰਕਾਰ ਨੂੰ ਇਕ ਸਮਰਪਿਤ ਮੈਡੀਕਲ ਟੂਰਿਜ਼ਮ ਪ੍ਰਣਾਲੀ ਵਿਕਸਿਤ ਕਰਨ ਦੀ ਅਪੀਲ ਕੀਤੀ। ਇਸ ਵਿਚ ਸੁਚਾਰੂ ਵੀਜ਼ਾ ਸਹਾਇਤਾ, ਮਾਨਤਾ ਪ੍ਰਾਪਤ ਸਿਹਤ ਸੰਭਾਲ ਨੈੱਟਵਰਕ, ਏਅਰਪੋਰਟ ਟਰਾਂਸਫ਼ਰ, ਤਸਦੀਕਸ਼ੁਦਾ ਰਿਹਾਇਸ਼, ਬਹੁਭਾਸ਼ਾਈ ਮਰੀਜ਼ ਸਹਾਇਤਾ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਚਾਰ ਵਰਗੀਆਂ ਸਹੂਲਤਾਂ ਸ਼ਾਮਿਲ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਿਹਤ ਸੰਸਥਾਵਾਂ, ਹੋਟਲ ਅਤੇ ਹੋਸਪਿਟੈਲਿਟੀ ਖੇਤਰ ਅਤੇ ਸੈਰ ਸਪਾਟਾ ਏਜੰਸੀਆਂ ਦੇ ਸਾਂਝੇ ਯਤਨਾਂ ਨਾਲ ਪੰਜਾਬ ਵਧੇਰੇ ਅੰਤਰਰਾਸ਼ਟਰੀ ਮਰੀਜ਼ਾਂ ਨੂੰ ਆਕਰਸ਼ਿਤ ਕਰ ਸਕਦਾ ਹੈ। ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਸਕਦਾ ਹੈ ਅਤੇ ਆਪਣੇ ਆਪ ਨੂੰ ਇਕ ਭਰੋਸੇਯੋਗ ਵਿਸ਼ਵ ਪੱਧਰੀ ਸਿਹਤ ਸੰਭਾਲ ਕੇਂਦਰ ਵਜੋਂ ਸਥਾਪਿਤ ਕਰ ਸਕਦਾ ਹੈ। ਇਸ ਮੌਕੇ ਇਹ ਸਰਜਰੀ ਕਰਵਾਉਣ ਵਾਲੀ ਆਸਟ੍ਰੇਲੀਆ ਵਾਸੀ ਮਹਿਲਾ ਐਨੀ ਨੇ ਦੱਸਿਆ ਕਿ ਡਾ. ਵਿਕਾਸ ਗੁਪਤਾ ਵਲੋਂ ਕੀਤੀ ਗਈ ਸ ਰਜਰੀ ਤੋਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਅਤੇ ਖ਼ੁਸ਼ ਹੈ। ਇਸ ਮੌਕੇ ਐਨੀ ਦਾ ਪਤੀ ਡੇਵਿਡ ਵੀ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਲੜਕੀ ਮਾਪਿਆਂ ਦੀ ਲੱਖਾਂ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਹੋਈ ਫਰਾਰ ਅਗਲੀ ਖ਼ਬਰ ਵਿਧਾਇਕ ਗਰੇਵਾਲ ਨੇ ਵਿੱਦਿਆ ਦੇ ਮੰਦਰ ’ਚ ਸੇਵਾ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨ ਸਮਾਗਮ ਦੌਰਾਨ ਕੀਤਾ ਸਨਮਾਨਿਤ ਸਮਾਗਮ...
Ad Position 24