ਡਿਪਾਰਟਮੈਂਟ ਆਫ ਫਾਈਨਾਂਸ਼ੀਅਲ ਸਰਵਿਸਿਜ਼ ਕੇ ਸਕੱਤਰ ਵਲੋਂ ਗਲੋਬਲ ਫਿਨਟੈਕ ਫੈਸਟ 2026 ’ ਚ ਵਿੱਤੀ ਸਮਾਵੇਸ਼ ਨੂੰ ਅੱਗੇ ਵਧਾਉਣ ਲਈ ਨਵੀਨਤਾਵਾਂ ਦਾ ਉਦਘਾਟਨ
ਲੁਧਿਆਣਾ, 10 ਸਤੰਬਰ (ਅ. ਬ.)
ਲੁਧਿਆਣਾ, 10 ਸਤੰਬਰ (ਅ.ਬ.)–ਵਿੱਤੀ ਸੇਵਾਵਾਂ ਵਿਭਾਗ, ਵਿੱਤ ਮੰਤਰਾਲਾ, ਭਾਰਤ ਸਰਕਾਰ ਦੇ ਸਕੱਤਰ ਸ਼੍ਰੀ ਸੰਜੇ ਲੋਹੀਆ ਨੇ ਅੱਜ ਦੇਸ਼ ਵਿੱਚ ਵਿੱਤੀ ਸਮਾਵੇਸ਼ ਨੂੰ ਅੱਗੇ ਵਧਾਉਣ ਲਈ ਗਲੋਬਲ ਫਿਨਟੈਕ ਫੈਸਟ 2026 ਵਿੱਚ ਕਈ ਨਵੀਨਤਾਵਾਂ ਦੀ ਸ਼ੁਰੂਆਤ ਕੀਤੀ। ਇਨ੍ਹਾਂ ਵਿੱਚ ਤੁਰੰਤ ਰੂਪੇ ਕਾਰਡ ਅਤੇ ਵਪਾਰੀਆਂ ਲਈ ਯੂਪੀਆਈ ਕਿਊਆਰ ਜਾਰੀ ਕਰਨ ਵਾਸਤੇ ਓਪਨ-ਸੋਰਸ ਏਟੀਐਮ, ਚੁਣੀਆਂ ਹੋਈਆਂ ਸਰਕਾਰੀ ਸਹਾਇਤਾ ਪ੍ਰਾਪਤ ਕਰੈਡਿਟ ਯੋਜਨਾਵਾਂ ਲਈ ‘ਯੂਪੀਆਈ ’ਤੇ ਕ੍ਰੈਡਿਟ ਲਾਈਨ’ ਦੀ ਸਹੂਲਤ ਅਤੇ ਆਧਾਰ ਸਮਰੱਥ ਭੁਗਤਾਨ ਪ੍ਰਣਾਲੀ ਥ੍ਰੀ-ਪਾਰਟੀ ਕੈਸ਼ ਡਿ ਪਾਜ਼ਿਟ ਦੀ ਸ਼ੁਰੂਆਤ ਸ਼ਾਮਲ ਹੈ। ਇਹ ਐਲਾਨ ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਸੌਰਭ ਵਿਜੇ ਦੀ ਮੌਜੂਦਗੀ ਵਿੱਚ ਕੀਤਾ ਗਿਆ। ਰੂਪੇ ਕਾਰਡ ਅਤੇ ਵਪਾਰੀ ਕਿਊਆਰ ਜਾਰੀ ਕਰਨ ਲਈ ਓਪਨ-ਸੋਰਸ ਏਟੀਐਮ ਇਹ ਹੱਲ ਗਾਹਕਾਂ ਨੂੰ ਇੱਕ ਸਧਾਰਣ ਸੈਲਫ-ਸਰਵਿਸ ਪ੍ਰਕਿਰਿਆ ਰਾਹੀਂ ਏਟੀਐਮ ਤੋਂ ਸਿੱਧੇ ਤੌਰ ’ਤੇ ਤੁਰੰਤ ਵਿਅਕਤੀਗਤ ਰੂਪੇ ਡੈਬਿਟ, ਕ੍ਰੈਡਿਟ ਅਤੇ ਐਨਸੀਐਮਸੀ ਕਾਰਡ ਪ੍ਰਾਪਤ ਕਰਨ ਦੀ ਸਹੂਲਤ ਦੇਵੇਗਾ। ਇਸ ਤੋਂ ਇਲਾਵਾ, ਇਹ ਏਟੀਐਮ ਚੈੱਕ ਜਮ੍ਹਾਂ ਕਰਨਾ, ਖਾਤਾ ਖੋਲ੍ਹਣਾ ਅਤੇ ਕਰਜ਼ੇ ਲਈ ਅਰਜ਼ੀ ਦੇਣਾ ਵਰਗੀਆਂ ਬੈਂਕਿੰਗ ਸੇਵਾਵਾਂ ਵੀ ਪ੍ਰਦਾਨ ਕਰਨਗੇ। ਜੀਐੱਫਐੱਫ ਦੇ ਮਹਿਮਾਨਾਂ ਅਤੇ ਹਾਜ਼ਰੀਨ ਨੂੰ ਜੀਐੱਫਐੱਫ ਦੇ ਪੂਰੇ ਸਥਾਨ ’ਤੇ ਲਗਾਏ ਗਏ ਓਪਨ-ਸੋਰਸ ਏਟੀਐਮ ਦਾ ਖੁਦ ਅਨੁਭਵ ਕਰਨ ਦਾ ਮੌਕਾ ਮਿਲਿਆ। ਇਹ ਹੱਲ ਏਟੀਐਮ ਦੀ ਭੂਮਿਕਾ ਨੂੰ ਸਿਰਫ਼ ਨਕਦ ਕਢਵਾਉਣ ਅਤੇ ਜਮ੍ਹਾਂ ਕਰਨ ਵਾਲੀਆਂ ਮਸ਼ੀਨਾਂ ਤੱਕ ਸੀਮਿਤ ਰੱਖਣ ਦੀ ਬਜਾਏ, ਉਨ੍ਹਾਂ ਨੂੰ ਬੁੱਧੀਮਾਨ ਗਾਹਕ ਸੇਵਾ ਅਤੇ ਬੈਂਕਿੰਗ ਸਹੂਲਤਾਂ ਦੇ ਕੇਂਦਰਾਂ ਵਜੋਂ ਵਿਕਸਿਤ ਕਰਨ ਦਾ ਉਦੇਸ਼ ਰੱਖਦਾ ਹੈ।