07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪੈਨਸ਼ਨਰਜ਼ ਇਨਫਾਰਮੇਸ਼ਨ ਸੈਂਟਰ ਮੈਨੇਜਮੈਂਟ ਕਮੇਟੀ ਦੀ ਮਹੀਨਾਵਾਰ ਮੀਟਿੰਗ

ਲੁਧਿਆਣਾ, 7 ਸਤੰਬਰ (ਡਾ. ਤਰਲੋਚਨ ਸਿੰਘ)-ਪੈਨਸ਼ਨਰਜ਼ ਇਨਫਰਮੇਸ਼ਨ ਸੈਂਟਰ ਮੈਨੇਜਮੈਂਟ ਕਮੇਟੀ ਦੀ ਮਹੀਨਾਵਾਰ ਮੀਟਿੰਗ ਚੇਅਰਮੈਨ ਸੁਸ਼ੀਲ ਕੁਮਾਰ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਹੋਈ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਲੁਧਿਆਣਾ, 7 ਸਤੰਬਰ (ਡਾ. ਤਰਲੋਚਨ ਸਿੰਘ)-ਪੈਨਸ਼ਨਰਜ਼ ਇਨਫਰਮੇਸ਼ਨ ਸੈਂਟਰ ਮੈਨੇਜਮੈਂਟ ਕਮੇਟੀ ਦੀ ਮਹੀਨਾਵਾਰ ਮੀਟਿੰਗ ਚੇਅਰਮੈਨ ਸੁਸ਼ੀਲ ਕੁਮਾਰ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਹੋਈ। ਮੀਟਿੰਗ ਵਿਚ ਪਿਛਲੇ ਸਮੇਂ ਦੌਰਾਨ ਮੁਲਾਜ਼ਮਾਂ, ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਕੀਤੇ ਗਏ ਸੰਘਰਸ਼ ਦੀ ਵਿਸਥਾਰ ਵਿਚ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਗੁਰਚਰਨ ਸਿੰਘ ਦੁੱਗਾ ਨੇ ਦੱਸਿਆ ਕਿ ਮੁਲਾਜ਼ਮਾਂ, ਪੈਨਸ਼ਨਰਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਸਰਕਾਰ ਆਨੇ ਬਹਾਨੇ ਟਾਲ ਰਹੀ ਹੈ, ਜਿਸ ਵਿਚ ਮਹਿੰਗਾਈ ਭੱਤਾ 42 ਪ੍ਰਤੀਸ਼ਤ ਤੋਂ ਵਧਾ ਕੇ 60 ਪ੍ਰਤੀਸ਼ਤ ਕਰਨਾ, 2.59 ਦੇ ਗੁਣਾਂਕ ਨਾਲ ਪੈਨਸ਼ਨ ਫਿਕਸ ਕਰਨੀ, ਕੱਚੇ ਮੁਲਾਜ਼ਮ ਪੱਕੇ ਕਰਨੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ, ਜੁਲਾਈ 2020 ਦਾ ਪੱਤਰ ਰੱਦ ਕਰਨਾ ਅਤੇ ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦੇ ਸਕੇਲ ਲਾਗੂ ਕਰਨੇ ਆਦਿ ਸ਼ਾਮਿਲ ਹਨ। ਸਾਰਿਆਂ ਦੀ ਇਕ ਰਾਏ ਸੀ ਕਿਸਾਨੀ ਸੰਘਰਸ਼ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰ ਸ਼ਾਮਲ ਹੋਣਗੇ ਅਤੇ 8 ਸਤੰਬਰ ਦੀ ਮੁਲਾਜ਼ਮਾਂ ਦੀ ਪੈੱਨ ਡਾਊਨ ਹੜਤਾਲ ਦਾ ਪੂਰਾ ਪੂਰਾ ਸਮਰਥਨ ਕਰਨਗੇ ਅਤੇ ਸ਼ਾਮਲ ਹੋਣਗੇ। ਮੀਟਿੰਗ ਵਿਚ ਪਵਿੱਤਰ ਸਿੰਘ ਕੈਸ਼ੀਅਰ, ਸੁਖਵਿੰਦਰ ਸਿੰਘ, ਸਤੀਸ਼ ਸਚਦੇਵਾ, ਹਰਜੀਤ ਸਿੰਘ, ਚਰਨਜੀਵ ਪ੍ਰਕਾਸ਼, ਦਰਸ਼ਨ ਸਿੰਘ ਉਟਾਲ, ਹਰਵੰਤ ਸਿੰਘ ਮਾਂਗਟ, ਵੀ.ਸੀ. ਖੰਨਾ, ਐਚ ਐਸ ਕਾਹਲੋਂ, ਅਮਰ ਸਿੰਘ ਸੁਧਾਰ, ਕੁਲਦੀਪ ਸਿੰਘ, ਵਿਜੇ ਮਰਜਾਰਾ, ਰਾਜਿੰਦਰ ਸਿੰਘ ਲਲਤੋਂ, ਜਸਵੀਰ ਸਿੰਘ ਵਾਲੀਆ, ਗੁਰਦਿਆਲ ਸਿੰਘ, ਸ਼ਾਮ ਸੁੰਦਰ, ਇੰਦਰ ਪਾਲ ਸੈਣੀ, ਮੇਜਰ ਸਿੰਘ ਨੱਤ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਅਧਿਆਪਕ ਦਿਵਸ ਮੌਕੇ ‘ ਜਿਨਿ ਪਤਿ ਰਾਖੀ ’ ਨਾਟਕ ਦਾ ਮੰਚਨ ਅਗਲੀ ਖ਼ਬਰ ਐਨ.ਐਸ.ਪੀ.ਐਸ. ਨੇ ਜ਼ਿਲ੍ਹਾ ਪੱਧਰੀ ਬਾਸਕਟਬਾਲ ਟੂਰਨਾਮੈਂਟ ਵਿਚ ਕੀਤਾ ਤੀਜਾ ਸਥਾਨ ਪ੍ਰਾਪਤ
Ad Position 24