07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਜੱਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਦੀ ਨਵੀਂ ਬਰਾਂਚ ਦਾ ਪਿੰਡ ਪਿੱਦੀ ਵਿਖੇ ਉਦਘਾਟਨ

ਆਲਮਗੀਰ, 6 ਸਤੰਬਰ (ਜਰਨੈਲ ਸਿੰਘ ਪੱਟੀ)-ਜੱਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਦੇ ਮੈਨੇਜਿੰਗ ਡਾਇਰੈਕਟਰ ਤਲਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਖਾਣ-ਪੀਣ ਦੀ ਕਿਸੇ ਵੀ ਚੀਜ਼ ਤੋਂ ਪਰਹੇਜ਼ ਕੀਤੇ ਬਿਨਾਂ ਮੋਟਾਪਾ ਆਸਾਨੀ ਨਾਲ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ, ਜਿਹੜੇ ਲੋਕ ਮਹਿੰਗੇ ਇਲਾਜ ਅਤੇ ਬੇਲੋੜੀਆਂ ਦਵਾਈਆਂ ਖਾ ਕੇ ਅੱਕ ਚੁੱਕੇ ਹਨ, ਉਨ੍ਹਾਂ ਲੋਕਾਂ ਨੂੰ ਇਕ ਵਾਰ ਨਿਊਟ੍ਰੀਸ਼ਨ ਜ਼ਰੂਰ ਅਜ਼ਮਾਉਣਾ ਚਾਹੀਦਾ ਹੈ। ਐਮ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਆਲਮਗੀਰ, 6 ਸਤੰਬਰ (ਜਰਨੈਲ ਸਿੰਘ ਪੱਟੀ)-ਜੱਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਦੇ ਮੈਨੇਜਿੰਗ ਡਾਇਰੈਕਟਰ ਤਲਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਖਾਣ-ਪੀਣ ਦੀ ਕਿਸੇ ਵੀ ਚੀਜ਼ ਤੋਂ ਪਰਹੇਜ਼ ਕੀਤੇ ਬਿਨਾਂ ਮੋਟਾਪਾ ਆਸਾਨੀ ਨਾਲ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ, ਜਿਹੜੇ ਲੋਕ ਮਹਿੰਗੇ ਇਲਾਜ ਅਤੇ ਬੇਲੋੜੀਆਂ ਦਵਾਈਆਂ ਖਾ ਕੇ ਅੱਕ ਚੁੱਕੇ ਹਨ, ਉਨ੍ਹਾਂ ਲੋਕਾਂ ਨੂੰ ਇਕ ਵਾਰ ਨਿਊਟ੍ਰੀਸ਼ਨ ਜ਼ਰੂਰ ਅਜ਼ਮਾਉਣਾ ਚਾਹੀਦਾ ਹੈ। ਐਮ.ਡੀ. ਗਰੇਵਾਲ ਨੇ ਸਥਾਨਕ ਮਲੇਰਕੋਟਲਾ ਰੋਡ ਪਿੰਡ ਪਿੱਦੀ ਵਿਖੇ ਜੱਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਵਲੋਂ ਖੋਲ੍ਹੀ ਗਈ ਨਵੀਂ ਬਰਾਂਚ ਦੇ ਉਦਘਾਟਨ ਮੌਕੇ ਹਾਜ਼ਰ ਇਲਾਕਾ ਨਿਵਾਸੀਆਂ ਨੂੰ ਨਿਊਟ੍ਰੀਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਲ, ਫਰੂਟ, ਸਬਜ਼ੀਆਂ ਅਤੇ ਹੋਰ ਖਾਦ ਪਦਾਰਥਾਂ ਤੋਂ ਬਣੇ ਨਿਊਟਰੀਸ਼ਨਾਂ ਨਾਲ ਕਿਸੇ ਵੀ ਕਿਸਮ ਦੇ ਮੋਟਾਪੇ ਨੂੰ ਘਟਾਇਆ ਅਤੇ ਕੰਟਰੋਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੈਰਕੂਲਸ ਕੰਪਨੀ ਵਲੋਂ ਤਿਆਰ ਕੀਤੇ ਨਿਊਟ੍ਰੀਸ਼ਨ ਲੈਣ ਨਾਲ ਕੁੱਝ ਦਿਨਾਂ ਅੰਦਰ ਹੀ ਇਨਸਾਨ ਦਾ ਸਰੀਰ ਖੁਦ ਦੱਸਣ ਲੱਗਦਾ ਹੈ ਕਿ ਹੁਣ ਉਹ ਪਹਿਲਾਂ ਨਾਲੋਂ ਤੰਦਰੁਸਤ ਅਤੇ ਚੁਸਤ ਫੁਰਤੀਲਾ ਹੈ। ਐਮ.ਡੀ. ਗਰੇਵਾਲ ਨੇ ਦੱਸਿਆ ਕਿ ਕੰਪਨੀ ਨੂੰ ਆਪਣੇ ਉਤਪਾਦਾਂ ’ਤੇ ਏਨਾ ਜ਼ਿਆਦਾ ਵਿਸ਼ਵਾਸ ਹੈ ਕਿ ਕੰਪਨੀ ਆਪਣੇ ਗਾਹਕਾਂ ਨੂੰ ਗਰੰਟੀ ਦਿੰਦੀ ਹੈ ਕਿ ਜੇਕਰ ਨਿਊਟ੍ਰੀਸ਼ਨ ਲੈਣ ਨਾਲ ਸਰੀਰ ਨੂੰ ਕਿਸੇ ਤਰ੍ਹਾਂ ਦਾ ਕੋਈ ਫ਼ਾਇਦਾ ਨਾ ਹੋਇਆ ਤਾਂ 72 ਘੰਟਿਆਂ ਅੰਦਰ ਹੀ ਮਰੀਜ਼ ਕੰਪਨੀ ਨੂੰ ਨਿਊਟ੍ਰੀਸ਼ਨ ਵਾਪਸ ਕਰਕੇ ਪੈਸੇ ਲੈ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੋ ਵੀ ਵਿਅਕਤੀ ਆਪਣੇ ਲਈ ਨਿਊਟ੍ਰੀਸ਼ਨ ਲੈ ਜਾਂਦਾ ਹੈ ਤਾਂ ਅਗਲੇ ਚੱਕਰ ਉਹ ਆਪਣੇ ਨਾਲ ਦੋ ਤਿੰਨ ਮਰੀਜ਼ ਹੋਰ ਲੈ ਕੇ ਹੀ ਆਉਂਦਾ ਹੈ। ਇਸ ਮੌਕੇ ਖੁਸ਼ਵਿੰਦਰ ਸਿੰਘ, ਸੁਖਵਿੰਦਰ ਸਿੰਘ, ਜਗਜੀਤ ਸਿੰਘ, ਮਨਪ੍ਰੀਤ ਸਿੰਘ, ਬਲਕਰਨ ਸਿੰਘ, ਜਸਵੀਰ ਕੌਰ ਗਰੇਵਾਲ, ਜਸਪ੍ਰੀਤ ਕੌਰ, ਸੁਖਮਨ ਕੌਰ, ਏਕਮਜੋਤ ਕੌਰ, ਸਿਮਰਨ, ਜਸ਼ਨਦੀਪ ਕੌਰ, ਜਸਮੀਤ ਕੌਰ, ਗੁਰਵਿੰਦਰ ਕੌਰ, ਸੁਮਨਪ੍ਰੀਤ ਕੌਰ, ਗੁਰਸਿਮਰਨ ਕੌਰ, ਕੁਲਵਿੰਦਰ ਕੌਰ, ਸਰਬਜੀਤ ਕੌਰ, ਨੀਲਮ ਕੌਰ, ਗੁਰਬਾਣੀ ਕੌਰ, ਮਨਪ੍ਰੀਤ ਕੌਰ, ਖ਼ੁਸ਼ੀ, ਹਰਜੋਤ ਕੌਰ, ਸੁਖਪ੍ਰੀਤ ਕੌਰ, ਗਗਨ ਕੌਰ, ਪਰਮਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੋਹਨਜੀਤ ’ਤੇ ਕੀਤੇ ਤਸ਼ੱਦਦ ਦੀ ਉੱਚ ਪੱਧਰੀ ਜਾਂਚ ਹੋਵੇ-ਪਾਲ ਗਰੇਵਾਲ ਕਿਹਾ , ਸਰਕਾਰ ਦੇ ਮਾੜੇ ਰਵਈਏ ਨੇ ਸੂਬੇ ਵਿਚੋਂ ਨਸ਼... ਅਗਲੀ ਖ਼ਬਰ ਦੂਨ ਔਕਸਫੋਰਡ ਸਕੂਲ ( ਸੀ . ਸੈ .) ਠੱਕਰਵਾਲ ਵਿਖੇ ਜਨਮ ਅਸ਼ਟਮੀ ਮਨਾਈ
Ad Position 24