ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ ਛੋਟੀ ਆਂਤ ਦੀ ਬਲੋਕਜ ਦਾ ਹੋਇਆ ਸਫਲ ਇਲਾਜ
ਛੋਟੀ ਆਂਤ ਵਿਚ ਬਲਾਕੇਜ ਇਕ ਗੰਭੀਰ ਸਮੱਸਿਆ ਹੋ ਸਕਦੀ ਹੈ - ਡਾ . ਜੌਲੀ
ਆਲਮਗੀਰ, 6 ਸਤੰਬਰ (ਜਰਨੈਲ ਸਿੰਘ ਪੱਟੀ)-ਛੋਟੀ ਆਂਤ ਵਿਚ ਬਲਾਕੇਜ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਇਕ ਮਰੀਜ਼ ਨੂੰ ਕਈ ਹਸਪਤਾਲਾਂ ਵਿਚ ਇਲਾਜ ਕਰਵਾਉਣ ਦੇ ਬਾਵਜੂਦ ਰਾਹਤ ਨਾ ਮਿਲਣ ਤੋਂ ਬਾਅਦ ਆਖ਼ਰਕਾਰ ਡਾ. ਹਰਪ੍ਰੀਤ ਸਿੰਘ ਜੌਲੀ ਕੋਲ ਇਲਾਜ ਲਈ ਲਿਆਂਦਾ ਗਿਆ।
ਮ
ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਦਾ ਬਾਹਰੀ ਦ੍ਰਿਸ਼, ਇਨਸੈੱਟ ਡਾ. ਹਰਪ੍ਰੀਤ ਸਿੰਘ ਜੌਲੀ। ਅਜੀਤ ਤਸਵੀਰ
07-09-2026
ਆਲਮਗੀਰ, 6 ਸਤੰਬਰ (ਜਰਨੈਲ ਸਿੰਘ ਪੱਟੀ)-ਛੋਟੀ ਆਂਤ ਵਿਚ ਬਲਾਕੇਜ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਇਕ ਮਰੀਜ਼ ਨੂੰ ਕਈ ਹਸਪਤਾਲਾਂ ਵਿਚ ਇਲਾਜ ਕਰਵਾਉਣ ਦੇ ਬਾਵਜੂਦ ਰਾਹਤ ਨਾ ਮਿਲਣ ਤੋਂ ਬਾਅਦ ਆਖ਼ਰਕਾਰ ਡਾ. ਹਰਪ੍ਰੀਤ ਸਿੰਘ ਜੌਲੀ ਕੋਲ ਇਲਾਜ ਲਈ ਲਿਆਂਦਾ ਗਿਆ। ਮਰੀਜ਼ ਦੀ ਜਾਂਚ ਤੋਂ ਬਾਅਦ ਉਸ ਦੀ ਹਾਲਤ ਨੂੰ ਗੰਭੀਰਤਾ ਨਾਲ ਲੈਂਦਿਆਂ ਡਾ. ਜੌਲੀ ਵਲੋਂ ਸਰਜਰੀ ਕਰਨ ਦਾ ਫ਼ੈਸਲਾ ਕੀਤਾ ਗਿਆ। ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਚ ਕੀਤੀ ਗਈ ਸਫਲ ਸਰਜਰੀ ਤੋਂ ਬਾਅਦ ਹੁਣ ਮਰੀਜ਼ ਬਿਲਕੁਲ ਠੀਕ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮਰੀਜ਼ ਨੂੰ ਛੋਟੀ ਆਂਤ ਵਿਚ ਬਲਾਕੇਜ ਹੋਣ ਕਾਰਨ ਕਾਫ਼ੀ ਸਮੇਂ ਤੋਂ ਪੇਟ ਦਰਦ, ਪੇਟ ਫੁੱਲਣਾ, ਉਲਟੀਆਂ ਅਤੇ ਖਾਣਾ-ਪੀਣਾ ਹਜ਼ਮ ਨਾ ਹੋਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰਿਵਾਰ ਵਲੋਂ ਮਰੀਜ਼ ਨੂੰ ਇਲਾਜ ਲਈ ਕਈ ਹਸਪਤਾਲਾਂ ਵਿਚ ਲਿਜਾਇਆ ਗਿਆ, ਪਰ ਸਮੱਸਿਆ ਦਾ ਪੱਕਾ ਹੱਲ ਨਹੀਂ ਹੋ ਸਕਿਆ ਅਤੇ ਮਰੀਜ਼ ਦੀ ਤਕਲੀਫ਼ ਜਾਰੀ ਰਹੀ। ਇਸ ਤੋਂ ਬਾਅਦ ਪਰਿਵਾਰ ਮਰੀਜ਼ ਨੂੰ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ ਸਰਜਨ ਡਾ. ਹਰਪ੍ਰੀਤ ਸਿੰਘ ਜੌਲੀ ਕੋਲ ਲੈ ਕੇ ਪਹੁੰਚਿਆ, ਜਿੱਥੇ ਮਰੀਜ਼ ਦੀ ਵਿਸਥਾਰ ਨਾਲ ਜਾਂਚ ਅਤੇ ਲੋੜੀਂਦੇ ਟੈੱਸਟ ਕਰਵਾਉਣ ਤੋਂ ਬਾਅਦ ਛੋਟੀ ਆਂਤ ਵਿਚ ਬਲਾਕੇਜ ਦੀ ਪੁਸ਼ਟੀ ਹੋਈ। ਡਾ. ਜੌਲੀ ਨੇ ਪਰਿਵਾਰ ਨੂੰ ਮਰੀਜ਼ ਦੀ ਸਥਿਤੀ ਅਤੇ ਸਰਜਰੀ ਸੰਬੰਧਿਤ ਜਾਣਕਾਰੀ ਦਿੱਤੀ। ਡਾ. ਜੌਲੀ ਦੀ ਅਗਵਾਈ ਹੇਠ ਮਰੀਜ਼ ਦੀ ਸਰਜਰੀ ਦੌਰਾਨ ਛੋਟੀ ਆਂਤ ਵਿਚ ਬਣੇ ਬਲਾਕੇਜ ਨੂੰ ਸਫਲਤਾਪੂਰਵਕ ਕਲੀਅਰ ਕੀਤਾ ਗਿਆ। ਡਾਕਟਰੀ ਟੀਮ ਦੀ ਮਿਹਨਤ ਅਤੇ ਸਮੇਂ ਸਿਰ ਕੀਤੇ ਗਏ ਇਲਾਜ ਤੋਂ ਬਾਅਦ ਮਰੀਜ਼ ਦੀ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਦੇਖਣ ਨੂੰ ਮਿਲਿਆ। ਪਰਿਵਾਰ ਅਨੁਸਾਰ ਮਰੀਜ਼ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਹੈ ਅਤੇ ਬਿਲਕੁਲ ਠੀਕ ਹੈ। ਪਰਿਵਾਰ ਨੇ ਡਾ. ਜੌਲੀ ਅਤੇ ਉਨ੍ਹਾਂ ਦੀ ਪੂਰੀ ਮੈਡੀਕਲ ਟੀਮ ਦਾ ਧੰਨਵਾਦ ਕੀਤਾ। ਡਾਕਟਰਾਂ ਅਨੁਸਾਰ ਛੋਟੀ ਆਂਤ ਵਿਚ ਬਲਾਕੇਜ ਇਕ ਗੰਭੀਰ ਸਮੱਸਿਆ ਹੋ ਸਕਦੀ ਹੈ ਅਤੇ ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਹਾਲਤ ਗੰਭੀਰ ਹੋ ਸਕਦੀ ਹੈ। ਅਜਿਹੇ ਮਾਮਲਿਆਂ ਵਿਚ ਲਗਾਤਾਰ ਪੇਟ ਦਰਦ, ਉਲਟੀਆਂ, ਪੇਟ ਜ਼ਿਆਦਾ ਫੁੱਲਣਾ ਜਾਂ ਗੈਸ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।