06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਆਧੁਨਿਕ ਰੋਬੋਟਿਕ ਤਕਨੀਕ ਨਾਲ ਗੋਡਿਆਂ ਦੇ ਦਰਦ ਦਾ ਇਲਾਜ ਹੋਇਆ ਆਸਾਨ - ਡਾ . ਪਾਸੀ ਸਰਜਰੀ ਤੋਂ ਪਹਿਲਾਂ ਮਰੀਜ਼ ਦੀ ਪੂਰੀ ਜਾਂਚ ਅਤੇ ਉਚਿੱਤ ਮੁਲਾਂਕਣ ਜ਼ਰੂਰੀ

ਆਲਮਗੀਰ, 5 ਸਤੰਬਰ (ਜਰਨੈਲ ਸਿੰਘ ਪੱਟੀ)-ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਂਕ ਨਜ਼ਦੀਕ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਸਰਜਨ ਡਾ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਆਲਮਗੀਰ, 5 ਸਤੰਬਰ (ਜਰਨੈਲ ਸਿੰਘ ਪੱਟੀ)-ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਂਕ ਨਜ਼ਦੀਕ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਸਰਜਨ ਡਾ. ਏ.ਐਸ. ਪਾਸੀ ਨੇ ਦੱਸਿਆ ਕਿ ਰੋਬੋਟਿਕ ਤਕਨੀਕ ਨਾਲ ਗੋਡਾ ਬਦਲੀ ਆਧੁਨਿਕ ਆਰਥੋਪੈਡਿਕ ਸਰਜਰੀ ਦੀ ਇਕ ਉਨਤ ਤਕਨੀਕ ਹੈ, ਜਿਸ ਵਿਚ ਸਰਜਨ ਨੂੰ ਗੋਡੇ ਦੀ ਸਰਜਰੀ ਦੌਰਾਨ ਵਧੇਰੇ ਸਟੀਕ ਯੋਜਨਾ ਅਤੇ ਕੰਪਿਊਟਰ ਆਧਾਰਿਤ ਮਾਰਗ ਦਰਸ਼ਨ ਪ੍ਰਾਪਤ ਹੁੰਦਾ ਹੈ। ਇਸ ਤਕਨੀਕ ਦੀ ਮਦਦ ਨਾਲ ਮਰੀਜ਼ ਦੇ ਗੋਡੇ ਦੀ ਬਣਤਰ ਅਤੇ ਸਰਜਰੀ ਦੀ ਲੋੜ ਅਨੁਸਾਰ ਇੰਪਲਾਂਟ ਦੀ ਸਥਿਤੀ ਅਤੇ ਅਲਾਈਨਮੈਂਟ ਦੀ ਯੋਜਨਾ ਬਣਾਉਣ ਵਿਚ ਸਹਾਇਤਾ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਨੂੰ ਗੋਡਿਆਂ ਦੀ ਗੰਭੀਰ ਸਮੱਸਿਆ ਕਾਰਨ ਲਗਾਤਾਰ ਦਰਦ, ਤੁਰਨ-ਫਿਰਨ ਅਤੇ ਪੌੜੀਆਂ ਚੜ੍ਹਨ ਵਿਚ ਦਿੱਕਤ ਤੋਂ ਇਲਾਵਾ ਰੋਜ਼ਾਨਾ ਦੇ ਕੰਮ ਕਰਨ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇ ਲਈ ਰੋਬੋਟਿਕ ਤਕਨੀਕ ਇਕ ਰੱਬੀ ਵਰਦਾਨ ਹੈ। ਡਾ. ਪਾਸੀ ਨੇ ਦੱਸਿਆ ਕਿ ਜਦੋਂ ਦਵਾਈਆਂ, ਫਿਜ਼ਿਓਥੈਰੇਪੀ ਅਤੇ ਹੋਰ ਗੈਰ-ਸਰਜੀਕਲ ਇਲਾਜਾਂ ਨਾਲ ਲੋੜੀਂਦਾ ਲਾਭ ਨਾ ਮਿਲੇ, ਤਾਂ ਡਾਕਟਰੀ ਜਾਂਚ ਤੋਂ ਬਾਅਦ ਕੁੱਝ ਮਰੀਜ਼ਾਂ ਲਈ ਗੋਡੇ ਦੀ ਰਿਪਲੇਸਮੈਂਟ ਇਕ ਉਚਿੱਤ ਇਲਾਜ ਵਿਕਲਪ ਹੋ ਸਕਦੀ ਹੈ। ਜਦਕਿ ਰੋਬੋਟਿਕ ਸਿਸਟਮ ਸਰਜਨ ਦੀ ਥਾਂ ਨਹੀਂ ਲੈਂਦਾ, ਬਲਕਿ ਸਰਜਨ ਨੂੰ ਸਰਜਰੀ ਦੀ ਯੋਜਨਾ ਅਤੇ ਸਹੀ ਐਗਜ਼ੀਕਿਊਸ਼ਨ ਵਿਚ ਸਹਾਇਤਾ ਪ੍ਰਦਾਨ ਕਰਦਾ ਹੈ। ਕਿਉਂਕਿ ਹਰ ਮਰੀਜ਼ ਦੀ ਸਥਿਤੀ ਵੱਖਰੀ ਹੁੰਦੀ ਹੈ, ਇਸ ਲਈ ਸਰਜਰੀ ਤੋਂ ਪਹਿਲਾਂ ਮਰੀਜ਼ ਦੀ ਪੂਰੀ ਜਾਂਚ ਅਤੇ ਉਚਿੱਤ ਮੁਲਾਂਕਣ ਬਹੁਤ ਮਹੱਤਵਪੂਰਨ ਹੈ। ਸਰਜਰੀ ਉਪਰੰਤ ਮਰੀਜ਼ ਨੂੰ ਕੁੱਝ ਘੰਟਿਆਂ ਅੰਦਰ ਹੀ ਹਸਪਤਾਲ ਵਿਚ ਤੁਰਨ ਲਗਾ ਕੇ ਲਗਾਤਾਰ ਨਿਗਰਾਨੀ ਅਤੇ ਰਿਕਵਰੀ ਲਈ ਮੈਡੀਕਲ ਟੀਮ ਵਲੋਂ ਲੋੜੀਂਦੀ ਦੇਖਭਾਲ ਪ੍ਰਦਾਨ ਕੀਤੀ ਜਾਂਦੀ ਹੈ। ਗੋਡੇ ਦੀ ਰਿਪਲੇਸਮੈਂਟ ਤੋਂ ਬਾਅਦ ਡਾਕਟਰ ਦੀ ਸਲਾਹ ਅਨੁਸਾਰ ਫਿਜ਼ਿਓਥੈਰੇਪੀ, ਕਸਰਤ ਅਤੇ ਸਾਵਧਾਨੀਆਂ ਰਿਕਵਰੀ ਪ੍ਰਕਿਰਿਆ ਦਾ ਮਹੱਤਵਪੂਰਨ ਹਿੱਸਾ ਹੁੰਦੀਆਂ ਹਨ। ਆਧੁਨਿਕ ਮੈਡੀਕਲ ਤਕਨੀਕਾਂ ਨਾਲ ਮਰੀਜ਼ਾਂ ਨੂੰ ਉੱਨਤ ਆਰਥੋਪੈਡਿਕ ਇਲਾਜ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਰੋਬੋਟਿਕ ਜੌਇੰਟ ਰਿਪਲੇਸਮੈਂਟ ਦੀ ਇਹ ਸਫਲ ਸਰਜਰੀ ਡਾ. ਏ.ਐਸ. ਪਾਸੀ ਦੀ ਆਧੁਨਿਕ ਸਿਹਤ ਸੇਵਾਵਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਦਿਨ-ਬ-ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ-ਗਰੇਵਾਲ ਅਗਲੀ ਖ਼ਬਰ ਪੰਜਾਬੀ ਸਾਹਿਤ ਅਕਾਦਮੀ ਵਲੋਂ ਡਾ. ਵਿਦਵਾਨ ਸਿੰਘ ਸੋਨੀ ਦੇ ਦਿਹਾਂਤ ’ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ
Ad Position 24