ਸਪਰਿੰਗ ਡੇਲ ਪਬਲਿਕ ਸਕੂਲ ਦੇ ਤਾਇਕਵਾਂਡੋ ਖਿਡਾਰੀਆਂ ਦੀ ਧਾਕ
ਲੁਧਿਆਣਾ, 31 ਅਗਸਤ (ਭੁਪਿੰਦਰ ਸਿੰਘ ਬੈਂਸ)-ਸਪਰਿੰਗ ਡੇਲ ਪਬਲਿਕ ਸਕੂਲ ਦੇ ਤਾਇਕਵਾਂਡੋ ਖਿਡਾਰੀਆਂ ਨੇ 70ਵੀਆਂ ਪੰਜਾਬ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਮੁਕਾਬਲਿਆਂ ਵਿਚ ਅਨਮੋਲ ਕੁਮਾਰ ਅਤੇ ਨੈਨਸੀ ਰਾਣਾ ਨੇ ਸੋਨ ਤਗਮੇ ਜਿੱਤੇ ਕੇ ਸੂਬਾ ਪੱਧਰ ਲਈ ਕੁਆਲੀਫ਼ਾਈ ਕੀਤਾ।
ਲੁਧਿਆਣਾ, 31 ਅਗਸਤ (ਭੁਪਿੰਦਰ ਸਿੰਘ ਬੈਂਸ)-ਸਪਰਿੰਗ ਡੇਲ ਪਬਲਿਕ ਸਕੂਲ ਦੇ ਤਾਇਕਵਾਂਡੋ ਖਿਡਾਰੀਆਂ ਨੇ 70ਵੀਆਂ ਪੰਜਾਬ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਮੁਕਾਬਲਿਆਂ ਵਿਚ ਅਨਮੋਲ ਕੁਮਾਰ ਅਤੇ ਨੈਨਸੀ ਰਾਣਾ ਨੇ ਸੋਨ ਤਗਮੇ ਜਿੱਤੇ ਕੇ ਸੂਬਾ ਪੱਧਰ ਲਈ ਕੁਆਲੀਫ਼ਾਈ ਕੀਤਾ। ਚਾਂਦੀ ਦੇ ਤਗਮੇ ਜਿੱਤਣ ਵਾਲੀਆਂ ਵਿਚ ਮਹਿਜਬੀਨ ਖ਼ਾਤੂਨ, ਨਵਿਆ ਯਾਦਵ, ਅਰਸ਼ਦੀਪ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਸ਼ਾਮਲ ਹਨ. ਜਦਕਿ ਕਾਂਸੀ ਦੇ ਤਗਮੇ ਅਸ਼ੀਸ਼ ਕੁਮਾਰ, ਰਾਜਵੀਰ ਸਿੰਘ, ਆਰੀਅਨ ਸ਼ਰਮਾ, ਸੂਰਿਆ ਜੈਸਵਾਲ, ਸ਼ਿਵਾਨੀ, ਅਨਵੀ ਚੌਧਰੀ, ਸਹਿਜਪ੍ਰੀਤ ਕੌਰ ਅਤੇ ਅੰਮ੍ਰਿਤਾ ਕੁਮਾਰੀ ਨੇ ਹਾਸਲ ਕੀਤੇ। ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੀਆਂ ਸੂਬਾ ਪੱਧਰੀ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਡਾਇਰੈਕਟਰ ਮਨਦੀਪ ਵਾਲੀਆ ਅਤੇ ਕਮਲਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਨੇ ਵੀ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਭਵਿੱਖ ਵਿਚ ਹੋਰ ਵੱਡੀਆਂ ਪ੍ਰਾਪਤੀਆਂ ਲਈ ਪ੍ਰੇਰਿਤ ਕੀਤਾ।