01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸਿਵਲ ਹਸਪਤਾਲ ’ਚ ਲਾਸ਼ ਦੇਣ ਬਦਲੇ 5000 ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ

ਲੁਧਿਆਣਾ, 31 ਅਗਸਤ (ਡਾ: ਤਰਲੋਚਨ ਸਿੰਘ)-ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਦਰਜਾ ਚਾਰ ਕਰਮਚਾਰੀ ਨੇ ਝੁਲਸਣ ਕਾਰਨ ਮਰਨ ਵਾਲੀ ਔਰਤ ਦੀ ਲਾਸ਼ ਸੌਂਪਣ ਦੇ ਬਦਲੇ ਪੀੜਤ ਔਰਤ ਦੇ ਪਤੀ ਤੋਂ 5,000 ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰਮਚਾਰੀ ਨੇ ਮ੍ਰਿਤਕ ਔਰਤ ਦੇ ਪਤੀ ਉਦੈ ਕੁਮਾਰ ਨੂੰ ਡਰਾਇਆ ਅਤੇ ਧਮਕੀ ਦਿੱਤੀ ਕਿ ਜੇਕਰ ਉਸਨੇ ਪੈਸੇ ਨਹੀਂ ਦਿੱਤੇ ਤਾਂ ਉਸ ਨੂੰ ਉਸਦੀ ਪਤਨੀ ਦੇ ਕਤਲ ਦੇ ਕੇਸ ਵਿਚ ਫਸਾਇਆ ਜਾਵੇਗਾ ਅਤੇ ਸਿੱਧਾ ਜੇਲ੍ਹ ਭੇਜ ਦਿੱਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 01-09-2026
ਲੁਧਿਆਣਾ, 31 ਅਗਸਤ (ਡਾ: ਤਰਲੋਚਨ ਸਿੰਘ)-ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਦਰਜਾ ਚਾਰ ਕਰਮਚਾਰੀ ਨੇ ਝੁਲਸਣ ਕਾਰਨ ਮਰਨ ਵਾਲੀ ਔਰਤ ਦੀ ਲਾਸ਼ ਸੌਂਪਣ ਦੇ ਬਦਲੇ ਪੀੜਤ ਔਰਤ ਦੇ ਪਤੀ ਤੋਂ 5,000 ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰਮਚਾਰੀ ਨੇ ਮ੍ਰਿਤਕ ਔਰਤ ਦੇ ਪਤੀ ਉਦੈ ਕੁਮਾਰ ਨੂੰ ਡਰਾਇਆ ਅਤੇ ਧਮਕੀ ਦਿੱਤੀ ਕਿ ਜੇਕਰ ਉਸਨੇ ਪੈਸੇ ਨਹੀਂ ਦਿੱਤੇ ਤਾਂ ਉਸ ਨੂੰ ਉਸਦੀ ਪਤਨੀ ਦੇ ਕਤਲ ਦੇ ਕੇਸ ਵਿਚ ਫਸਾਇਆ ਜਾਵੇਗਾ ਅਤੇ ਸਿੱਧਾ ਜੇਲ੍ਹ ਭੇਜ ਦਿੱਤਾ ਜਾਵੇਗਾ। ਪੀੜਤ ਪਤੀ ਉਦੈ ਕੁਮਾਰ, ਜੋ ਕਿ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਅੱਜਕੱਲ੍ਹ ਉਹ ਦਸ਼ਮੇਸ਼ ਨਗਰ ’ਚ ਰਹਿੰਦਾ ਹੈ। ਉਸ ਅਨੁਸਾਰ ਉਸਦੇ ਪਰਿਵਾਰ ਵਾਲੇ ਬਿਮਾਰ ਸਨ ਅਤੇ ਉਸਦੀ ਪਤਨੀ ਖਾਣਾ ਬਣਾਉਣ ਦੀ ਹਾਲਤ ਵਿਚ ਨਹੀਂ ਸੀ। ਜਦੋਂ ਉਦੈ ਖਾਣਾ ਖਾਣ ਲਈ ਬਾਹਰ ਗਿਆ ਤਾਂ ਉਸ ਦੇ ਜਾਣ ਪਿੱਛੋਂ ਸਟੋਵ ਜਲਾਉਂਦੇ ਸਮੇਂ ਉਸਦੀ ਪਤਨੀ ਅੱਗ ਦੀ ਚਪੇਟ ਵਿਚ ਆ ਗਈ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ। ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੇ ਸਾਹ ਚੱਲ ਰਹੇ ਸਨ, ਪਰ ਬਾਅਦ ਵਿਚ ਉਸ ਦੀ ਮੌਤ ਹੋ ਗਈ। ਹਸਪਤਾਲ ਵਿਚ ਸਟਾਫ਼ ਨੇ ਇਲਾਜ ਅਤੇ ਲਾਸ਼ ਦੇਣ ਦੀ ਪ੍ਰਕ੍ਰਿਆ ਦੇ ਦੌਰਾਨ ਉਦੈ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਕਰਮਚਾਰੀ ਨੇ ਉਸ ਨੂੰ ਲਾਸ਼ ਦੇਣ ਦੇ ਬਦਲੇ 5 ਹਜ਼ਾਰ ਰੁਪਏ ਦੇਣ ਦੀ ਮੰਗ ਕੀਤੀ। ਉਦੈ ਦੇ ਅਨੁਸਾਰ ਪੈਸੇ ਮੰਗਣ ਵਾਲਿਆਂ ਵਿਚ ਇਕ ਕਾਲੇ ਸਾਂਵਲੇ ਰੰਗ ਦਾ ਮੋਟਾ ਵਿਅਕਤੀ ਸੀ, ਜਦਕਿ ਅਸਲ ਵਿਚ 5 ਹਜ਼ਾਰ ਰੁਪਏ ਦੀ ਵਸੂਲੀ ਇਕ ਛੋਟੇ ਕਦ ਦੇ ਮੋਟੇ ਅਤੇ ਗੋਰੇ ਰੰਗ ਦੇ ਕਰਮਚਾਰੀ ਨੇ ਕੀਤੀ। ਉਸ ਤੋਂ ਬਾਅਦ ਉਸਨੇ ਸਿਵਲ ਹਸਪਤਾਲ ਦੇ ਐਸ.ਐਮ.ਓ. ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਹੈ, ਜਿਸ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ.ਐਮ.ਓ. ਅਖਿਲ ਸਰੀਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਵਿਚ ਇਲਾਜ ਨੂੰ ਲੈ ਕੇ ਸਾਰੀਆਂ ਸਹੂਲਤਾਂ ਮੁਫ਼ਤ ਹਨ, ਜੇਕਰ ਜਾਂਚ ਵਿਚ ਕੋਈ ਵੀ ਕਰਮਚਾਰੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਵੀ ਕਰਮਚਾਰੀ, ਚਾਹੇ ਉਹ ਅੰਦਰ ਦਾ ਸਟਾਫ਼ ਹੋਵੇ ਜਾਂ ਬਾਹਰ ਦਾ, ਉਸ ਨੂੰ ਕਿਸੇ ਵੀ ਕੰਮ ਲਈ ਰਿਸ਼ਵਤ ਨਾ ਦੇਣ। ਅਜਿਹੀ ਕਿਸੇ ਵੀ ਮੰਗ ’ਤੇ ਤੁਰੰਤ ਉਚ ਅਧਿਕਾਰੀਆਂ ਨੂੰ ਸ਼ਿਕਾਇਤ ਕਰੇ।
Ad Position 22
No active advertisement
ਪਿਛਲੀ ਖ਼ਬਰ ਸਪਰਿੰਗ ਡੇਲ ਪਬਲਿਕ ਸਕੂਲ ਦੇ ਤਾਇਕਵਾਂਡੋ ਖਿਡਾਰੀਆਂ ਦੀ ਧਾਕ ਅਗਲੀ ਖ਼ਬਰ ਮਿਸ਼ਨ 2027 ਲਈ ਕਾਂਗਰਸ ਨੇ ਕੀਤਾ ਕਮਰਕੱਸਾ-ਬੂਥ ਪੱਧਰ ਤੱਕ ਸੰਗਠਨ ਨੂੰ ਮਜ਼ਬੂਤ ਕਰਨ ’ਤੇ ਜ਼ੋਰ
Ad Position 24